ਨਸ਼ੇੜੀ ਦਾ ਟੁੱਟਾ ਰਿਸ਼ਤਾ ਤਾਂ ਬਣ ਗਿਆ ਹੈਵਾਨ ! ਮੰਗੇਤਰ ਤੇ ਉਸ ਦੀ ਭੈਣ ਨਾਲ...
Monday, Aug 31, 2026 - 01:21 PM (IST)
ਹਾਪੁੜ (ਏਜੰਸੀ)- ਉੱਤਰ ਪ੍ਰਦੇਸ਼ ਦੇ ਸਿੰਭਾਵਲੀ ਥਾਣਾ ਖੇਤਰ 'ਚ ਰਿਸ਼ਤਾ ਟੁੱਟਣ ਤੋਂ ਨਾਰਾਜ਼ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੀ ਸਾਬਕਾ ਮੰਗੇਤਰ ਅਤੇ ਉਸ ਦੀ ਭੈਣ ’ਤੇ ਤੇਜ਼ਾਬ ਸੁੱਟ ਦਿੱਤਾ। ਹਮਲੇ ’ਚ ਦੋਵੇਂ ਭੈਣਾਂ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ, ਮੁਟਿਆਰ ਦਾ ਰਿਸ਼ਤਾ ਹਾਪੁੜ ਦੀ ਆਵਾਸ ਵਿਕਾਸ ਕਾਲੋਨੀ ਨਿਵਾਸੀ ਹਰਸ਼ ਭਾਟੀ ਨਾਲ ਤੈਅ ਹੋਇਆ ਸੀ। ਬਾਅਦ ’ਚ ਪਰਿਵਾਰ ਨੂੰ ਨੌਜਵਾਨ ਦੇ ਨਸ਼ੇ ਦਾ ਆਦੀ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ।
ਦੋਸ਼ ਹੈ ਕਿ ਸ਼ਨੀਵਾਰ ਦੇਰ ਰਾਤ ਲਗਭਗ 2 ਵਜੇ ਨੌਜਵਾਨ ਤੇਜ਼ਾਬ ਲੈ ਕੇ ਮੁਟਿਆਰ ਦੇ ਘਰ ਪਹੁੰਚਿਆ। ਦਰਵਾਜ਼ਾ ਖੁੱਲ੍ਹਦਿਆਂ ਹੀ ਉਸ ਨੇ ਸਾਬਕਾ ਮੰਗੇਤਰ ’ਤੇ ਤੇਜ਼ਾਬ ਸੁੱਟ ਦਿੱਤਾ। ਉਸ ਨੂੰ ਬਚਾਉਣ ਆਈ ਉਸ ਦੀ ਭੈਣ ਵੀ ਹਮਲੇ ਦੀ ਲਪੇਟ ’ਚ ਆ ਗਈ। ਚੀਕ-ਚਿਹਾੜਾ ਸੁਣ ਕੇ ਪਰਿਵਾਰ ਵਾਲੇ ਜਾਗ ਗਏ ਅਤੇ ਭੱਜ ਰਹੇ ਮੁਲਜ਼ਮ ਨੂੰ ਫੜ ਲਿਆ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਦੋਵਾਂ ਜ਼ਖਮੀ ਭੈਣਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੀ. ਓ. ਰਾਹੁਲ ਯਾਦਵ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
