ਮੈਟਰੋ 'ਚ ਨੌਕਰੀ ਦਾ ਸੁਨਹਿਰੀ ਮੌਕਾ, ਰਿਟਾਇਰਡ ਲੋਕਾਂ ਦੀਆਂ ਲੱਗਣੀਆਂ ਮੌਜਾਂ

Thursday, Apr 03, 2025 - 09:37 AM (IST)

ਮੈਟਰੋ 'ਚ ਨੌਕਰੀ ਦਾ ਸੁਨਹਿਰੀ ਮੌਕਾ, ਰਿਟਾਇਰਡ ਲੋਕਾਂ ਦੀਆਂ ਲੱਗਣੀਆਂ ਮੌਜਾਂ

ਨਵੀਂ ਦਿੱਲੀ- ਜੇਕਰ ਤੁਸੀਂ ਆਪਣੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਮੁੜ ਆਪਣੀ ਵਰਕ ਲਾਈ ਵਾਲੀ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦੇ ਹੋ ਅਤੇ ਚੰਗੀ ਨੌਕਰੀ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਆਈ ਹੈ। ਦਿੱਲੀ ਦੀ ਲਾਈਫਲਾਈਨ ਦਿੱਲੀ ਮੈਟਰੋ ਵਿਚ ਇਕ ਜਾਂ ਦੋ ਨਹੀਂ ਸਗੋਂ ਤਿੰਨ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। DMRC ਨੇ ਮੈਨੇਜਰ, ਸੁਪਰਵਾਈਜ਼ਰ ਅਤੇ GE ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਫਾਰਮ ਭਰਨਾ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ 'ਚ ਆਪਣੀ ਯੋਗਤਾ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ DMRC ਦੀ ਅਧਿਕਾਰਤ ਵੈੱਬਸਾਈਟ delhimetrorail.com ਦੀ ਮਦਦ ਨਾਲ ਅਪਲਾਈ ਕਰ ਸਕਦੇ ਹੋ।

ਯੋਗਤਾ

ਦਿੱਲੀ ਮੈਟਰੋ ਨੇ ਜਨਰਲ ਮੈਨੇਜਰ (ਇੰਸਪੈਕਸ਼ਨ) ਪੋਸਟ ਕੋਡ: 01/GM/I ਲਈ 01 ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਅਹੁਦੇ ਲਈ ਉਮੀਦਵਾਰਾਂ ਕੋਲ ਬੀ.ਈ./(ਇਲੈਕਟ੍ਰੀਕਲ/ਮਕੈਨੀਕਲ) ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ। ਉਮਰ ਹੱਦ 55 ਸਾਲ ਰੱਖੀ ਗਈ ਹੈ। ਇਸ ਵਿਚ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 16 ਅਪ੍ਰੈਲ 2025 ਹੈ।

DMRC ਨੇ ਪੋਸਟ ਕੋਡ 01/NE/S/T 'ਤੇ ਸੁਪਰਵਾਈਜ਼ਰ-ਜੂਨੀਅਰ ਇੰਜੀਨੀਅਰ/ਸੈਕਸ਼ਨ ਇੰਜੀਨੀਅਰ (ਟਰੈਕ ਮਸ਼ੀਨ) ਦੇ ਅਹੁਦੇ 'ਤੇ 01 ਖਾਲੀ ਅਸਾਮੀਆਂ ਦਾ ਵੀ ਐਲਾਨ ਕੀਤਾ ਹੈ। ਇਸ ਦੇ ਲਈ ਫੁੱਲ ਟਾਈਮ ਤਿੰਨ-ਸਾਲਾ ਡਿਪਲੋਮਾ/ਉੱਚ ਯੋਗਤਾ/ਸਿਵਲ ਇੰਜੀਨੀਅਰਿੰਗ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ 11 ਅਪ੍ਰੈਲ 2025 ਹੈ। ਦਿੱਲੀ ਮੈਟਰੋ ਨੇ ਜੂਨੀਅਰ ਇੰਜੀਨੀਅਰ (ਸਿਵਲ) ਦੀਆਂ 04 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਨੌਕਰੀ ਲਈ ਕਿਸੇ ਕੋਲ 3 ਸਾਲ ਦਾ ਇੰਜੀਨੀਅਰਿੰਗ ਡਿਪਲੋਮਾ ਜਾਂ ਸਿਵਲ ਇੰਜੀਨੀਅਰਿੰਗ ਵਿਚ ਉੱਚ ਯੋਗਤਾ ਹੋਣੀ ਚਾਹੀਦੀ ਹੈ। ਇਸ ਦੀ ਆਖ਼ਰੀ ਤਾਰੀਖ਼ 9 ਅਪ੍ਰੈਲ 2025 ਹੈ।

ਚੋਣ ਪ੍ਰਕਿਰਿਆ

ਦਿੱਲੀ ਮੈਟਰੋ ਦੀਆਂ ਇਨ੍ਹਾਂ ਸਾਰੀਆਂ ਅਸਾਮੀਆਂ 'ਤੇ ਚੋਣ ਲਈ ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਪਵੇਗੀ। ਉਮੀਦਵਾਰਾਂ ਦੀ ਚੋਣ ਸਿੱਧੀ ਨਿੱਜੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ। 

ਅਰਜ਼ੀ ਭੇਜਣ ਦਾ ਪਤਾ

ਉਮੀਦਵਾਰ ਆਫਲਾਈਨ ਸਪੀਡ ਪੋਸਟ ਜ਼ਰੀਏ ਤੈਅ ਪਤੇ 'ਤੇ ਅਰਜ਼ੀ ਫਾਰਮ ਭੇਜ ਸਕਦੇ ਹੋ। ਪਤਾ ਹੈ- "ਜਨਰਲ ਮੈਨੇਜਰ (HR)/ਪ੍ਰੋਜੈਕਸ਼ਨ ਦਫਤਰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ, ਮੈਟਰੋ ਭਵਨ, ਫਾਇਰ ਬ੍ਰਿਜ ਲੇਨ, ਬਾਰਾਖੰਬਾ ਰੋਡ, ਨਵੀਂ ਦਿੱਲੀ। ਇਨ੍ਹਾਂ ਭਰਤੀਆਂ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ DMRC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News