ਵੱਡੀ ਖ਼ਬਰ ! ਭਾਰਤ ''ਚ ਇਕ ਹੋਰ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ
Thursday, Jun 19, 2025 - 10:24 AM (IST)

ਨੈਸ਼ਨਲ ਡੈਸਕ- 12 ਜੂਨ ਨੂੰ ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਦੇਸ਼ ਭਰ 'ਚ ਏਅਰ ਇੰਡੀਆ ਸਣੇ ਕਈ ਏਅਰਲਾਈਨਾਂ 'ਚ ਤਕਨੀਕੀ ਖ਼ਰਾਬੀ ਆ ਰਹੀ ਹੈ, ਜਿਸ ਕਾਰਨ ਕਈ ਫਲਾਈਟਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਜਦਕਿ ਕਈਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।
ਇਸੇ ਦੌਰਾਨ ਇੰਡੀਗੋ ਏਅਰਲਾਈਨ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦੀ ਇਕ ਫਲਾਈਟ 6ਈ-2006, ਜੋ ਕਿ ਦਿੱਲੀ ਤੋਂ 180 ਦੇ ਕਰੀਬ ਲੋਕਾਂ ਨੂੰ ਲੈ ਕੇ ਲੇਹ ਲਈ ਰਵਾਨਾ ਹੋਇਆ ਸੀ, 'ਚ ਕੁਝ ਤਕਨੀਕੀ ਖ਼ਰਾਬੀ ਆ ਗਈ, ਜਿਸ ਮਗਰੋਂ ਇਸ ਨੂੰ ਵਾਪਸ ਦਿੱਲੀ 'ਚ ਐਮਰਜੈਂਸੀ 'ਚ ਲੈਂਡ ਕਰਵਾ ਲਿਆ ਗਿਆ ਹੈ।
ਇਹ ਜਹਾਜ਼ ਲੇਹ ਲਈ ਰਵਾਨਾ ਹੋਇਆ ਸੀ ਤਾਂ ਹਵਾ 'ਚ ਹੀ ਇਸ 'ਚ ਕੁਝ ਤਕਨੀਕੀ ਖ਼ਰਾਬੀ ਆ ਗਈ, ਜਿਸ ਮਗਰੋਂ ਇਸ ਨੂੰ ਹਵਾ 'ਚੋਂ ਹੀ ਅੱਧੇ ਰਸਤਿਓਂ ਵਾਪਸ ਦਿੱਲੀ ਉਤਾਰ ਲਿਆ ਗਿਆ ਹੈ। ਜਹਾਜ਼ ਦੇ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
Watch: IndiGo flight 6E 2006 from Delhi to Leh made an emergency landing due to technical reasons. The aircraft turned back and landed safely in Delhi shortly after approaching Leh. Around 180 people, including crew members, were on board pic.twitter.com/Pt86Alvxpj
— IANS (@ians_india) June 19, 2025
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e