ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ

Sunday, Oct 05, 2025 - 06:21 PM (IST)

ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ

ਨੈਸ਼ਨਲ ਡੈਸਕ- ਦਿੱਲੀ ਸਰਕਾਰ ਆਪਣੀ ਸ਼ਰਾਬ  ਪਾਲਿਸੀ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਖਾਸਤੌਰ 'ਤੇ ਪ੍ਰੀਮੀਅਮ ਸ਼ਰਾਬ ਦੀਆਂ ਕੀਮਤਾਂ ਹੁਣ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਹੋਰ ਸ਼ਹਿਰਾਂ ਜਿਵੇਂ ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਘੱਟ ਜਾਂ ਬਰਾਬਰ ਰੱਖੀ ਜਾਵੇਗੀ। ਇਹ ਕਦਮ ਦਿੱਲੀ ਸਰਕਾਰ ਦੀ ਘੱਟ ਹੁੰਦੀ ਆਮਦਨੀ ਨੂੰ ਵਧਾਉਣ ਅਤੇ ਲੋਕਾਂ ਨੂੰ ਆਸਪਾਸ ਦੇ ਸ਼ਹਿਰਾਂ ਤਕ ਸ਼ਰਾਬ ਲੈਣ ਤੋਂ ਰੋਕਣ ਲਈ ਚੁੱਕਿਆ ਜਾ ਰਿਹਾ ਹੈ। 

ਸਰਕਾਰੀ ਬੈਠਕ 'ਚ ਤੈਅ ਹੋਏ ਅਹਿਮ ਮੁੱਦੇ

ਸ਼ੁੱਕਰਵਾਰ ਨੂੰ ਇਸ ਸੰਬੰਧ 'ਚ ਐਕਸਾਈਜ਼ ਕਮੇਟੀ ਦੀ ਅਹਿਮ ਬੈਠਕ ਹੋਈ, ਜਿਸ ਵਿਚ ਕਮੇਟੀ ਦੇ ਪ੍ਰਧਾਨ ਅਤੇ PWD ਮੰਤਰੀ ਪਰਵੇਸ਼ ਸਾਹਿਬ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ। ਅਧਿਕਾਰੀਆਂ ਅਨੁਸਾਰ ਅਗਲੇ ਇਕ ਮਹੀਨੇ ਦੇ ਅੰਦਰ ਨੀਤੀ ਦਾ ਡ੍ਰਾਫਟ ਤਿਆਰ ਕਰ ਲਿਆ ਜਾਵੇਗਾ। ਹੁਣ ਤਕ ਇਸ ਮਾਮਲੇ 'ਚ ਚਾਰ ਤੋਂ ਵੱਧ ਬੈਠਕਾਂ ਹੋ ਚੁੱਕੀਆਂ ਹਨ ਜਿਨ੍ਹਾਂ 'ਚ ਰਿਟੇਲ ਮਾਰਜਿਨ, ਐਕਸਾਈਜ਼ ਡਿਊਟੀ ਅਤੇ ਪ੍ਰੀਮੀਅਮ ਬ੍ਰਾਂਡਸ ਦੀ ਉਪਲਬਧਤਾ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਹੋਈ। 

ਇਹ ਵੀ ਪੜ੍ਹੋ- Google Chrome ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ

ਦਿੱਲੀ 'ਚ ਅਜੇ ਪ੍ਰੀਮੀਅਮ ਸ਼ਰਾਬ ਮਹਿੰਗੀ

ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ 'ਤੇ ਫਿਕਸ ਮਾਰਜਿਨ ਲਾਗੂ ਕੀਤਾ ਹੈ। ਭਾਰਤੀ ਸ਼ਰਾਬ 'ਤੇ 50 ਰੁਪਏ ਅਤੇ ਵਿਦੇਸ਼ੀ ਸ਼ਰਾਬ 'ਤੇ 100 ਰੁਪਏ ਦਾ ਮਾਰਜਿਨ ਤੈਅ ਹੈ। ਉਥੇ ਹੀ ਗੁਰੂਗ੍ਰਾਮ ਵਰਗੇ ਸ਼ਹਿਰਾਂ 'ਚ ਦੁਕਾਨਦਾਰ ਆਪਣੀ ਮਰਜ਼ੀ ਨਾਲ ਕੀਮਤ ਅਤੇ ਛੋਟ ਤੈਅ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਬਲੈਕ ਲੇਬਲ ਦਿੱਲੀ 'ਚ 3,500 ਰੁਪਏ ਦੀ ਹੈ, ਜਦੋਂਕਿ ਗੁਰੂਗ੍ਰਾਮ 'ਚ ਇਹ ਸਿਰਫ 2,400 ਰੁਪਏ 'ਚ ਉਪਲਬਧ ਹੈ। ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕ ਸਸਤੀ ਸ਼ਰਾਬ ਲੈਣ ਗੁਰੂਗ੍ਰਾਮ ਜਾਂ ਫਰੀਦਾਬਾਦ ਜਾਂਦੇ ਹਨ। 

ਨਵੀਂ ਨੀਤੀ ਨਾਲ ਵਧੇਗੀ ਸ਼ਰਾਬ ਦੀ ਆਮਦਨੀ

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਬਦਲਾਅ ਨਾਲ ਪ੍ਰੀਮੀਅਮ ਸ਼ਰਾਬ ਦੀਆਂ ਕੀਮਤਾਂ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਮੁਕਾਬਲੇ ਘੱਟ ਜਾਂ ਬਰਾਬਰ ਹੋਣਗੀਆਂ। ਪ੍ਰਸਿੱਧ ਪ੍ਰੀਮੀਅਮ ਬ੍ਰਾਂਡ ਸਾਰੇ ਸਟੋਰਾਂ 'ਤੇ ਉਪਲਬਧ ਹੋਣਗੇ। ਇਸ ਨਾਲ ਦਿੱਲੀ ਵਾਸੀਆਂ ਨੂੰ ਨੇੜਲੇ ਸ਼ਹਿਰਾਂ ਦੀ ਯਾਤਰਾ ਕਰਨ ਤੋਂ ਰੋਕਿਆ ਜਾਵੇਗਾ ਅਤੇ ਸਰਕਾਰੀ ਮਾਲੀਆ ਵਧੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਨਾ ਸਿਰਫ਼ ਸਰਕਾਰ ਨੂੰ ਫਾਇਦਾ ਹੋਵੇਗਾ ਸਗੋਂ ਖਪਤਕਾਰਾਂ ਲਈ ਬਿਹਤਰ ਵਿਕਲਪ ਵੀ ਪ੍ਰਦਾਨ ਹੋਣਗੇ।

ਇਹ ਵੀ ਪੜ੍ਹੋ- SnapChat ਯੂਜ਼ਰਜ਼ ਲਈ ਬੁਰੀ ਖ਼ਬਰ! ਹੁਣ ਇਸ ਕੰਮ ਲਈ ਖਰਚਣੇ ਪੈਣਗੇ ਪੈਸੇ


author

Rakesh

Content Editor

Related News