J&K: ਸ਼ੋਪੀਆ ''ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
Saturday, Apr 06, 2019 - 04:43 PM (IST)

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀ 'ਚ ਮੁੱਠਭੇੜ ਹੋਈ, ਜਿਸ 'ਚ ਦੋ ਅੱਤਵਾਦੀ ਮਾਰੇ ਗਏ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਸ਼ੋਪੀਆ ਜ਼ਿਲੇ ਦੇ ਇਮਾਮ ਸਾਹਬ ਖੇਤਰ 'ਚ ਫੌਜ ਦੀ 44 ਆਰ. ਆਰ, ਪੁਲਸ ਦੀ ਐੱਸ. ਓ. ਜੀ. ਨਾਲ ਮਿਲ ਕੇ ਸਰਚ ਮੁਹਿੰਮ ਸ਼ੁਰੂ ਕੀਤੀ ਸੀ। ਸੁਰੱਖਿਆ ਬਲਾਂ ਨੂੰ ਇਲਾਕੇ 'ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਸਰਚ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ, ਜਿਸ ਦੀ ਜਵਾਬੀ ਕਾਰਾਵਾਈ ਕਰਦੇ ਹੋਏ ਫੌਜ ਨੇ ਜੋ ਦੋ ਅੱਤਵਾਦੀਆਂ ਮਾਰ ਦਿੱਤੇ।
Visuals: Two terrorists killed in exchange of fire between terrorists and security forces in Imam Sahib area of Shopian district. (Visuals deferred by unspecified time) #JammuAndKashmir pic.twitter.com/s7l5vnifMS
— ANI (@ANI) April 6, 2019
ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਦੀ ਪਹਿਚਾਣ ਹੁਣ ਤੱਕ ਨਹੀਂ ਹੋ ਸਕੀ। ਪੁਲਸ ਮੁਤਾਬਕ ਸਰਚ ਮੁਹਿੰਮ ਹੁਣ ਵੀ ਜਾਰੀ ਹੈ। ਸਾਵਧਾਨੀ ਦੇ ਤੌਰ 'ਤੇ ਪੂਰੇ ਖੇਤਰ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।