ਗਾਜ਼ੀਪੁਰ ਸਰਹੱਦ ਤੋਂ ਮੇਖਾਂ ਹਟਾਉਣ ''ਤੇ ਬੋਲੀ ਦਿੱਲੀ ਪੁਲਸ- ਬਦਲੀ ਜਾ ਰਹੀ ਜਗ੍ਹਾ

02/04/2021 12:17:39 PM

ਨਵੀਂ ਦਿੱਲੀ- ਦਿੱਲੀ ਤੋਂ ਕੌਸ਼ਾਂਬੀ ਵੱਲ ਆਉਣ ਵਾਲੀ ਸੜਕ 'ਤੇ ਗਾਜ਼ੀਪੁਰ ਸਰਹੱਦ 'ਤੇ ਦਿੱਲੀ ਪੁਲਸ ਵਲੋਂ 2 ਦਿਨ ਪਹਿਲਾਂ ਲਗਾਈਆਂ ਗਈਆਂ ਮੇਖਾਂ ਨੂੰ ਵੀਰਵਾਰ ਸਵੇਰੇ ਦਿੱਲੀ ਪੁਲਸ ਨੇ ਹਟਾ ਦਿੱਤੀਆਂ। ਹਾਲਾਂਕਿ ਬਾਅਦ 'ਚ ਪੁਲਸ ਨੇ ਸਫ਼ਾਈ ਦਿੱਤੀ ਕਿ ਅਜਿਹੇ ਵੀਡੀਓ ਅਤੇ ਤਸਵੀਰਾਂ ਪ੍ਰਸਾਰਿਤ ਹੋ ਰਹੀਆਂ ਹਨ, ਜਿਸ 'ਚ ਇਹ ਦਿਖਾਇਆ ਜਾ ਰਿਹਾ ਹੈ ਕਿ ਗਾਜ਼ੀਪੁਰ ਸਰਹੱਦ ਤੋਂ ਮੇਖਾਂ ਹਟਾਈਆਂ ਜਾ ਰਹੀਆਂ ਹਨ। ਸਗੋਂ ਕਿ ਇਨ੍ਹਾਂ ਮੇਖਾਂ ਦੀ ਜਗ੍ਹਾ ਬਦਲੀ ਜਾ ਰਹੀ ਹੈ। ਸਰਹੱਦ 'ਤੇ ਤਿਆਰੀਆਂ ਪਹਿਲਾਂ ਵਰਗੀਆਂ ਹੀ ਹਨ।

PunjabKesari

ਇਹ ਵੀ ਪੜ੍ਹੋ : ਵਿਵਾਦ ਤੋਂ ਬਾਅਦ ਦਿੱਲੀ ਪੁਲਸ ਨੇ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਲਈ ਲਾਈਆਂ ਮੇਖਾਂ ਹਟਾਈਆਂ

ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਕਿਸਾਨਾਂ ਤੋਂ ਮਿਲਣ ਲਈ 10 ਵਿਰੋਧੀ ਦਲਾਂ ਦੇ ਸੰਸਦ ਮੈਂਬਰ ਗਾਜ਼ੀਪੁਰ ਬਾਰਡਰ 'ਤੇ ਪਹੁੰਚੇ ਸਨ ਪਰ ਤਾਰਬੰਦੀ ਅਤੇ ਬੈਰੀਕੇਡਿੰਗ ਨਾਲ ਲੱਗੀਆਂ ਮੇਖਾਂ ਨਾਲ ਉਹ ਦਿੱਲੀ ਦੀ ਸਰਹੱਦ ਤੋਂ ਯੂ.ਪੀ. ਗੇਟ ਤੱਕ ਨਹੀਂ ਪਹੁੰਚ ਸਕੇ ਸਨ। ਇਸ ਦੌਰਾਨ ਦਿੱਲੀ ਪੁਲਸ ਸਵੇਰੇ ਮੇਖਾਂ ਨੂੰ ਕੱਢਵਾਉਂਦੀ ਹੋਈ ਨਜ਼ਰ ਆਈ। ਕਰੀਬ ਇਕ ਘੰਟੇ ਬਿਲਾਲ ਨਾਂ ਦੇ ਕਰਮੀ ਨੇ ਮੇਖਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਪਰ ਬਾਅਦ 'ਚ ਪੁਲਸ ਨੇ ਕਿਹਾ ਕਿ ਅਜਿਹਾ ਨਹੀਂ ਹੈ ਅਤੇ ਮੇਖਾਂ ਦੀ ਜਗ੍ਹਾ ਬਦਲੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਰਾਮਪੁਰ ਜਾ ਰਹੀ ਪ੍ਰਿਯੰਕਾ ਦੇ ਕਾਫ਼ਲੇ ਨਾਲ ਹਾਦਸਾ, ਕਈ ਗੱਡੀਆਂ ਆਪਸ 'ਚ ਟਕਰਾਈਆਂ


DIsha

Content Editor

Related News