ਫੁੱਲਾਂ ਦੇ ਖੇਤੀ ਕਰ ਕਿਸਾਨ ਹੋ ਰਹੇ ਮਾਲੋ-ਮਾਲ, ਕਿਹਾ- ਲਾਗਤ ਘੱਟ ਮੁਨਾਫ਼ਾ ਜ਼ਿਆਦਾ

Friday, Jan 10, 2025 - 03:01 PM (IST)

ਫੁੱਲਾਂ ਦੇ ਖੇਤੀ ਕਰ ਕਿਸਾਨ ਹੋ ਰਹੇ ਮਾਲੋ-ਮਾਲ, ਕਿਹਾ- ਲਾਗਤ ਘੱਟ ਮੁਨਾਫ਼ਾ ਜ਼ਿਆਦਾ

ਕਰਨਾਲ- ਪੀਣ ਵਾਲੇ ਪਾਣੀ ਦੀ ਲਗਾਤਾਰ ਕਿੱਲਤ ਹੋ ਰਹੀ ਹੈ। ਜਿਸ ਕਾਰਨ ਕਿਸਾਨਾਂ ਲਈ ਖੇਤੀ ਕਰਨੀ ਔਖੀ ਅਤੇ ਮਹਿੰਗੀ ਹੋ ਗਈ ਹੈ। ਇਹ ਹੀ ਵਜ੍ਹਾ ਹੈ ਕਿ ਕਿਸਾਨ ਫਾਇਦੇ ਦੀ ਖੇਤੀ ਕਰਨ ਲੱਗੇ ਹਨ। ਕਿਸਾਨ ਕਣਕ-ਝੋਨੇ ਦੀ ਖੇਤੀ ਛੱਡ ਕੇ ਬਾਗਬਾਨੀ ਦੀ ਫਾਇਦੇਮੰਦ ਖੇਤੀ ਕਰਨ ਵੱਲ ਵੱਧ ਰਹੇ ਹਨ। ਹਰਿਆਣਾ ਦੇ ਕਰਨਾਲ ਦੇ ਪਿੰਡ ਸਲਾਰੂ ਦੇ ਰਹਿਣ ਵਾਲੇ ਕਿਸਾਨ ਜਗਤਾਰ ਸਿੰਘ ਫੁੱਲਾਂ ਦੀ ਖੇਤੀ ਕਰ ਕੇ ਪ੍ਰਤੀ ਏਕੜ 2 ਤੋਂ 3 ਲੱਖ ਰੁਪਏ ਕਮਾ ਰਹੇ ਹਨ, ਜੋ ਕਿ ਕਿਸਾਨਾਂ ਲਈ ਮਿਸਾਲ ਬਣੇ ਹਨ। ਇਹ ਵੇਖ ਕੇ ਦੂਜੇ ਕਿਸਾਨ ਵੀ ਫੁੱਲਾਂ ਦੀ ਖੇਤੀ ਕਰਨ ਲੱਗੇ ਹਨ।

ਘੱਟ ਲਾਗਤ ਮੁਨਾਫ਼ਾ ਜ਼ਿਆਦਾ

ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 5 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਹੇ ਹਨ। ਇਹ ਖੇਤੀ ਘੱਟ ਲਾਗਤ ਵਿਚ ਜ਼ਿਆਦਾ ਮੁਨਾਫਾ ਦੇ ਰਹੀ ਹੈ। ਪਹਿਲਾਂ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ, ਜਿਸ ਵਿਚ ਜ਼ਿਆਦਾ ਪਾਣੀ ਲੱਗਦਾ ਸੀ, ਨਾਲ ਹੀ ਖਰਚਾ ਵੀ ਵੱਧ ਆਉਂਦਾ ਸੀ। ਇਸ ਵਿਚ ਕੋਈ ਮੁਨਾਫ਼ਾ ਵੀ ਨਹੀਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਬਾਗਬਾਨੀ ਖੇਤੀ ਕਰਨ, ਜੋ ਵੱਧ ਮੁਨਾਫ਼ੇ ਵਾਲੀ ਫ਼ਸਲ ਹੈ। ਬਾਜ਼ਾਰ ਵਿਚ 200 ਤੋਂ 250  ਰੁਪਏ ਪ੍ਰਤੀ ਬੋਰੀ ਦੀ ਦਰ ਨਾਲ ਫੁੱਲ ਵਿਕ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਏਕੜ ਵਿਚ 15 ਹਜ਼ਾਰ ਤੱਕ ਦਾ ਖ਼ਰਚਾ ਆਉਂਦਾ ਹੈ। ਕਿਸਾਨ ਜਗਤਾਰ ਨੇ ਦੱਸਿਆ ਕਿ ਸਤੰਬਰ ਮਹੀਨੇ ਵਿਚ ਗੇਂਦੇ ਦੀ ਫ਼ਸਲ ਲਈ ਲੱਡੂ ਕਿਸਮ ਦਾ ਪੌਦੇ ਨੂੰ ਉਗਾਇਆ ਜਾ ਸਕਦਾ ਹੈ ਅਤੇ ਗਰਮੀ ਦੇ ਮੌਸਮ ਵਿਚ ਜਾਫ਼ਰੀ ਕਿਸਮ ਦਾ। ਇਸ ਦੇ ਨਾਲ ਹੀ ਖਾਲੀ ਥਾਵਾਂ 'ਤੇ ਧਨੀਆ, ਪਾਲਕ ਸਰੋਂ ਜਾਂ ਮੱਕਾ ਵੀ ਲਾਇਆ ਜਾ ਸਕਦਾ ਹੈ। 

ਗੇਂਦੇ ਦੇ ਫੁੱਲਾਂ ਦੀ ਖੇਤੀ ਨਾਲ ਜ਼ਮੀਨ ਰਹਿੰਦੀ ਹੈ ਉਪਜਾਊ

ਕਿਸਾਨ ਜਗਤਾਰ ਦੱਸਦੇ ਹਨ ਕਿ ਗੇਂਦੇ ਦੀ ਖੇਤੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿੰਦੀ ਹੈ। ਇਸ ਖੇਤੀ ਨਾਲ ਕਿਸਾਨਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤੀ ਮਿਲਦੀ ਹੈ। ਕਿਸਾਨਾਂ ਨੂੰ ਸਲਾਨਾ ਲੱਖਾਂ ਰੁਪਏ ਦਾ ਮੁਨਾਫ਼ਾ ਹੋ ਸਕਦਾ ਹੈ। ਗੇਂਦਾ ਦਾ ਫੁੱਲ ਦੀ ਖੇਤੀ ਖਾਧ ਫ਼ਸਲਾਂ ਦੀ ਤੁਲਨਾ ਵਿਚ ਵੱਧ ਫਾਇਦੇਮੰਦ ਹਨ। ਇਹ ਕਿਸਾਨਾਂ ਲਈ ਘੱਟ ਲਾਗਤ ਵਿਚ ਵੱਧ ਮੁਨਾਫ਼ਾ ਦੇਣ ਦਾ ਚੰਗਾ ਜ਼ਰੀਆ ਹੈ। ਸਾਲ ਵਿਚ ਦੋ ਵਾਰ ਖੇਤੀ ਕੀਤੀ ਜਾਂਦੀ ਹੈ, ਜਿਸ ਵਿਚ ਪਾਣੀ ਦੀ ਖਪਤ ਬਿਲਕੁੱਲ ਘੱਟ ਹੈ।


author

Tanu

Content Editor

Related News