ਕਿਸਾਨਾਂ ਦਾ ਪ੍ਰਦਰਸ਼ਨ ਜਾਰੀ: ਸੋਨੀਪਤ 'ਚ ਹਾਈ ਅਲਰਟ, ਵੱਖ-ਵੱਖ ਸਰਹੱਦਾਂ 'ਤੇ ਕੀਤੀ ਬੈਰੀਕੇਡਿੰਗ

Tuesday, Jul 21, 2026 - 01:22 PM (IST)

ਕਿਸਾਨਾਂ ਦਾ ਪ੍ਰਦਰਸ਼ਨ ਜਾਰੀ: ਸੋਨੀਪਤ 'ਚ ਹਾਈ ਅਲਰਟ, ਵੱਖ-ਵੱਖ ਸਰਹੱਦਾਂ 'ਤੇ ਕੀਤੀ ਬੈਰੀਕੇਡਿੰਗ

ਨੈਸ਼ਨਲ ਡੈਸਕ : ਪੰਜਾਬ ਦੇ ਕਿਸਾਨਾਂ ਨੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ (FTA) ਦੇ ਵਿਰੁੱਧ "ਦੇਸ਼ ਬਚਾਓ ਮੋਰਚਾ" ਦੇ ਬੈਨਰ ਹੇਠ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਸ ਵਲੋਂ ਵੱਡੀ ਕਾਰਵਾਈ ਕੀਤੀ ਗਈ। ਪੁਲਸ ਨੇ ਹਲਦਾਨਾ ਤੋਂ ਕੁੰਡਲੀ ਸਰਹੱਦ ਤੱਕ ਬੈਰੀਕੇਡਿੰਗ ਕਰ ਦਿੱਤੀ ਹੈ। ਵੱਡੀ ਗਿਣਤੀ ਵਿਚ ਕਿਸਾਨ ਹੱਥਾਂ ਵਿਚ ਕਿਸਾਨੀ ਝੰਡੇ ਲੈ ਕੇ ਦਿੱਲੀ ਵੱਲ ਮਾਰਚ ਕਰਨ ਲਈ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਇਕੱਠੇ ਹੋਏ ਹਨ।

ਕਿਸਾਨ ਘਾਟ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਸਰਹੱਦ ਅਤੇ ਰਾਸ਼ਟਰੀ ਰਾਜਮਾਰਗ 44 'ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਸੋਨੀਪਤ ਤੋਂ ਦਿੱਲੀ ਤੱਕ ਰਾਜਮਾਰਗ 'ਤੇ ਸਖ਼ਤ ਪੁਲਸ ਨਿਗਰਾਨੀ ਰੱਖੀ ਜਾ ਰਹੀ ਹੈ। ਮੂਰਥਲ ਟੋਲ, ਕੁੰਡਲੀ ਬਾਰਡਰ ਅਤੇ ਹਲਦਾਨਾ ਬਾਰਡਰ 'ਤੇ ਬੈਰੀਕੇਡ ਲਗਾਏ ਗਏ ਹਨ। ਭਿਗਾਨ ਟੋਲ ਪਲਾਜ਼ਾ 'ਤੇ ਤਿੰਨ-ਪਰਤਾਂ ਵਾਲੇ ਬੈਰੀਕੇਡ ਲਗਾਏ ਗਏ ਹਨ। ਦਿੱਲੀ ਵੱਲ ਜਾਣ ਵਾਲੇ ਵਾਹਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।

ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ਪੁਲਸ ਕਮਿਸ਼ਨਰ ਮਮਤਾ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਾਈਵੇਅ 'ਤੇ ਸਥਾਪਤ ਚੌਕੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਚੌਕਸੀ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ। ਪ੍ਰਦਰਸ਼ਨ ਵਾਲੀਆਂ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ 'ਤੇ ਟ੍ਰੈਫਿਕ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ।


author

rajwinder kaur

Content Editor

Related News