ਦਿੱਲੀ ਦੇ ਕਰੋਲ ਬਾਗ ''ਚ LPG ਸਿਲੰਡਰ ''ਚ ਧਮਾਕਾ, ਫਾਇਰ ਬ੍ਰਿਗੇਡ ਦੇ 6 ਮੁਲਾਜ਼ਮ ਝੁਸਲੇ

Wednesday, Aug 14, 2024 - 10:46 PM (IST)

ਨਵੀਂ ਦਿੱਲੀ- ਦਿੱਲੀ ਦੇ ਕਰੋਲ ਬਾਗ ਇਲਾਕੇ 'ਚ ਵੀਰਵਾਰ ਨੂੰ ਐੱਲ.ਪੀ.ਜੀ. ਸਿਲੰਡਰ 'ਚ ਧਮਾਕੇ ਤੋਂ ਬਾਅਦ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਫਾਇਰ ਸਰਵਿਸ ਦੇ ਮੁਤਾਬਕ, ਕੁੱਲ 8 ਫਾਇਲ ਟੈਂਡਰਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਕਿਹਾ ਕਿ ਐੱਲ.ਪੀ.ਜੀ. ਧਮਾਕੇ ਕਾਰਨ 6 ਮੁਲਾਜ਼ਮ ਝੁਲਸ ਗਏ। 

ਇਸ ਮਾਮਲੇ ਨੂੰ ਲੈ ਕੇ ਅਧਿਕਾਰੀ ਨੇ ਦੱਸਿਆ ਕਿ ਸਿਲੰਡਰ 'ਚ ਧਮਾਕੇ 'ਚ ਜ਼ਖ਼ਮੀ ਹੋਣ ਵਾਲੇ ਮੁਲਾਜ਼ਮਾਂ ਨੂੰ ਕਰੋਲ ਬਾਗ ਦੇ ਬੀ.ਐੱਲ.ਕੇ. ਹਸਪਤਾਲ ਲਿਜਾਇਆ ਗਿਆ ਹੈ। ਜਿਥੇ ਸਾਰਿਆਂ ਦਾ ਇਲਾਜ ਜਾਰੀ ਹੈ। ਜ਼ਖ਼ਮੀ ਮੁਲਾਜ਼ਮਾਂ ਦੀ ਪਛਾਣ ਫਾਇਰ ਸਟੇਸ਼ਨ ਅਧਿਕਾਰੀ ਬੱਤੀ ਲਾਲ ਅਤੇ ਫਾਇਰ ਆਪਰੇਟਰ ਦੀਪਾਂਕਰ, ਸੰਦੀਪ, ਅਭਿਜੀਤ, ਰਾਹੁਲ ਰਾਣਾ ਅਤੇ ਪ੍ਰਦੀਪ ਦੇ ਰੂਪ 'ਚ ਹੋਈ ਹੈ। ਅਜਿਹਾ ਮੰਨਣਾ ਹੈ ਕਿ ਸ਼ਾਰਟ ਸਰਕਿਟ ਕਾਰਨ ਬਿਲਡਿੰਗ 'ਚ ਅੱਗ ਲੱਗੀ। ਦੱਸ ਦੇਈਏ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਰੀਬ ਦੋ ਘੰਟਿਆਂ 'ਚ ਅੱਗ 'ਤੇ ਕਾਬੂ ਪਾਇਆ।


Rakesh

Content Editor

Related News