ਸੋਮਵਾਰ ਤੋਂ ਸ਼ੁਰੂ ਹੋਵੇਗਾ ਕੁੱਲੂ ਘਾਟੀ ਦਾ ਦੁਸਹਿਰਾ ਉਤਸਵ, ਪਹੁੰਚਣਗੇ 332 ਦੇਵੀ-ਦੇਵਤਾ

Sunday, Oct 13, 2024 - 01:26 PM (IST)

ਸੋਮਵਾਰ ਤੋਂ ਸ਼ੁਰੂ ਹੋਵੇਗਾ ਕੁੱਲੂ ਘਾਟੀ ਦਾ ਦੁਸਹਿਰਾ ਉਤਸਵ, ਪਹੁੰਚਣਗੇ 332 ਦੇਵੀ-ਦੇਵਤਾ

ਕੁੱਲੂ- ਦੇਵਭੂਮੀ ਹਿਮਾਚਲ ਦੀ ਸੰਸਕ੍ਰਿਤੀ ਪਛਾਣ ਬਣੇ ਕੁੱਲੂ ਘਾਟੀ ਦਾ ਅੰਤਰਰਾਸ਼ਟਰੀ ਦੁਸਹਿਰਾ ਉਤਸਵ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਉਤਸਵ 7 ਦਿਨਾਂ ਤੱਕ ਚੱਲੇਗਾ ਅਤੇ ਇਸ ਦੀ ਸ਼ੁਰੂਆਤ ਕੁੱਲੂ ਦੇ ਦੇਵ ਰਘੁਨਾਥ ਜੀ ਸ਼ੋਭਾ ਯਾਤਰਾ ਤੋਂ ਹੋਵੇਗੀ। ਇਸ ਸ਼ੋਭਾ ਯਾਤਰਾ ਦਾ ਉਦਘਾਟਨ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲ ਕਰਨਗੇ। ਰਘੁਨਾਥ ਜੀ ਦੀ ਸ਼ੋਭਾ ਯਾਤਰਾ ਕੁੱਲੂ ਦੇ ਰੱਥ ਮੈਦਾਨ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਅਸਥਾਈ ਕੰਪਲੈਕਸ ਤੱਕ ਪਹੁੰਚੇਗੀ, ਜਿੱਥੇ ਦੇਵ 7 ਦਿਨਾਂ ਤੱਕ ਪ੍ਰਵਾਸ ਕਰਨਗੇ। ਇਸ ਮੌਕੇ ਘਾਟੀ ਚ ਮਾਤਾ ਹਿਡਿੰਬਾ, ਜੋ ਮਨਾਲੀ ਦਾ ਅਰਾਧਿਆ ਦੇਵੀ ਹਨ, ਵੀ ਪੈਦਾ ਕੁੱਲੂ ਲਈ ਨਿਕਲੀ ਹੈ। ਸੈਂਕੜੇ ਦੇਵੀ-ਦੇਵਤਿਆਂ ਅਤੇ ਉਨ੍ਹਾਂ ਦੇ ਕਾਰਕੁੰਨ ਇਸ ਉਤਸਵ ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਅਤੇ ਹਿਮਾਚਲ ਦੇ ਕੋਨੇ-ਕੋਨੇ ਤੋਂ ਲੋਕ ਇਸ ਦੇਵ ਮਹਾਕੁੰਭ ਦੇ ਸਾਕਸ਼ੀ ਬਣਨ ਲਈ ਪਹੁੰਚਣਗੇ। 

ਕੁੱਲੂ ਦੇ ਜ਼ਿਲ੍ਹਾ ਹੈੱਡ ਕੁਆਰਟਰ ਸਥਿਤ ਇਤਿਹਾਸਕ ਡਾਲਪੁਰ ਮੈਦਾਨ 'ਚ 13 ਤੋਂ 19 ਅਕਤੂਬਰ ਤੱਕ ਚੱਲਣ ਵਾਲੇ ਇਸ ਦੇਵ ਸਮਾਗਮ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਇਸ ਵਾਰ 332 ਦੇਵੀ-ਦੇਵਤਿਆਂ ਨੂੰ ਸੱਦਾ ਭੇਜਿਆ ਗਿਆ ਹੈ। ਮਨਾਲੀ ਘਾਟੀ ਦੀ ਅਰਾਧਿਆ ਦੇਵੀ ਮਾਂ ਹਿਡਿੰਬਾ ਦਾ ਰੱਥ ਵੀ ਰਵਾਇਤੀ ਸੰਗੀਤ ਯੰਤਰਾਂ ਨਾਲ ਕੁੱਲੂ ਲਈ ਰਵਾਨਾ ਹੋ ਚੁੱਕਿਆ ਹੈ। ਇਸ ਉਤਸਵ ਦਾ ਆਯੋਜਨ ਸੰਸਕ੍ਰਿਤੀ ਧਰੋਹਰ ਅਤੇ ਪ੍ਰਾਚੀਨ ਪਰੰਪਰਾਵਾਂ ਨੂੰ ਜਿਊਂਦੇ ਰੱਖਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਇਸ ਤਿਉਹਾਰ ਦਾ ਆਨੰਦ ਲੈਣ ਲਈ ਸੱਦਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News