PM ਮੋਦੀ ਦੀ ਰੁਜ਼ਗਾਰ ਪੈਦਾ ਕਰਨ ਵਾਲੀ ਸਬਸਿਡੀ : ਜੰਮੂ-ਕਸ਼ਮੀਰ ਸਭ ਤੋਂ ਅੱਗੇ
Sunday, Aug 23, 2026 - 10:24 AM (IST)
ਇਹ ਅਜੀਬ ਲੱਗ ਸਕਦਾ ਹੈ ਪਰ ਹੈ ਸੱਚ। ਪ੍ਰਧਾਨ ਮੰਤਰੀ ਦੇ ਰੁਜ਼ਗਾਰ ਪੌਦਾ ਕਰਨ ਵਾਲੇ ਪ੍ਰੋਗਰਾਮ ਅਧੀਨ ਵੱਖ-ਵੱਖ ਪ੍ਰਾਜੈਕਟਾਂ ਲਈ ਫੰਡ ਹਾਸਲ ਕਰਨ ’ਚ ਜੰਮੂ-ਕਸ਼ਮੀਰ ਪਹਿਲੇ ਨੰਬਰ ’ਤੇ ਹੈ। 37 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚੋਂ ਉੱਤਰ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਵਰਗੇ ਭਾਜਪਾ-ਸ਼ਾਸਿਤ ਸੂਬੇ ਉਕਤ ਪ੍ਰੋਗਰਾਮ ਅਧੀਨ ਪ੍ਰਾਜੈਕਟਾਂ ਲਈ ਮਾਰਜਿਨ ਮਨੀ ਹਾਸਲ ਕਰਨ ’ਚ ਕ੍ਰਮਵਾਰ ਦੂਜੇ, ਤੀਜੇ ਤੇ ਚੌਥੇ ਨੰਬਰ ਤੇ ਹਨ। ਇਹ ਸਿਰਫ਼ ਇਕ ਸਾਲ ’ਚ ਨਹੀਂ ਹੋਇਆ!
ਇਹ 2021-22 ਤੋਂ 2024-25 ਤੱਕ 4 ਵਿੱਤੀ ਸਾਲਾਂ ਵਿੱਚ ਹੋਇਆ। ਸਰਕਾਰ ਉਕਤ ਪ੍ਰੋਗਰਾਮ ਅਧੀਨ ਵੱਖ-ਵੱਖ ਪ੍ਰਾਜੈਕਟਾਂ ’ਚ ਰੁਜ਼ਗਾਰ ਪੈਦਾ ਕਰਨ ਲਈ ਸਾਲਾਨਾ 3000 ਕਰੋੜ ਤੋਂ ਵੱਧ ਖਰਚ ਕਰਦੀ ਹੈ। ਇਸ ਪ੍ਰੋਗਰਾਮ ਨੇ ਪਿਛਲੇ 5 ਸਾਲਾਂ ’ਚ ਦੇਸ਼ ’ਚ ਅੰਦਾਜ਼ਨ 36.33 ਲੱਖ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ। ਜੰਮੂ-ਕਸ਼ਮੀਰ ਨੂੰ ਸਭ ਤੋਂ ਵੱਡਾ ਹਿੱਸਾ ਮਿਲਿਆ। 2021-22 ’ਚ ਜੰਮੂ ਕਸ਼ਮੀਰ 467 ਕਰੋੜ ਦੀ ਗ੍ਰਾਂਟ ਨਾਲ ਸੂਚੀ ’ਚ ਸਭ ਤੋਂ ਉੱਪਰ ਰਿਹਾ।
ਉੱਤਰ ਪ੍ਰਦੇਸ਼ ਨੂੰ 411 ਕਰੋੜ, ਗੁਜਰਾਤ ਨੂੰ 286 ਕਰੋੜ ਤੇ ਮਹਾਰਾਸ਼ਟਰ ਨੂੰ 129 ਕਰੋੜ ਰੁਪਏ ਮਿਲੇ। ਅਗਲੇ 3 ਸਾਲਾਂ ਲਈ 2025-26 ਨੂੰ ਛੱਡ ਕੇ ਕਹਾਣੀ ਉਹੀ ਰਹੀ। ਉੱਤਰ ਪ੍ਰਦੇਸ਼ ਨੂੰ 303 ਕਰੋੜ ਤੇ ਜੰਮੂ ਕਸ਼ਮੀਰ ਨੂੰ 155 ਕਰੋੜ ਰੁਪਏ ਮਿਲੇ। ਸਰਕਾਰ ਨੇ ਅਜੇ ਤੱਕ 2026-27 ਤੋਂ ਸ਼ੁਰੂ ਹੋ ਕੇ ਇਸ ਯੋਜਨਾ ਨੂੰ ਹੋਰ 5 ਸਾਲਾਂ ਲਈ ਜਾਰੀ ਰੱਖਣ ਦਾ ਫੈਸਲਾ ਨਹੀਂ ਕੀਤਾ ਹੈ। ਇਹ ਫੰਡ ਦੇਸ਼ ’ਚ ਪ੍ਰਵਾਨਿਤ ਅਰਜ਼ੀਆਂ ਲਈ ਮਾਰਜਿਨ ਮਨੀ ਸਬਸਿਡੀ ਲਈ ਜਾਰੀ ਕੀਤਾ ਜਾਂਦਾ ਹੈ।
