ਵੱਡੀ ਖ਼ਬਰ ; ਪੂਰੇ ਟੱਬਰ ਨੇ ਨਿਗਲ਼ ਲਿਆ ਜ਼ਹਿਰ ! ਪਲਾਂ ''ਚ ਉੱਜੜ ਗਈ ਦੁਨੀਆ

Saturday, Jun 14, 2025 - 12:11 PM (IST)

ਵੱਡੀ ਖ਼ਬਰ ; ਪੂਰੇ ਟੱਬਰ ਨੇ ਨਿਗਲ਼ ਲਿਆ ਜ਼ਹਿਰ ! ਪਲਾਂ ''ਚ ਉੱਜੜ ਗਈ ਦੁਨੀਆ

ਕਾਂਕੇਰ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਇਕ ਹੀ ਪਰਿਵਾਰ ਦੇ 5 ਜੀਆਂ ਨੇ ਜ਼ਹਿਰ ਖਾ ਲਿਆ, ਜਿਸ ਨਾਲ 3 ਬੱਚਿਆਂ ਦੀ ਮੌਤ ਹੋ ਗਈ ਅਤੇ ਜੋੜਾ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਹੈ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਪਰਤਾਪੁਰ ਥਾਣਾ ਖੇਤਰ 'ਚ ਚੰਦਰਪੁਰ ਪਿੰਡ ਪੰਚਾਇਤ ਦੇ 'ਪਰਲਕੋਟ ਵਿਲੇਜ-70' ਦੀ ਹੈ, ਜਿੱਥੇ ਪਿੰਡ ਵਾਸੀ ਦੇਵੇਂਦਰ ਬੈਰਾਗੀ (36) ਨੇ ਖਾਣੇ 'ਚ ਜ਼ਹਿਰ ਮਿਲਾ ਕੇ ਆਪਣੇ ਬੱਚਿਆਂ ਦੀਪਤੀ ਬੈਰਾਗੀ (12), ਜੁਤਿਕਾ ਬੈਰਾਗੀ (9) ਅਤੇ ਦੇਵਰਾਜ ਬੈਰਾਗੀ (6) ਨੂੰ ਖੁਆ ਦਿੱਤਾ। 

ਇਹ ਵੀ ਪੜ੍ਹੋ : ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ, IMD ਨੇ ਦਿੱਤੀ ਨਵੀਂ ਅਪਡੇਟ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੈਰਾਗੀ ਅਤੇ ਉਸ ਦੀ ਪਤਨੀ ਨੇ ਵੀ ਜ਼ਹਿਰ ਖਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਪਤੀ-ਪਤਨੀ ਨੂੰ ਗੰਭੀਰ ਹਾਲਤ 'ਚ ਪੰਖਾਜੂਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਾਦਸੇ ਵਾਲੀ ਜਗ੍ਹਾ 'ਤੇ ਲਏ ਗਏ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਘਰ 'ਚ ਜ਼ਮੀਨ 'ਤੇ ਪਿਛਲੇ ਇਕ ਬਿਸਤਰ 'ਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਹਨ ਅਤੇ ਲਾਸ਼ਾਂ ਦੇ ਕਰੀਬ ਥਾਲੀਆਂ 'ਚ ਭੋਜਨ ਪਰੋਸਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ,''ਸ਼ੁਰੂਆਤੀ ਜਾਂਚ ਅਨੁਸਾਰ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ। ਸ਼ਾਇਦ ਇਸੇ ਵਜ੍ਹਾ ਕਾਰਨ ਪਰਿਵਾਰ ਨੇ ਇਹ ਕਦਮ ਚੁੱਕਿਆ।'' ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News