ਦੀਵਾਲੀ ਮੌਕੇ ਪਟਾਕੇ ਚਲਾਉਣੇ ਲੋਕਾਂ ਨੂੰ ਪਏ ਮਹਿੰਗੇ, ਬੱਚੇ ਸਣੇ 10 ਲੋਕ ਝੁਲਸੇ

Saturday, Nov 02, 2024 - 03:00 PM (IST)

ਸ਼ਿਮਲਾ : ਰੋਸ਼ਨੀ ਦਾ ਤਿਉਹਾਰ ਦਿਵਾਲੀ ਮੌਕੇ ਚਲਾਏ ਗਏ ਪਟਾਕਿਆਂ ਅਤੇ ਆਤਿਸ਼ਬਾਜ਼ੀ ਕਾਰਨ 10 ਲੋਕਾਂ ਦੇ ਝੁਲਸ ਜਾਣ ਦੀ ਸੂਚਨਾ ਮਿਲੀ ਹੈ, ਜਿਸ ਵਿਚ 9 ਸਾਲ ਦਾ ਬੱਚਾ ਵੀ ਸ਼ਾਮਲ ਹੈ। ਪਟਾਕਿਆਂ ਅਤੇ ਆਤਿਸ਼ਬਾਜ਼ੀ ਕਾਰਨ ਝੁਲਸਣ 'ਤੇ ਆਈ.ਜੀ.ਐੱਮ.ਸੀ. ਵਿਚ 6 ਹੋਰ ਡੀ.ਡੀ.ਯੂ. ਹਸਪਤਾਲ ਵਿਚ 4 ਲੋਕ ਇਲਾਜ ਲਈ ਆਏ ਹਨ। ਜਾਣਕਾਰੀ ਮੁਤਾਬਕ ਦੀਵਾਲੀ ਮੌਕੇ ਪਟਾਕੇ ਚਲਾਉਣਾ ਰਾਜਧਾਨੀ 'ਚ ਲੋਕਾਂ ਨੂੰ ਮਹਿੰਗਾ ਪੈ ਗਿਆ ਹੈ। ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਨਾਉਂਦੇ ਹੋਏ 8 ਲੋਕਾਂ ਨੇ ਆਪਣੇ ਹੱਥ ਸਾੜ ਲਏ। ਇਸ ਵਿੱਚ ਇੱਕ 9 ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਿਸ ਦੇ ਹੱਥ ਦੇ ਨਾਲ-ਨਾਲ ਚਿਹਰਾ ਵੀ ਸੜ ਗਿਆ। ਆਈ.ਜੀ.ਐੱਮ.ਸੀ. ਸ਼ਿਮਲਾ ਵਿਚ ਝੁਲਸਣ ਕਾਰਨ ਛੇ ਲੋਕ ਇਲਾਜ ਲਈ ਪਹੁੰਚੇ ਸਨ।  

ਇਹ ਵੀ ਪੜ੍ਹੋ - WhatsApp ਯੂਜ਼ਰ ਨੂੰ ਮਿਲਿਆ ਨਵਾਂ ਫੀਚਰ: ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News