ਹਿਮਾਚਲ : ਬੋਹ ਘਾਟੀ ''ਚ ਮਲਬੇ ''ਚ 8 ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ, 5 ਨੂੰ ਸੁਰੱਖਿਅਤ ਕੱਢਿਆ

Tuesday, Jul 13, 2021 - 03:25 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ 'ਚ ਬੋਹ ਘਾਟੀ ਦੇ ਰੂਲੇਹੜ ਪਿੰਡ 'ਚ ਮਲਬੇ 'ਚ ਕਰੀਬ 8 ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ ਅਤੇ 5 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਿਨ੍ਹਾਂ 'ਚ 2 ਬੱਚੀਆਂ ਵੀ ਸ਼ਾਮਲ ਹਨ। ਬਚਾਅ ਕੰਮ ਦੌਰਾਨ 5 ਲੋਕਾਂ 'ਚੋਂ ਗੰਭੀਰ ਰੂਪ ਨਾਲ ਜ਼ਖਮੀ ਇਕ ਵਿਅਕਤੀ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਰੂਲੇਹੜ ਪਿੰਡ 'ਚ ਜ਼ਮੀਨ ਖਿੱਸਕਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਮਲਬੇ 'ਚ ਦਬ ਗਏ, ਜਦੋਂ ਕਿ 10 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇਸੈਲਾਨੀਆਂ ਦੀ ਭੀੜ ਦਿਖਾਉਣ ਨੂੰ ਲੈ ਕੇ ਹੋਟਲ ਕਾਰੋਬਾਰੀ ਨਾਰਾਜ਼

ਦੱਸਣਯੋਗ ਹੈ ਕਿ ਬੀਤੇ ਦਿਨ ਸ਼ਾਹਪੁਰ ਤੋਂ ਕਰੀਬ 25 ਕਿਲੋਮੀਟਰ ਦੂਰ ਬੋਹ ਘਾਟੀ 'ਚ ਮੋਹਲੇਧਾਰ ਮੀਂਹ ਨਾਲ ਆਏ ਹੜ੍ਹ 'ਚ 10 ਘਰ ਢਹਿ ਗਏ ਸਨ। ਮਲਬੇ ਹੇਠ ਦਬੇ ਲੋਕਾਂ 'ਚ ਇਕ ਲਾਸ਼ ਨੂੰ ਕੱਢ ਲਿਆ ਸੀ। ਮੰਗਲਵਾਰ ਸਵੇਰੇ ਕਰੀਬ 5 ਵਜੇ ਐੱਨ.ਡੀ.ਆਰ.ਐੱਫ., ਪੁਲਸ ਅਤੇ ਹੋਮ ਗਾਰਡ ਦੇ ਜਵਾਨਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਸੋਮਵਾਰ ਦੇਰ ਰਾਤ ਤੱਕ ਚਲੇ ਬਚਾਅ ਮੁਹਿੰਮ ਦੌਰਾਨ 5 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਇਨ੍ਹਾਂ 'ਚ 2 ਬੱਚੀਆਂ ਵੀ ਸ਼ਾਮਲ ਹਨ। ਮੰਗਲਵਾਰ ਦੁਪਹਿਰ ਮਲਬੇ 'ਚੋਂ ਇਕ ਹੋਰ ਲਾਸ਼ ਬਰਾਮਦ ਕੀਤੀ ਗਈ। ਪੁਲਸ ਨੇ ਦੇਰ ਰਾਤ ਹੀ ਹੋਰ ਘਰਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਕਾਂਗੜਾ ਨਿਪੁਨ ਜਿੰਦਲ ਅਤੇ ਐੱਸ.ਪੀ. ਵਿਮੁਕਤ ਰੰਜਨ ਵੀ ਮੌਕੇ 'ਤੇ ਮੌਜੂਦ ਹਨ। 

ਇਹ ਵੀ ਪੜ੍ਹੋ : ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜ੍ਹੀਆਂ ਕਾਰਾਂ, ਵੇਖੋ 'ਜਲ ਤ੍ਰਾਸਦੀ' ਦੀ ਡਰਾਵਣੀ ਵੀਡੀਓ

ਐੱਨ.ਡੀ.ਆਰ.ਐੱਫ. ਦੇ ਕਰੀਬ 50 ਜਵਾਨ ਬਚਾਅ ਮੁਹਿੰਮ 'ਚ ਲੱਗੇ ਹਨ। ਡੀ.ਸੀ. ਡਾ. ਨਿਪੁਨ ਜਿੰਦਲ ਨੇ ਦੱਸਿਆ ਕਿ ਸਵੇਰੇ 6 ਵਜੇ ਰੈਸਕਿਊ ਟੀਮ ਨੇ ਆਪਣਾ ਕੰਮ ਫਿਰ ਸ਼ੁਰੂ ਕਰ ਦਿੱਤਾ ਹੈ। ਹਾਲੇ ਤੱਕ 5 ਲੋਕਾਂ ਨੂੰ ਸੁਰੱਖਿਆ ਕੱਢਿਆ ਜਾ ਚੁਕਿਆ ਹੈ। ਬਿਜਲੀ ਵਿਭਾਗ ਨੂੰ ਬਿਜਲੀ ਦੀ ਸਪਲਾਈ ਦੁਪਹਿਰ 12 ਵਜੇ ਤੱਕ ਬਹਾਲ ਕਰਨ ਨੂੰ ਕਿਹਾ ਹੈ। ਇਸੇ ਤਰ੍ਹਾਂ ਆਈ.ਪੀ.ਐੱਚ. ਅਤੇ ਹੋਰ ਵਿਭਾਗਾਂ ਨੇ ਆਪਣਾ ਕੰਮ ਤੇਜ਼ ਗਤੀ ਨਾਲ ਕਰਨ ਅਤੇ ਦੁਪਹਿਰ ਤੱਕ ਲੋਕਾਂ ਨੂੰ ਬਿਜਲੀ ਪਾਣੀ ਦੀ ਕੋਈ ਸਮੱਸਿਆ ਨਾ ਹੋਵੇ, ਇਸ ਲਈ ਕੰਮ ਤੇਜ਼ ਗਤੀ ਨਾਲ ਕਰਨ ਲਈ ਕਿਹਾ ਗਿਆ ਹੈ।


DIsha

Content Editor

Related News