ਬਜਟ ''ਚ ਨੌਜਵਾਨਾਂ ਲਈ ਮੁਹੱਈਆ ਕਰਵਾਏ ਜਾਣਗੇ ਰੁਜ਼ਗਾਰ ਦੇ ਮੌਕੇ

Monday, Aug 05, 2024 - 04:53 PM (IST)

ਅਲਵਰ - ਕੇਂਦਰੀ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ ਇਸ ਸਾਲ ਦਾ ਬਜਟ ਖੇਤੀਬਾੜੀ, ਰੁਜ਼ਗਾਰ ਅਤੇ ਹੁਨਰ ਵਿਕਾਸ, ਮਨੁੱਖੀ ਸਰੋਤ ਵਿਕਾਸ ਅਤੇ ਸਮਾਜਿਕ ਨਿਆਂ, ਨਿਰਮਾਣ ਅਤੇ ਸੇਵਾ ਖੇਤਰ, ਸ਼ਹਿਰੀ ਵਿਕਾਸ, ਊਰਜਾ ਸੰਭਾਲ, ਬੁਨਿਆਦੀ ਢਾਂਚਾ, ਖੋਜ ਅਤੇ ਅਗਲੀ ਪੀੜ੍ਹੀ ਲਈ ਸੁਧਾਰ ਇਨ੍ਹਾਂ ਨੌਂ ਪਹਿਲੂਆਂ 'ਤੇ ਅਧਾਰਤ ਹੈ। ਇਹ ਇੱਕ ਵਿਕਸਤ ਭਾਰਤ ਦੇ ਸੁਫ਼ਨੇ ਦੀ ਨੀਂਹ ਬਣਾਉਣਗੇ। 

ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ

ਸ੍ਰੀ ਯਾਦਵ ਨੇ ਐਤਵਾਰ ਦੀ ਸ਼ਾਮ ਨੂੰ ਖੈਰਥਲ ਤਿਜਾਰਾ ਜ਼ਿਲ੍ਹੇ ਦੇ ਭਿਵੜੀ ਵਿਖੇ ਉਦਯੋਗਿਕ ਐਸੋਸੀਏਸ਼ਨਾਂ ਵੱਲੋਂ ਆਯੋਜਿਤ ਬਜਟ ਸੰਵਾਦ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁ-ਖੇਤਰੀ ਵਿਕਾਸ ਦਾ ਬਜਟ ਹੈ। ਉਹਨਾਂ ਨੇ ਮੁਦਰਾ ਯੋਜਨਾ ਕਰਜ਼ੇ ਦੀ ਰਾਸ਼ੀ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ ਸਹਿਤ ਕ੍ਰੈਡਿਟ ਨਾਲ ਜੂੜੀ ਵੱਖ-ਵੱਖ ਯੋਜਨਾਵਾਂ ਅਤੇ ਮਹੱਤਵਪੂਰਨ ਖਣਿਜਾਂ 'ਤੇ ਕਸਟਮ ਡਿਊਟੀ ਹਟਾਉਣ ਬਾਰੇ ਵਿਚ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਉਹ ਸਕੀਮਾਂ ਸਾਡੇ ਨੌਜਵਾਨ ਉੱਦਮੀਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਗੀਆਂ। ਉਹਨਾਂ ਨੇ ਕਿਹਾ ਕਿ ਵੱਡੇ ਪੈਮਾਨੇ 'ਤੇ ਨਿਰਮਾਣ ਅਤੇ ਸੈਮੀ-ਕੰਡਕਟਰਾਂ ਅਤੇ ਇਲੈਕਟ੍ਰੋਨਿਕਸ ਦੀ ਯੋਜਨਾ 'ਤੇ ਸਰਕਾਰ 48,000 ਕਰੋੜ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News