ਡਾ. ਗਿਰਧਾਰੀ ਲਾਲ ਮਹਾਜਨ ਵਿਜ਼ਿਟਿੰਗ ਪ੍ਰੋਫੈਸਰ ਨਿਯੁਕਤ
Friday, Nov 21, 2025 - 07:35 PM (IST)
ਹਮੀਰਪੁਰ : ਬਾਹਰਾ ਯੂਨੀਵਰਸਿਟੀ, ਵਾਕਨਾਘਾਟ, ਸੋਲਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਸਲਾਹਕਾਰ ਡਾ. ਗਿਰਧਾਰੀ ਲਾਲ ਮਹਾਜਨ ਨੂੰ ਵਿਜ਼ਿਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਹੈ। ਉਹ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਪ੍ਰਬੰਧਨ ਹੁਨਰ ਸਿਖਾਉਣਗੇ।
ਉਨ੍ਹਾਂ ਕੋਲ ਪੱਤਰਕਾਰੀ 'ਚ ਡਾਕਟਰੇਟ ਤੋਂ ਇਲਾਵਾ ਅੰਗਰੇਜ਼ੀ ਸਾਹਿਤ 'ਚ MBA ਤੇ MA ਸਮੇਤ ਕਈ ਅਕਾਦਮਿਕ ਡਿਗਰੀਆਂ ਹਨ। ਡਾ. ਗਿਰਧਾਰੀ ਲਾਲ ਮਹਾਜਨ ਹਮੀਰਪੁਰ ਜ਼ਿਲ੍ਹੇ ਦੀ ਬਿਝਾਰੀ ਤਹਿਸੀਲ ਦੇ ਕਲਵਾਲ ਪਿੰਡ ਦੇ ਵਸਨੀਕ ਹਨ। ਉਨ੍ਹਾਂ ਨੇ ਪੈਟਰੋਲੀਅਮ ਤੇ ਕੁਦਰਤੀ ਗੈਸ, ਦੂਰਸੰਚਾਰ ਅਤੇ ਊਰਜਾ ਮੰਤਰਾਲਿਆਂ ਲਈ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਸੰਯੁਕਤ ਨਿਰਦੇਸ਼ਕ ਵਜੋਂ ਸੇਵਾ ਨਿਭਾਉਂਦੇ ਹੋਏ ਸਵੈ-ਇੱਛਤ ਸੇਵਾਮੁਕਤੀ ਲਈ।
