Limit ਤੋਂ ਬਾਹਰ ਹੋਈ ਧਰਤੀ ਦੀ ਆਬਾਦੀ, ਸਟਡੀ ਕਰ ਦੇਵੇਗੀ ਹੈਰਾਨ

Tuesday, Apr 07, 2026 - 01:02 PM (IST)

Limit ਤੋਂ ਬਾਹਰ ਹੋਈ ਧਰਤੀ ਦੀ ਆਬਾਦੀ, ਸਟਡੀ ਕਰ ਦੇਵੇਗੀ ਹੈਰਾਨ

ਇੰਟਰਨੈਸ਼ਨਲ ਡੈਸਕ- ਇਕ ਨਵੀਂ ਅੰਤਰਰਾਸ਼ਟਰੀ ਸਟੱਡੀ ਨੇ ਦੁਨੀਆ ਭਰ 'ਚ ਚਿੰਤਾ ਵਧਾ ਦਿੱਤੀ ਹੈ। 'Environmental Research Letters' 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਧਰਤੀ 'ਤੇ ਮੌਜੂਦਾ 8.3 ਅਰਬ ਦੀ ਆਬਾਦੀ ਕੁਦਰਤੀ ਸਰੋਤਾਂ 'ਤੇ ਇੰਨਾ ਜ਼ਿਆਦਾ ਦਬਾਅ ਪਾ ਰਹੀ ਹੈ ਕਿ ਗ੍ਰਹਿ ਦੀ ਮੁੜ ਸੁਰਜੀਤ ਹੋਣ ਦੀ ਸਮਰੱਥਾ ਕਮਜ਼ੋਰ ਪੈ ਰਹੀ ਹੈ।

ਸਰੋਤਾਂ ਦੀ ਅੰਨ੍ਹੇਵਾਹ ਵਰਤੋਂ

ਆਸਟ੍ਰੇਲੀਆ ਦੀ ਫਲਿੰਡਰਜ਼ ਯੂਨੀਵਰਸਿਟੀ ਦੇ ਵਿਗਿਆਨੀ ਕੋਰੀ ਬ੍ਰੈਡਸ਼ੌ ਦੀ ਅਗਵਾਈ 'ਚ ਹੋਈ ਇਸ ਖੋਜ ਮੁਤਾਬਕ, ਇਨਸਾਨ ਸਰੋਤਾਂ ਦੀ ਵਰਤੋਂ ਧਰਤੀ ਦੀ ਸਮਰੱਥਾ ਨਾਲੋਂ 70 ਤੋਂ 80 ਫੀਸਦੀ ਤੇਜ਼ੀ ਨਾਲ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਜਿਸ ਤਰ੍ਹਾਂ ਅਸੀਂ ਅੱਜ ਜੀ ਰਹੇ ਹਾਂ, ਉਸ ਨੂੰ ਬਰਕਰਾਰ ਰੱਖਣ ਲਈ ਸਾਨੂੰ 1.7 ਤੋਂ 1.8 ਧਰਤੀਆਂ ਦੀ ਜ਼ਰੂਰਤ ਪਵੇਗੀ।

2070 ਤੱਕ ਸਿਖਰ 'ਤੇ ਹੋਵੇਗੀ ਆਬਾਦੀ

ਰਿਪੋਰਟ ਦੱਸਦੀ ਹੈ ਕਿ 1950 ਤੋਂ ਬਾਅਦ ਵਧ ਰਹੀ ਆਬਾਦੀ ਅਤੇ ਉਦਯੋਗੀਕਰਨ ਨੇ ਕੁਦਰਤੀ ਸੰਤੁਲਨ ਵਿਗਾੜ ਦਿੱਤਾ ਹੈ। ਅਨੁਮਾਨ ਹੈ ਕਿ 2070 ਤੱਕ ਵਿਸ਼ਵ ਦੀ ਆਬਾਦੀ 12.4 ਅਰਬ ਤੱਕ ਪਹੁੰਚ ਸਕਦੀ ਹੈ, ਜੋ ਕਿ ਧਰਤੀ ਲਈ ਬਹੁਤ ਵੱਡਾ ਸੰਕਟ ਹੋਵੇਗਾ।

ਸੁਰੱਖਿਅਤ ਸੀਮਾ ਤੋਂ ਤਿੰਨ ਗੁਣਾ ਵੱਧ ਆਬਾਦੀ

ਵਿਗਿਆਨੀਆਂ ਅਨੁਸਾਰ, ਜੇਕਰ ਹਰ ਕੋਈ ਆਰਾਮਦਾਇਕ ਅਤੇ ਸੁਰੱਖਿਅਤ ਜੀਵਨ ਜਿਊਣਾ ਚਾਹੁੰਦਾ ਹੈ, ਤਾਂ ਧਰਤੀ ਸਿਰਫ 2.5 ਅਰਬ ਲੋਕਾਂ ਦਾ ਭਾਰ ਹੀ ਸਹਿਣ ਕਰ ਸਕਦੀ ਹੈ। ਅੱਜ ਦੀ ਆਬਾਦੀ ਇਸ ਸੁਰੱਖਿਅਤ ਸੀਮਾ ਤੋਂ ਤਿੰਨ ਗੁਣਾ ਜ਼ਿਆਦਾ ਹੈ। ਅਧਿਐਨ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸਿਰਫ ਆਬਾਦੀ ਹੀ ਸਮੱਸਿਆ ਨਹੀਂ ਹੈ, ਸਗੋਂ ਵਿਕਸਿਤ ਦੇਸ਼ਾਂ 'ਚ ਵਧੇਰੇ ਖਪਤ ਵੀ ਇਕ ਵੱਡਾ ਕਾਰਨ ਹੈ। ਵਧੇਰੇ ਖਪਤ ਕਾਰਨ ਪਾਣੀ ਦੀ ਕਿੱਲਤ, ਜੰਗਲੀ ਜੀਵਾਂ ਦੀ ਘਟਦੀ ਗਿਣਤੀ ਅਤੇ ਭੋਜਨ ਸੰਕਟ ਵਰਗੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News