ਰਾਈਸ ਮਿੱਲ ’ਚ ਛਾਪ ਰਹੇ ਸਨ ਨਕਲੀ ਨੋਟ; STF ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Saturday, Nov 07, 2026 - 04:39 AM (IST)

ਰਾਈਸ ਮਿੱਲ ’ਚ ਛਾਪ ਰਹੇ ਸਨ ਨਕਲੀ ਨੋਟ; STF ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਸ਼੍ਰਾਵਸਤੀ - ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲੇ ’ਚ ਐੱਸ. ਟੀ. ਐੱਫ. ਤੇ ਸਥਾਨਕ ਪੁਲਸ ਨੇ ਨਕਲੀ ਕਰੰਸੀ ਨੋਟ ਛਾਪਣ ਵਾਲੇ ਇਕ ਟਿਕਾਣੇ ਦਾ ਪਰਦਾਫਾਸ਼ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੋਨਵਾ ਥਾਣਾ ਖੇਤਰ ਦੇ ਭੀਥੀਆ ਚਿਚਰੀ ਪਿੰਡ ’ਚ ਗਿਰੀਰਾਜ ਰਾਈਸ ਮਿੱਲ ਅੰਦਰ ਨਕਲੀ ਕਰੰਸੀ ਨੋਟ ਛਾਪੇ ਜਾ ਰਹੇ ਸਨ।

ਪੁਲਸ ਨੇ ਉੱਥੋਂ 100, 200 ਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਮੁਲਜ਼ਮਾਂ ਨੇ ਦੀਵਾਲੀ ਦੌਰਾਨ ਇਨ੍ਹਾਂ ਨੋਟਾਂ ਨੂੰ ਬਾਜ਼ਾਰ ’ਚ ਚਲਾਉਣ ਦੀ ਯੋਜਨਾ ਬਣਾਈ ਸੀ। ਪੁਲਸ ਅਨੁਸਾਰ ਐੱਸ.ਟੀ.ਐੱਫ. ਨੂੰ ਰਾਈਸ ਮਿੱਲ ਅੰਦਰ ਨਕਲੀ ਨੋਟ ਛਾਪੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉੱਥੇ ਛਾਪਾ ਮਾਰਿਆ ਗਿਆ। ਜਾਂਚ ਦੌਰਾਨ ਮਿੱਲ ਅੰਦਰ ਨਕਲੀ ਕਰੰਸੀ ਨੋਟ ਛਾਪਣ ਵਾਲੇ ਟਿਕਾਣੇ ਦਾ ਪਤਾ ਲੱਗਾ।

ਮੁਲਜ਼ਮਾਂ ਨੇ ਕਥਿਤ ਰੂਪ ’ਚ ਯੂ-ਟਿਊਬ ਤੋਂ ਨਕਲੀ ਕਰੰਸੀ ਛਾਪਣੀ ਸਿੱਖੀ ਸੀ। ਮੌਕੇ ਤੋਂ ਇਕ ਰੰਗੀਨ ਪ੍ਰਿੰਟਰ, ਸਿਆਹੀ, ਕਾਗਜ਼, ਕਟਰ, ਕੈਂਚੀ ਤੇ ਹੋਰ ਉਪਕਰਣ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਿੱਲ ਮਾਲਕ ਗਿਰਿਜਾ ਸ਼ੰਕਰ ਜਾਇਸਵਾਲ, ਨਰਿੰਦਰ ਕੁਮਾਰ ਚੌਰਸੀਆ ਤੇ ਬ੍ਰਿਜੇਂਦਰ ਗੋਸਵਾਮੀ ਵਜੋਂ ਹੋਈ ਹੈ। ਪੁਲਸ ਨੇ ਤਿੰਨਾਂ ਨੂੰ ਜੇਲ ਭੇਜ ਦਿੱਤਾ ਹੈ।
 


author

Inder Prajapati

Content Editor

Related News