ਦਿੱਲੀ ਲਾਲ ਕਿਲ੍ਹਾ ਧਮਾਕਾ: ਜਾਂਚ ਦੌਰਾਨ ਉਮਰ ਨਬੀ ਤੇ ਮੁਜ਼ਾਮਿਲ ਦੇ ਕਮਰਿਆਂ ''ਚੋਂ ਮਿਲੀਆਂ ਡਾਇਰੀਆਂ
Thursday, Nov 13, 2025 - 12:17 PM (IST)
ਨਵੀਂ ਦਿੱਲੀ : ਰਾਜਧਾਨੀ ਵਿਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਅਲ ਫਲਾਹ ਯੂਨੀਵਰਸਿਟੀ ਦੇ ਡਾ. ਉਮਰ ਨਬੀ ਅਤੇ ਡਾ. ਮੁਜ਼ਾਮਿਲ ਦੇ ਕਮਰਿਆਂ ਤੋਂ ਡਾਇਰੀਆਂ ਬਰਾਮਦ ਕੀਤੀਆਂ ਹਨ। ਇੱਕ ਪੁਲਸ ਸੂਤਰ ਮੁਤਾਬਕ, "ਇਹ ਡਾਇਰੀਆਂ ਮੰਗਲਵਾਰ ਅਤੇ ਬੁੱਧਵਾਰ ਨੂੰ ਅਲ ਫਲਾਹ ਯੂਨੀਵਰਸਿਟੀ ਕੈਂਪਸ ਦੇ ਅੰਦਰੋਂ ਬਰਾਮਦ ਕੀਤੀਆਂ ਗਈਆਂ ਸਨ। ਇੱਕ ਡਾ. ਉਮਰ ਦੇ ਕਮਰੇ ਨੰਬਰ 4 ਤੋਂ ਅਤੇ ਦੂਜੀ ਡਾ. ਮੁਜ਼ਾਮਿਲ ਦੇ ਕਮਰੇ ਨੰਬਰ 13 ਤੋਂ ਬਰਾਮਦ ਕੀਤੀ।"
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਇਸ ਤੋਂ ਇਲਾਵਾ ਪੁਲਸ ਨੇ ਡਾ. ਮੁਜ਼ੱਮਿਲ ਦੁਆਰਾ ਵਰਤੇ ਗਏ ਇੱਕ ਕਮਰੇ ਤੋਂ ਇੱਕ ਹੋਰ ਡਾਇਰੀ ਜ਼ਬਤ ਕੀਤੀ। ਇਹ ਉਹੀ ਜਗ੍ਹਾ ਹੈ, ਜਿੱਥੋਂ ਪਹਿਲਾਂ 360 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤੇ ਗਏ ਸਨ। ਇਹ ਕਮਰਾ ਅਲ ਫਲਾਹ ਯੂਨੀਵਰਸਿਟੀ ਤੋਂ ਲਗਭਗ 300 ਮੀਟਰ ਦੀ ਦੂਰੀ 'ਤੇ ਸਥਿਤ ਹੈ। ਪੁਲਸ ਸੂਤਰਾਂ ਨੇ ਦੱਸਿਆ, "ਬਰਾਮਦ ਕੀਤੀਆਂ ਗਈਆਂ ਡਾਇਰੀਆਂ ਅਤੇ ਨੋਟਬੁੱਕਾਂ ਵਿੱਚ ਕੋਡ ਸ਼ਬਦ ਹਨ, ਜਿਨ੍ਹਾਂ ਵਿੱਚ 8 ਨਵੰਬਰ ਤੋਂ 12 ਨਵੰਬਰ ਦੇ ਵਿਚਕਾਰ ਦੀਆਂ ਤਾਰੀਖਾਂ ਦਾ ਜ਼ਿਕਰ ਹੈ। ਡਾਇਰੀਆਂ ਵਿੱਚ 'ਆਪਰੇਸ਼ਨ' ਸ਼ਬਦ ਦਾ ਕਈ ਵਾਰ ਜ਼ਿਕਰ ਕੀਤਾ ਗਿਆ ਹੈ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
ਇਸ ਦੌਰਾਨ ਧਮਾਕੇ ਵਾਲੀ ਥਾਂ ਤੋਂ 500 ਮੀਟਰ ਦੂਰ ਇੱਕ ਮਾਰਕੀਟ ਗੇਟ ਦੀ ਛੱਤ 'ਤੇ ਇੱਕ ਕੱਟਿਆ ਹੋਇਆ ਹੱਥ ਮਿਲਿਆ, ਜਿਸ ਨਾਲ ਜਾਂਚ ਹੋਰ ਤੇਜ਼ ਹੋ ਗਈ। ਦਿੱਲੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹਸਪਤਾਲ ਤੋਂ ਸੂਚਨਾ ਮਿਲੀ ਕਿ ਇੱਕ ਹੋਰ ਪੀੜਤ ਦੀ ਮੌਤ ਹੋ ਗਈ ਹੈ। ਲੋਕ ਨਾਇਕ ਜੈ ਪ੍ਰਕਾਸ਼ (ਐਲਐਨਜੇਪੀ) ਹਸਪਤਾਲ ਵਿੱਚ ਦਾਖਲ ਇੱਕ ਹੋਰ ਜ਼ਖਮੀ ਵਿਅਕਤੀ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਲਾਲ ਵਜੋਂ ਹੋਈ ਹੈ, ਜੋ ਕਿ ਗੁਲਾਮ ਹਸਨ ਦਾ ਪੁੱਤਰ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਤੋਂ ਬਾਹਰ ਦਾ ਰਹਿਣ ਵਾਲਾ ਸੀ। ਦਿੱਲੀ ਪੁਲਸ ਦੇ ਅਧਿਕਾਰੀਆਂ ਨੂੰ ਅੱਜ ਸਵੇਰੇ ਹਸਪਤਾਲ ਤੋਂ ਜਾਣਕਾਰੀ ਮਿਲੀ ਅਤੇ ਉਹ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
