ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ, ਡੇਢ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Wednesday, Jun 11, 2025 - 10:47 AM (IST)

ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ, ਡੇਢ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਧਾਮੀ ਖੇਤਰ 'ਚ ਮੰਗਲਵਾਰ ਨੂੰ ਬਿਜਲੀ ਬੋਰਡ ਦੇ ਇਕ ਨੌਜਵਾਨ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਬਿਜਲੀ ਸਬ ਡਿਵੀਜ਼ਨ ਧਾਮੀ ਦੇ ਅਧੀਨ 16 ਮੀਲ ਖੇਤਰ 'ਚ ਉਸ ਸਮੇਂ ਵਾਪਰਿਆ, ਜਦੋਂ 29 ਸਾਲਾ ਹਰਵਿੰਦਰ ਕੁਮਾਰ ਖੰਭੇ 'ਤੇ ਚੜ੍ਹ ਕੇ ਸਰਵਿਸ ਤਾਰ ਬਦਲ ਰਿਹਾ ਸੀ। ਹਾਦਸੇ ਦੌਰਾਨ ਉਸ ਨੂੰ ਕਰੰਟ ਲੱਗਾ ਅਤੇ ਉਹ ਖੰਭੇ ਤੋਂ ਹੇਠਾਂ ਡਿੱਗ ਗਿਆ। ਹਰਵਿੰਦਰ ਕੁਮਾਰ ਦਾ ਡੇਢ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। 

ਇਹ ਵੀ ਪੜ੍ਹੋ : PM ਮੋਦੀ ਦੇ ਪ੍ਰੋਗਰਾਮ 'ਚ ਜਾ ਰਹੇ ਪੁਲਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਹਰਵਿੰਦਰ ਕੁਮਾਰ ਜ਼ਿਲ੍ਹਾ ਕਾਂਗੜਾ ਦੇ ਦੇਹਰਾ ਸਬ ਡਿਵੀਜ਼ਨ ਦੇ ਤਿਆਲ ਪਿੰਡ ਦਾ ਰਹਿਣ ਵਾਲਾ ਸੀ ਅਤੇ ਬਿਜਲੀ ਬੋਰਡ 'ਚ ਬਤੌਰ ਟੀਮੇਟ ਸੇਵਾਵਾਂ ਦੇ ਰਿਹਾ ਸੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਧਾਮੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News