ਦਾਦੇ ਦੀ ਬੰਦੂਕ ਨਾਲ ਖੇਡ ਰਹੇ 5 ਸਾਲ ਦੇ ਭਰਾ ਨੇ ਭੈਣ ਨੂੰ ਮਾਰੀ ਗੋਲੀ

Tuesday, Jan 14, 2020 - 04:37 PM (IST)

ਦਾਦੇ ਦੀ ਬੰਦੂਕ ਨਾਲ ਖੇਡ ਰਹੇ 5 ਸਾਲ ਦੇ ਭਰਾ ਨੇ ਭੈਣ ਨੂੰ ਮਾਰੀ ਗੋਲੀ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਖੇਡ-ਖੇਡ 'ਚ ਆਪਣੇ ਦਾਦੇ ਦੀ ਲਾਇਸੈਂਸੀ ਬੰਦੂਕ ਨਾਲ 5 ਸਾਲ ਦੇ ਬੱਚੇ ਨੇ ਆਪਣੀ 4 ਸਾਲ ਦੀ ਭੈਣ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਬੱਚੀ ਜ਼ਖਮੀ ਹੋ ਗਈ। ਪੁਲਸ ਮੁਤਾਬਕ ਇਹ ਘਟਨਾ ਰਾਮਪੁਰ ਥਾਣੇ ਦੇ ਅਧੀਨ ਆਉਣ ਵਾਲੇ ਸ਼ਰਨਾਲ ਪਿੰਡ ਦੀ ਹੈ। ਬੱਚੀ ਦਾ ਸ਼ਿਮਲਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਫਿਲਹਾਲ ਉਹ ਖਤਰੇ ਤੋਂ ਬਾਹਰ ਹਨ। ਜਾਣਕਾਰੀ ਮੁਤਾਬਕ ਦੋਵੇਂ ਭੈਣ-ਭਰਾ ਆਪਣੇ ਦਾਦਾ ਦੀ ਬੰਦੂਕ ਨਾਲ ਖੇਡ ਰਹੇ ਸਨ ਅਤੇ ਅਚਾਨਕ ਗੋਲੀ ਚੱਲ ਜਾਣ ਕਾਰਨ ਛੋਟੀ ਭੈਣ ਨੂੰ ਲੱਗ ਗਈ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸੰੰਬੰਧ 'ਚ ਬੰਦੂਕ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਬੰਦੂਕ ਦਾ ਲਾਇਸੈਂਸ ਲੜਕੀ ਦੇ ਦਾਦਾ ਦੇ ਨਾਮ 'ਤੇ ਹੈ। ਰਾਮਪੁਰ ਥਾਣਾ ਮੁਖੀ ਰਵਿੰਦਰ ਨੇਗੀ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਉਸ ਨੂੰ ਇਕ ਸਿਹਤ ਕੇਂਦਰ ਲੈ ਗਿਆ, ਜਿੱਥੋਂ ਉਸ ਨੂੰ ਰਾਮਪੁਰ ਦੇ ਇਕ ਹਸਪਤਾਲ 'ਚ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲੜਕੀ ਦੇ ਖਤਰੇ 'ਚੋਂ ਬਾਹਰ ਹੋਣ ਦੀ ਸੂਚਨਾ ਹੈ।


author

Tanu

Content Editor

Related News