22,000 ਫੁੱਟ ਦੀ ਉੱਚਾਈ DRDO ਦਾ ਵੱਡਾ ਕਮਾਲ, ਸਵਦੇਸ਼ੀ ਪੈਰਾਸ਼ੂਟ ਸਿਸਟਮ ਦਾ ਕੀਤਾ ਸਫ਼ਲ ਪ੍ਰੀਖਣ
Wednesday, Aug 26, 2026 - 05:55 PM (IST)
ਨਵੀਂ ਦਿੱਲੀ (ਏਜੰਸੀ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਲੱਦਾਖ ਦੇ ਲੇਹ ਜ਼ਿਲ੍ਹੇ 'ਚ ਸਥਿਤ ਨਿਓਮਾ-ਮੁਧ ਡ੍ਰੋਪ ਜ਼ੋਨ 'ਚ ਸਵਦੇਸ਼ੀ ਮਿਲਟਰੀ ਕੰਬੈਟ ਪੈਰਾਸ਼ੂਟ ਸਿਸਟਮ (ਐੱਮਸੀਪੀਐੱਸ) ਦਾ ਬੇਹੱਦ ਉੱਚਾਈ 'ਤੇ ਸਫ਼ਲ ਪ੍ਰੀਖਣ ਕੀਤਾ ਹੈ। ਡੀਆਰਡੀਓ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਇਸ ਨੂੰ ਆਗਰਾ ਸਥਿਤ ਏਰੀਅਲ ਡਿਲੀਵਰੀ ਰਿਸਰਚ ਐਂਡ ਡਿਵੈਲਪਮੈਂਟ ਐਕਟੈਬਲਿਸ਼ਮੈਂਟ (ਏਡੀਆਰਡੀਈ) ਨੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ।
ਇਸ ਪ੍ਰਣਾਲੀ ਦੇ ਪ੍ਰੀਖਣ ਦੌਰਾਨ ਏਡੀਆਰਡੀਈ ਦੇ ਪ੍ਰੀਖਣ ਜੰਪਰਮਾਂ ਵਿੰਗ ਕਮਾਂਡਰ ਰਾਹੁਲ ਝਾਅ, ਚੀਫ਼ ਟੈਸਟ ਜੰਪਰ, ਐੱਮਡਬਲਿਊਓ ਆਰ.ਜੇ. ਸਿੰਘ, ਵੀਐੱਮ (ਜੀ), ਐੱਮਡਬਲਿਊਓ ਵਿਵੇਕ ਤਿਵਾੜੀ ਨੇ ਸਮੁੰਦਰ ਤਲ ਤੋਂ 22,000 ਫੁੱਟ ਦੀ ਉੱਚਾਈ ਤੋਂ ਛਾਲ ਮਾਰ ਦਿੱਤੀ, ਜਿੱਥੇ ਤਾਪਮਾਨ ਜ਼ੀਰੋ ਤੋਂ ਮਈਨਸ 15 ਸੀ ਅਤੇ ਐੱਮਸੀਪੀਐੱਸ ਅਤੇ ਹੋਰ ਸਾਰੀਆਂ ਉੱਪ-ਪ੍ਰਣਾਲੀਆਂ, ਜਿਨ੍ਹਾਂ 'ਚ ਸਵਦੇਸ਼ੀ ਪੈਰਾ ਕੰਪਿਊਟਰ, ਆਕਸੀਜਨ ਪ੍ਰਣਾਲੀ ਅਤੇ ਜੰਪਸੂਟ ਸ਼ਾਮਲ ਸਨ, ਦੀ ਵਰਤੋਂ ਕੀਤੀ ਗਈ।

ਪੈਰਾਸ਼ੂਟ ਨੂੰ 20,000 ਫੁੱਟ ਦੀ ਉੱਚਾਈ 'ਤੇ ਖੋਲ੍ਹਿਆ ਗਿਆ, ਜਿਸ ਤੋਂ ਬਾਅਦ 13,700 ਫੁੱਟ 'ਤੇ ਸੁਰੱਖਿਅਤ ਲੈਂਡਿੰਗ ਹੋਈ। ਡੀਆਰਡੀਓ ਨੇ ਕਿਹਾ ਕਿ ਇਸ ਸਫ਼ਲ ਪ੍ਰੀਖਣ ਨੇ ਬੇਹੱਦ ਉੱਚਾਈ ਵਾਲੀਆਂ ਸਥਿਤੀਆਂ 'ਚ ਐੱਮਸੀਪੀਐੱਸ ਦੀ ਪ੍ਰਭਾਵਸ਼ੀਲਤਾ, ਭਰੋਸੇਯੋਗਤਾ ਅਤੇ ਰਣਨੀਤਕ ਉਪਯੋਗਤਾ ਨੂੰ ਪ੍ਰਦਰਸ਼ਿਤ ਕੀਤਾ, ਜਿਸ ਨਾਲ ਮਹੱਤਵਪੂਰਨ ਰੱਖਿਆ ਤਕਨਾਲੋਜੀਆਂ 'ਚ ਆਤਮਨਿਰਭਰਤਾ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
