DRDO ਨੇ ਹਲਕੇ ਬੁਲੇਟਪਰੂਫ ਕੱਚ ਲਈ CGCRI ਨਾਲ ਮਿਲਾਇਆ ਹੱਥ ! 50 ਕਰੋੜ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

Monday, Sep 28, 2026 - 12:00 PM (IST)

DRDO ਨੇ ਹਲਕੇ ਬੁਲੇਟਪਰੂਫ ਕੱਚ ਲਈ CGCRI ਨਾਲ ਮਿਲਾਇਆ ਹੱਥ ! 50 ਕਰੋੜ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਕੋਲਕਾਤਾ (ਏਜੰਸੀ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਬਖਤਰਬੰਦ ਵਾਹਨਾਂ ਲਈ ਸਵਦੇਸ਼ੀ ਉੱਨਤ ਹਲਕੇ ਬੁਲੇਟਪਰੂਫ ਕੱਚ ਨੂੰ ਵਿਕਸਿਤ ਕਰਨ ਲਈ 50 ਕਰੋੜ ਰੁਪਏ ਦੇ ਪ੍ਰਾਜੈਕਟ ਲਈ ਤਕਨਾਲੋਜੀ ਭਾਈਵਾਲ ਵਜੋਂ ਸੀ.ਐੱਸ.ਆਈ.ਆਰ.-ਸੈਂਟਰਲ ਗਲਾਸ ਐਂਡ ਸਿਰੇਮਿਕ ਰਿਸਰਚ ਇੰਸਟੀਚਿਊਟ (ਸੀ.ਐੱਸ.ਆਈ.ਆਰ.-ਸੀ.ਜੀ.ਸੀ.ਆਰ.ਆਈ.) ਨਾਲ ਹੱਥ ਮਿਲਾਇਆ ਹੈ।

ਇਸ ਚਾਰ ਸਾਲ ਦੇ ਪ੍ਰਾਜੈਕਟ ਨੂੰ ਮਹਾਰਾਸ਼ਟਰ ਸਥਿਤ ਜਲ ਸੈਨਾ ਸਮੱਗਰੀ ਖੋਜ ਪ੍ਰਯੋਗਸ਼ਾਲਾ (ਐੱਨਐੱਮਆਰਐੱਲ) ਅਤੇ ਚੰਡੀਗੜ੍ਹ ਸਥਿਤ ਟੀਬੀਆਰੈੱਲ ਸਮੇਤ ਡੀਆਰਡੀਓ ਦੀਆਂ ਪ੍ਰਯੋਗਸ਼ਾਲਾਵਾਂ ਨਾਲ ਮਿਲ ਕੇ ਅੱਗੇ ਵਧਾਇਆ ਜਾ ਰਿਹਾ ਹੈ। ਇਹ ਪ੍ਰਾਜੈਕਟ ਉੱਨਤ ਪੜਾਅ 'ਚ ਹਨ ਅਤੇ ਇਸ ਦਾ ਮਕਸਦ ਡੀਆਰਡੀਓ ਵਲੋਂ ਚੁਣੇ ਜਾਣ ਵਾਲੇ ਕਿਸੇ ਉਦਯੋਗ ਸਾਂਝੇਦਾਰ ਰਾਹੀਂ ਤਕਨਾਲੋਜੀ ਨੂੰ ਪ੍ਰਯੋਗਸ਼ਾਲਾ ਪੱਧਰ ਦੇ ਵਿਕਾਸ ਨਾਲ ਵੱਡੇ ਪੈਮਾਨੇ 'ਤੇ ਨਿਰਮਾਣ ਤੱਕ ਲਿਜਾਣਾ ਹੈ।

ਇਸ ਤਕਨਾਲੋਜੀ ਦਾ ਉਦੇਸ਼ ਆਯਾਤ ਕੀਤੇ ਪਾਰਦਰਸ਼ੀ ਕਵਚ ਦਾ ਵਿਕਲਪ ਤਿਆਰ ਕਰਨਾ ਅਤੇ ਇਸ ਦੇ ਭਾਰ ਅਤੇ ਮੋਟਾਈ ਨੂੰ 50 ਫੀਸਦੀ ਤੱਕ ਘਟਾਉਣਾ ਹੈ। ਸੀ.ਐੱਸ.ਆਈ.ਆਰ.-ਸੀ.ਜੀ.ਸੀ.ਆਰ.ਆਈ. ਦੇ ਡਾਇਰੈਕਟਰ ਬਿਕਰਮਜੀਤ ਬਾਸੂ ਨੇ ਨੂੰ ਦੱਸਿਆ,"50 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦੇਸ਼ ਰੱਖਿਆ ਖੇਤਰ 'ਚ ਵਰਤੋਂ ਲਈ ਉੱਨਤ ਸਵਦੇਸ਼ੀ ਬੁਲੇਟਪਰੂਫ ਕੱਚ ਤਕਨਾਲੋਜੀ ਵਿਕਸਿਤ ਕਰਨਾ ਹੈ। ਇਹ ਸਾਡੀ ਖੋਜ ਅਤੇ ਵਿਕਾਸ ਸਮਰੱਥਾਵਾਂ ਨੂੰ ਦੇਸ਼ ਦੀਆਂ ਰਣਨੀਤਕ ਜ਼ਰੂਰਤਾਂ ਨਾਲ ਜੋੜਦੀ ਹੈ।''

ਕੋਲਕਾਤਾ ਸਥਿਤ ਸਰਕਾਰੀ ਖੋਜ ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਾਜੈਕਟ ਦਾ ਉਦੇਸ਼ ਅਜਿਹੇ ਉੱਨਤ ਪਾਰਦਰਸ਼ੀ ਗਲਾਸ-ਸਿਰੇਮਿਕਸ ਵਿਕਸਿਤ ਕਰਨਾ ਹੈ ਜੋ ਬਖਤਰਬੰਦ ਵਾਹਨਾਂ 'ਚ ਵਰਤੇ ਜਾਣ ਵਾਲੇ ਰਵਾਇਤੀ ਪਾਰਦਰਸ਼ੀ ਕਵਚ ਨਾਲੋਂ ਬਹੁਤ ਹਲਕੇ ਅਤੇ ਪਤਲੇ ਹੋਣ ਦੇ ਨਾਲ-ਨਾਲ ਕਈ ਗੋਲੀਆਂ ਤੋਂ ਸੁਰੱਖਿਆ ਪ੍ਰਦਾਨ ਕਰ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News