ਦਿੱਲੀ ਪੁਲਸ ਦੇ ਕਾਂਸਟੇਬਲ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ

04/15/2021 1:45:37 AM

ਨਵੀਂ ਦਿੱਲੀ - ਦਿੱਲੀ ਪੁਲਸ ਦੇ ਜਵਾਨ ਦੀ ਦਬੰਗਾਂ ਨੇ ਬਹੁਤ ਕੁੱਟਮਾਰ ਕੀਤੀ। ਇਸ ਵੀਡੀਓ ਵਿੱਚ ਦੋ ਲੋਕ ਉਸ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਕਾਂਸਟੇਬਲ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਜਾ ਰਹੀ ਹਨ। ਕਾਂਸਟੇਬਲ ਕਹਿ ਰਿਹਾ ਹੈ ਕਿ ਜੋ ਵੀ ਹੋ ਰਿਹਾ ਹੈ, ਉਹ ਚੰਗਾ ਨਹੀਂ ਹੋ ਰਿਹਾ। ਉਥੇ ਹੀ ਕੁੱਟਮਾਰ ਕਰਣ ਵਾਲੇ ਦੋਸ਼ੀ ਕਹਿੰਦੇ ਸੁਣਾਈ ਦੇ ਰਹੇ, ਕਿ ਤੂੰ ਸ਼ਰਾਬ ਪੀ ਰੱਖੀ ਹੈ।

ਇਹ ਵੀ ਪੜ੍ਹੋ- ਜੰਮੂ ਪੁਲਸ ਦੇ ਹੱਥੇ ਚੜ੍ਹਿਆ ISJK ਦਾ ਅੱਤਵਾਦੀ, ਕਸ਼ਮੀਰ 'ਚ ਫੈਲਾਅ ਰਿਹਾ ਸੀ ਦਹਿਸ਼ਤ

ਇਸ ਪੂਰੇ ਮਾਮਲੇ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਦੂਜਾ ਪੁਲਸ ਵਾਲਾ ਵੀ ਨਜ਼ਰ ਆ ਰਿਹਾ ਹੈ, ਜੋ ਇਨ੍ਹਾਂ ਦਬੰਗਾਂ ਨੂੰ ਪਿੱਛਿਓ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਿਹਾ ਹੈ। ਉਥੇ ਹੀ ਇਸ ਵਾਇਰਲ ਵੀਡੀਓ 'ਤੇ ਦਿੱਲੀ ਪੁਲਸ ਨੇ ਦੱਸਿਆ ਕਿ ਵੀਡੀਓ ਇੱਕ ਅਪ੍ਰੈਲ ਦੇ ਦਿੱਲੀ ਦੇ ਉੱਤਮ ਨਗਰ ਇਲਾਕੇ ਦਾ ਹੈ। ਵੀਡੀਓ ਵਿੱਚ ਵੇਖ ਕੇ ਪਤਾ ਚੱਲਦਾ ਹੈ ਕਿ ਪੁਲਸ ਮੁਲਾਜ਼ਮ ਨੂੰ ਅਸਾਲਟ ਕੀਤਾ ਜਾ ਰਿਹਾ ਹੈ। ਦਿੱਲੀ ਪੁਲਸ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਛੇਤੀ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਫੌਜੀਆਂ 'ਤੇ ਵੀ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 577 ਨਵੇਂ ਮਾਮਲੇ

ਵੀਡੀਓ ਵਿੱਚ ਨਜ਼ਰ ਆ ਰਹੇ ਸਿਪਾਹੀ ਦਾ ਨਾਮ ਸੁਸ਼ੀਲ ਹੈ, ਇਹ ਸੰਜੇ ਗੁਪਤਾ ਦਾ ਪੁਰਾਣਾ PSO ਹੈ। ਇੱਕ ਅਪ੍ਰੈਲ ਨੂੰ ਇਹ ਉੱਤਮ ਨਗਰ ਇਲਾਕੇ ਵਿੱਚ ਸੰਜੇ ਗੁਪਤਾ ਨੂੰ ਮਿਲਣ ਗਿਆ ਸੀ, ਜਿੱਥੇ ਇਸ ਦੀ ਕਿਸੇ ਗੱਲ ਨੂੰ ਲੈ ਕੇ ਸੰਜੇ ਗੁਪਤੇ ਦੇ ਭਤੀਜੇ ਅਸ਼ਵਨੀ ਗੁਪਤਾ ਨਾਲ ਬਹਿਸ ਹੋ ਗਈ ਅਤੇ ਸਿਪਾਹੀ ਸੁਸ਼ੀਲ ਨੇ ਅਸ਼ਵਨੀ ਨੂੰ ਥੱਪਡ਼ ਮਾਰ ਦਿੱਤਾ। ਉਸ ਤੋਂ ਬਾਅਦ ਸੰਜੇ ਗੁਪਤੇ ਦੇ ਭਰਾ ਰਿੰਕੁ ਗੁਪਤਾ ਅਤੇ ਹੋਰ ਲੋਕਾਂ ਨੇ ਸੁਸ਼ੀਲ ਦੀ ਕੁੱਟਮਾਪ ਕਰ ਦਿੱਤੀ। ਰਿੰਕੂ ਗੁਪਤਾ  ਉੱਤਮ ਨਗਰ ਇਲਾਕੇ ਵਿੱਚ ਰਿਫਾਰਮ ਨਾਮ ਤੋਂ ਇੱਕ ਜਿਮ ਚਲਾਉਂਦਾ ਹੈ। ਪੁਲਸ ਨੇ ਵੀਡੀਓ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News