ਵੱਡੀ ਖ਼ਬਰ : ਸਵੇਰੇ-ਸਵੇਰੇ ਕੰਬ ਗਈ ਧਰਤੀ, ਆਇਆ ਜ਼ਬਰਦਸਤ ਭੂਚਾਲ

Friday, Jul 11, 2025 - 08:27 AM (IST)

ਵੱਡੀ ਖ਼ਬਰ : ਸਵੇਰੇ-ਸਵੇਰੇ ਕੰਬ ਗਈ ਧਰਤੀ, ਆਇਆ ਜ਼ਬਰਦਸਤ ਭੂਚਾਲ

ਹਿਮਾਚਲ : ਪੰਜਾਬ ਸਣੇ ਕਈ ਥਾਵਾਂ 'ਤੇ ਤੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਰਹਿੰਦੇ ਹਨ। ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਥੇ ਚੰਬਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਘਟਨਾ ਭਾਰਤੀ ਸਮੇਂ ਅਨੁਸਾਰ ਸਵੇਰੇ 6:23:56 ਵਜੇ ਦੇ ਕਰੀਬ ਵਾਪਰੀ ਹੈ। ਮੌਸਮ ਵਿਭਾਗ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ।

ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ

ਦੱਸ ਦੇਈਏ ਕਿ ਇਸ ਭੂਚਾਲ ਦੇ ਆਉਣ ਕਾਰਨ ਇਲਾਕੇ ਵਿੱਚ ਹਲਕੇ ਡਰ ਦਾ ਮਾਹੌਲ ਪੈਦਾ ਹੋ ਗਿਆ। ਲੋਕ ਸਵੇਰੇ-ਸਵੇਰੇ ਆਪਣੇ ਘਰਾਂ ਤੋਂ ਬਾਹਰ ਆ ਗਏ ਪਰ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਤਰਾਂ ਅਨੁਸਾਰ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਚੰਬਾ ਖੇਤਰ ਵਿੱਚ 32.36 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 76.18 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸੀ, ਜਿਸਦੀ ਡੂੰਘਾਈ ਜ਼ਮੀਨ ਤੋਂ ਲਗਭਗ 5 ਕਿਲੋਮੀਟਰ ਹੇਠਾਂ ਸੀ। 

ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News