ਦਰਿੰਦੇ ਪਿਓ ਨੇ 4 ਸਾਲਾ ਧੀ ਦੇ ਰੋਣ ਤੋਂ ਤੰਗ ਆ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਟੈਂਪੂ 'ਚ ਰੱਖ ਘੁੰਮਦਾ ਰਿਹੈ

Friday, Oct 30, 2020 - 03:58 PM (IST)

ਦਰਿੰਦੇ ਪਿਓ ਨੇ 4 ਸਾਲਾ ਧੀ ਦੇ ਰੋਣ ਤੋਂ ਤੰਗ ਆ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਟੈਂਪੂ 'ਚ ਰੱਖ ਘੁੰਮਦਾ ਰਿਹੈ

ਸਾਹਿਬਾਬਾਦ- ਗਾਜ਼ੀਆਬਾਦ ਦੇ ਸਾਹਿਬਾਬਾਦ ਦੇ ਖੋੜਾ ਦੇ ਨਹਿਰੂ ਗਾਰਡਨ ਇਲਾਕੇ 'ਚ ਵੀਰਵਾਰ ਨੂੰ ਇਕ ਪਿਤਾ ਨੇ 4 ਸਾਲਾ ਧੀ ਦਾ ਕਤਲ ਕਰ ਦਿੱਤਾ। ਮਾਸੂਮ ਦਾ ਕਸੂਰ ਸਿਰਫ਼ ਇੰਨਾ ਸੀ ਕਿ ਘਰ ਛੱਡ ਕੇ ਚੱਲੀ ਗਈ ਮਾਂ ਅਤੇ ਭਰਾ ਦੀ ਯਾਦ 'ਚ ਬੱਚੀ ਰੋ ਰਹੀ ਸੀ। ਇਸ ਤੋਂ ਤੰਗ ਆ ਕੇ ਪਿਤਾ ਨੇ ਬੇਟੀ ਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਬੱਚੀ ਦੀ ਲਾਸ਼ ਨੂੰ ਟੈਂਪੂ 'ਚ ਲੈ ਕੇ ਪਤਨੀ ਨੂੰ ਲੱਭਣ ਨੋਇਡਾ ਵੱਲ ਨਿਕਲ ਗਿਆ। ਇਸ ਵਿਚ ਦੋਸ਼ੀ ਦੇ ਛੋਟੇ ਭਰਾ ਨੇ ਭਰਾ ਦੇ ਲਾਪਤਾ ਹੋਣ ਦੀ ਸੂਚਨਾ ਕੰਟਰੋਲ ਰੂਮ 'ਚ ਦੇ ਦਿੱਤੀ। ਨੋਇਡਾ ਪੁਲਸ ਨੇ ਸੈਕਟਰ-11 ਤੋਂ ਦੋਸ਼ੀ ਪਿਤਾ ਨੂੰ ਫੜ ਲਿਆ ਅਤੇ ਖੋੜਾ ਪੁਲਸ ਦੇ ਹਵਾਲੇ ਕਰ ਦਿੱਤਾ। ਖੋੜਾ ਦੇ ਨਹਿਰੂ ਗਾਰਡਨ ਇਲਾਕੇ 'ਚ ਵਾਸੁਦੇਵ ਗੁਪਤਾ ਰਹਿੰਦਾ ਹੈ। ਉਹ ਮੂਲ ਰੂਪ ਨਾਲ ਸੁਲਤਾਨਪੁਰ ਦਾ ਰਹਿਣ ਵਾਲਾ ਹੈ ਅਤੇ ਟੈਂਪੂ ਚਲਾਉਂਦਾ ਹੈ। ਉਸ ਦੀ ਪਤਨੀ ਇਕ ਸਪਾ ਸੈਂਟਰ 'ਚ ਕੰਮ ਕਰਦੀ ਹੈ। ਕਰੀਬ 20 ਦਿਨ ਪਹਿਲਾਂ ਪਤਨੀ ਆਪਣੇ 3 ਸਾਲਾ ਬੇਟੇ ਨਾਲ ਘਰ ਛੱਡ ਕੇ ਚੱਲੀ ਗਈ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ

ਉਹ ਆਪਣੀ 4 ਸਾਲਾ ਧੀ ਆਦਿਤੀ ਨੂੰ ਘਰ ਛੱਡ ਗਈ ਸੀ। ਪੁਲਸ ਅਨੁਸਾਰ ਵੀਰਵਾਰ ਦੁਪਹਿਰ ਆਦਿਤੀ ਮਾਂ-ਭਰਾ ਦੀ ਯਾਦ 'ਚ ਰੋ ਰਹੀ ਸੀ। ਵਾਸੂਦੇਵ ਧੀ ਨੂੰ ਚੁੱਪ ਕਰਵਾ ਰਿਹਾ ਸੀ ਪਰ ਉਹ ਚੁੱਪ ਨਹੀਂ ਹੋਈ। ਗੁੱਸੇ 'ਚ ਆ ਕੇ ਵਾਸੂਦੇਵ ਨੇ ਧੀ ਦਾ ਗਲ਼ ਘੁੱਟ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਧੀ ਦੀ ਲਾਸ਼ ਨੂੰ ਟੈਂਪੂ 'ਚ ਲੈ ਕੇ ਪਤਨੀ ਦੀ ਤਲਾਸ਼ ਕਰਨ ਨਿਕਲ ਪਿਆ। ਸ਼ਾਮ ਕਰੀਬ 5 ਵਜੇ ਵਾਸੂਦੇਵ ਦਾ ਭਰਾ ਉਸ ਦੇ ਘਰ ਆਇਆ ਤਾਂ ਉਨ੍ਹਾਂ ਦੋਹਾਂ ਨੂੰ ਘਰ ਨਾ ਦੇਖ ਗੁੰਮਸ਼ੁਦਗੀ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਸੂਚਨਾ 'ਤੇ ਦੋਸ਼ੀ ਨੂੰ ਨੋਇਡਾ ਸੈਕਟਰ-11 'ਚ ਟੈਂਪੂ ਸਮੇਤ ਫੜ ਲਿਆ। ਪੁਲਸ ਨੇ ਟੈਂਪੂ ਦੀ ਤਲਾਸ਼ੀ ਲਈ ਤਾਂ ਉਸ 'ਚ ਬੱਚੀ ਦੀ ਲਾਸ਼ ਰੱਖੀ ਹੋਈ ਸੀ। ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ


author

DIsha

Content Editor

Related News