ਵੱਡੀ ਖ਼ਬਰ ; ਡਿਪਟੀ CM ਤੇ ਕਾਂਗਰਸੀ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Friday, Jun 20, 2025 - 12:08 PM (IST)

ਨੈਸ਼ਨਲ ਡੈਸਕ- ਪੰਜਾਬ ਦੇ ਗੁਆਂਢੀ ਮੁਲਕ ਹਿਮਾਚਲ ਪ੍ਰਦੇਸ਼ ਤੋਂ ਇਕ ਵੱਡੀ ਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਤੇ ਕਾਂਗਰਸੀ ਵਿਧਾਇਕ ਰਾਕੇਸ਼ ਕਾਲੀਆ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਧਮਕੀ ਮਗਰੋਂ ਹਰੋਲੀ ਪੁਲਸ ਸਟੇਸ਼ਨ ਵਿਖੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਕੋਲ ਇਹ ਸ਼ਿਕਾਇਤ ਹਰੋਲੀ ਦੇ ਰਹਿਣ ਵਾਲੇ ਅਰੁਣ ਕੁਮਾਰ ਨੇ ਦਰਜ ਕਰਵਾਈ ਹੈ, ਜਿਸ ਨੇ ਦੱਸਿਆ ਕਿ ਬੀਤੇ ਦਿਨੀਂ ਉੱਥੋਂ ਦੇ ਇਕ ਮਸ਼ਹੂਰ ਗੈਂਗਸਟਰ ਅਮਰੀਸ਼ ਰਾਣਾ ਦੀ ਗ੍ਰਿਫ਼ਤਾਰੀ ਦੀ ਨਾਲ ਸੰਬੰਧਤ ਫੇਸਬੁੱਕ ਪੋਸਟ 'ਤੇ ਪਰੇਸ਼ਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। 19 ਜੂਨ ਨੂੰ ਦਿਲੀਪ ਕੁਮਾਰ ਨਾਂ ਦੇ ਯੂਜ਼ਰ ਨੇ ਕੁਮੈਂਟ ਕੀਤਾ,''ਜਨਤਾ ਫਿਰ ਤੋਂ ਤਲਵਾਰਾਂ ਮੰਗ ਰਹੀ ਹੈ।'' ਇਸ ਦੇ ਜਵਾਬ 'ਚ ਸ਼ਾਰਪ ਸ਼ੂਟਰ ਨੇ ਨਬਾਈਵਾਲਾ ਨਾਂ ਦੇ ਇਕ ਹੋਰ ਯੂਜ਼ਰ ਨੇ ਲਿਖਿਆ,''ਇਸ ਵਾਰ ਕਿਸੇ ਰਾਜਨੇਤਾ 'ਤੇ ਇਸ ਦਾ ਇਸਤੇਮਾਲ ਹੋਵੇਗਾ।''
ਦੂਜੇ ਯੂਜ਼ਰ ਰਣਦੀਪ ਠਾਕੁਰ ਨੇ ਪੁੱਛਿਆ,''ਕਿਹੜੇ ਅਪਰਾਧ ਲਈ?'' ਇਸ 'ਤੇ ਨਬਾਈਵਾਲਾ ਨੇ ਜਵਾਬ ਦਿੱਤਾ,''ਇਹ ਤਾਂ ਉੱਪ ਮੁੱਖ ਮੰਤਰੀ ਅਤੇ ਵਿਧਾਇਕ ਰਾਕੇਸ਼ ਕਾਲੀਆ ਵੀ ਜਾਣਦੇ ਹਨ।'' ਇਸ 'ਤੇ ਭੜਕੇ ਅਰੁਣ ਕੁਮਾਰ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤਾ। ਦੋਵੇਂ ਨੇਤਾ ਊਨਾ ਜ਼ਿਲ੍ਹੇ ਤੋਂ ਹਨ- ਮੁਕੇਸ਼ ਅਗਨੀਹੋਤਰੀ ਹਰੋਲੀ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ, ਜਦੋਂ ਕਿ ਰਾਕੇਸ਼ ਕਾਲੀਆ ਨੇ ਹਾਲ ਹੀ 'ਚ ਗਗਰੇਟ ਜ਼ਿਮਨੀ ਚੋਣ ਜਿੱਤੀ ਹੈ। ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲੇ ਵਿਅਕਤੀਆਂ ਦਾ ਅਮਰੀਸ਼ ਰਾਣਾ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਜੋ ਕੁਝ ਮਹੀਨੇ ਪਹਿਲਾਂ 25 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਸੀ। ਹਾਲਾਂਕਿ ਰਿਹਾਅ ਹੋਣ ਦੇ ਤੁਰੰਤ ਬਾਅਦ, ਰਾਣਾ ਇਕ ਗੈਰ-ਕਾਨੂੰਨ ਖਨਨ ਮਾਮਲੇ 'ਚ ਸ਼ਾਮਲ ਹੋ ਗਿਆ, ਜਿਸ ਕਾਰਨ ਉਸ ਨੂੰ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਧਮਕੀਆਂ ਰਾਣਾ ਦੀ ਗ੍ਰਿਫ਼ਤਾਰੀ 'ਤੇ ਸੋਸ਼ਲ ਮੀਡੀਆ ਪ੍ਰਤੀਕਿਰਿਆਵਾਂ ਨਾਲ ਸਿੱਧੇ ਜੁੜੀਆਂ ਹੋਈਆਂ ਲੱਗਦੀਆਂ ਹਨ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8