ਮੁੰਬਈ ''ਚ 15 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਦੀ ਮੌਤ

11/07/2021 3:39:25 AM

ਮੁੰਬਈ - ਮੁੰਬਈ ਦੇ ਉਪਨਗਰੀ ਇਲਾਕੇ ਕਾਂਦੀਵਲੀ (ਪੱਛਮੀ) ਵਿੱਚ 15 ਮੰਜ਼ਿਲਾ ਇੱਕ ਇਮਾਰਤ ਵਿੱਚ ਸ਼ਨੀਵਾਰ ਰਾਤ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਝੁਲਸ ਗਿਆ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਥੁਰਾਦਾਸ ਰੋਡ 'ਤੇ 'ਹੰਸਾ ਰੀਟੇਜ' ਇਮਾਰਤ ਦੀ 14ਵੀਂ ਮੰਜ਼ਿਲ 'ਤੇ ਸਥਿਤ ਇਕ ਫਲੈਟ 'ਚ ਰਾਤ ਕਰੀਬ 8.30 ਵਜੇ ਅੱਗ ਲੱਗ ਗਈ।

ਇਹ ਵੀ ਪੜ੍ਹੋ - ਜ਼ਹਿਰੀਲੀ ਸ਼ਰਾਬ ਨਾਲ ਮੌਤ ਦੁਖਦ, ਦੋਸ਼ੀਆਂ ਨੂੰ ਮਿਲੇ ਫ਼ਾਂਸੀ ਦੀ ਸਜ਼ਾ: ਸੁਸ਼ੀਲ

ਅਧਿਕਾਰੀ ਨੇ ਕਿਹਾ ਕਿ ਪੁਲਸ, ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੰਭੀਰ ਰੂਪ ਨਾਲ ਝੁਲਸੇ ਦੋ ਲੋਕਾਂ ਨੂੰ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ ਇੱਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News