ਦਿੱਲੀ ਚੋਣਾਂ : ਹੈਰਾਨੀਜਨਕ ਹੋ ਸਕਦੇ ਹਨ ਨਤੀਜੇ, ਵੋਟਾਂ ਦਾ ਗਣਿਤ ਹੋਵੇਗਾ ਦਿਲਚਸਪ

Friday, Jan 17, 2025 - 05:21 PM (IST)

ਦਿੱਲੀ ਚੋਣਾਂ : ਹੈਰਾਨੀਜਨਕ ਹੋ ਸਕਦੇ ਹਨ ਨਤੀਜੇ, ਵੋਟਾਂ ਦਾ ਗਣਿਤ ਹੋਵੇਗਾ ਦਿਲਚਸਪ

ਨਵੀਂ ਦਿੱਲੀ : ਦਿੱਲੀ ਦੀਆਂ ਚੋਣਾਂ ’ਚ ਕਾਂਗਰਸ ਦੇ ਪ੍ਰਦਰਸ਼ਨ ਤੋਂ ਭਾਜਪਾ ਨੂੰ ਫ਼ਾਇਦਾ ਹੋਵੇਗਾ ਅਤੇ ਜੇ ਇਹ 2013 ’ਚ ਦਿੱਲੀ ਦੀ ਸੱਤਾ ਗੁਆਉਣ ਤੋਂ ਬਾਅਦ ਆਪਣੇ ਲਗਾਤਾਰ ਮਾੜੇ ਪ੍ਰਦਰਸ਼ਨ ਨੂੰ ਦੁਹਰਾਉਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਕਰੇਗੀ। ਮਾਹਿਰਾਂ ਅਨੁਸਾਰ ਆਮ ਆਦਮੀ ਪਾਰਟੀ ਦਿੱਲੀ ’ਚ ਕਾਂਗਰਸ ਨੂੰ ਨੁਕਸਾਨ ਪਹੁੰਚਾ ਕੇ ਹੀ ਸੱਤਾ ’ਚ ਆਈ ਸੀ, ਕਿਉਂਕਿ ਉਸ ਨੇ ਦਲਿਤਾਂ, ਮੁਸਲਮਾਨਾਂ ਅਤੇ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲਿਆਂ ਦੇ ਵੋਟਰ ਆਧਾਰ ਨੂੰ ਆਪਣੇ ਪਾਲੇ ’ਚ ਕੀਤਾ, ਉਹ ਪਹਿਲਾਂ ਕਾਂਗਰਸ ਦੇ ਵੋਟਰ ਸਨ।

ਇਹ ਵੀ ਪੜ੍ਹੋ - ਰੂਹ ਕੰਬਾਊ ਹਾਦਸਾ : ਭਿਆਨਕ ਹਾਦਸੇ ਦੌਰਾਨ 4 ਯਾਤਰੀਆਂ ਦੀ ਮੌਕੇ 'ਤੇ ਮੌਤ, ਵਾਹਨਾਂ ਦੇ ਉੱਡੇ ਪਰਖੱਚੇ

ਕਾਂਗਰਸ ਦਾ ਸ਼ੀਲਾ ਦੀਕਸ਼ਿਤ ਦੀ ਪ੍ਰਸਿੱਧੀ ਕਾਰਨ ਵੋਟ ਸ਼ੇਅਰ 40 ਫ਼ੀਸਦੀ ਸੀ ਪਰ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਸਿਰਫ਼ 5.5 ਫ਼ੀਸਦੀ ਵੋਟਾਂ ਤੱਕ ਸਿਮਟ ਗਿਆ ਸੀ। ਕਾਂਗਰਸ ਦਾ ਇਹ ਵੋਟ ਫ਼ੀਸਦੀ ਭਾਜਪਾ ਨੂੰ ਨਹੀਂ ਸਗੋਂ ਕੇਜਰੀਵਾਲ ਨੂੰ ਚਲਾ ਗਿਆ। ਦਿੱਲੀ ਵਿਚ ਕਾਂਗਰਸ ਅਤੇ ‘ਆਪ’ ਦੇ ਪ੍ਰਦਰਸ਼ਨ ’ਚ ਕਿੰਨਾ ਸਬੰਧ ਹੈ, ਇਹ ਇਥੇ 2022 ’ਚ ਹੋਈਆਂ ਨਗਰ ਨਿਗਮ ਚੋਣਾਂ ’ਚ ਵੀ ਦਿਖਾਈ ਦਿੱਤਾ ਸੀ। ‘ਆਪ’ ਨੂੰ ਉਮੀਦ ਸੀ ਕਿ ਐੱਮ. ਸੀ. ਡੀ. ਚੋਣਾਂ ਵਿਚ ਭਾਰੀ ਜਿੱਤ ਨਾਲ ਉਹ ਦਿੱਲੀ ਦੇ ਸ਼ਾਸਨ ’ਤੇ ਆਪਣਾ ਕੰਟਰੋਲ ਮਜ਼ਬੂਤ ​​ਕਰ ਲਵੇਗੀ ਪਰ ਫਰਵਰੀ 2021 ਵਿਚ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਦਿੱਲੀ ਦੇ ਕੁਝ ਹਿੱਸਿਆਂ ’ਚ ਭੜਕੀ ਫਿਰਕੂ ਹਿੰਸਾ ਦੌਰਾਨ ਆਪਣੀ ਚੁੱਪੀ ਨਾਲ ਮੁਸਲਿਮ ਵੋਟਾਂ ਦੀ ਕੀਮਤ ਚੁਕਾਉਣੀ ਪਈ। ਕਾਂਗਰਸ ਦਾ ਵੋਟ ਸ਼ੇਅਰ ਇੰਨਾ ਵਧ ਗਿਆ ਕਿ ਉਹ ਘੱਟ ਗਿਣਤੀ ਬਹੁਲ ਹਲਕਿਆਂ ’ਚ ਚੋਣਵੀਆਂ ਸੀਟਾਂ ਜਿੱਤੀ ਗਈ, ਜਿਸ ਨਾਲ ਉਸ ਨੂੰ ਐੱਮ.ਸੀ.ਡੀ ’ਚ ਅਣਕਿਆਸੀ ਲੀਡ ਮਿਲੀ। 

ਇਹ ਵੀ ਪੜ੍ਹੋ - ਸਰਕਾਰੀ ਨੌਕਰੀ ਲੱਗਣ 'ਤੇ ਨਾਲ ਰਹਿਣ ਲਈ ਪਤਨੀ ਨੇ ਰੱਖੀ ਅਜਿਹੀ ਮੰਗ, ਸੁਣ ਸਭ ਦੇ ਉੱਡੇ ਹੋਸ਼

ਇਸ ਦੇ ਨਾਲ ਹੀ ‘ਆਪ’ ਨੂੰ ਵੱਡੀ ਜਿੱਤ ਨਹੀਂ ਮਿਲੀ, ਜਿਸ ਦੀ ਉਹ ਉਮੀਦ ਕਰ ਰਹੀ ਸੀ। ਨਤੀਜਾ ਇਹ ਹੋਇਆ ਕਿ ਕੇਜਰੀਵਾਲ ਦੀ ਪਾਰਟੀ ਨੂੰ ਮਾਮੂਲੀ ਬਹੁਮਤ ਮਿਲਿਆ। ਉਸ ’ਚ ਵੀ ਸੰਨ੍ਹ ਲੱਗ ਚੁੱਕੀ ਹੈ ਕਿਉਂਕਿ ਭਾਜਪਾ ਨੇ ਨਿਯਮਾਂ ਵਿਚ ਕਮੀਆਂ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੇ ਸਮਰਥਕਾਂ ਨੂੰ ਐੱਮ. ਸੀ. ਡੀ. ’ਚ ਨਾਮਜ਼ਦ ਕੀਤਾ ਤੇ ‘ਆਪ’ ਦੇ ਕੁਝ ਕੌਂਸਲਰਾਂ ਨੂੰ ਤੋੜ ਕੇ ਆਪਣੇ ਆਪ ਨੂੰ ਲੱਗਭਗ ‘ਆਪ’ ਦੇ ਬਰਾਬਰ ਲੈ ਆਈ। ਅੰਕੜਿਆਂ ਦੇ ਇਸ ਖੇਡ ਦੇ ਪਿਛੋਕੜ ’ਚ ਦਿੱਲੀ ਚੋਣਾਂ ਹੋਣ ਜਾ ਰਹੀਆਂ ਹਨ ਪਰ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ-ਜਿਵੇਂ ਕਿ ਹਰਿਆਣਾ ਅਤੇ ਮਹਾਰਾਸ਼ਟਰ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਇਸ ਲਈ ਇਹ ਭਵਿੱਖਬਾਣੀ ਕਰਨਾ ਮੂਰਖਤਾਪੂਰਨ ਹੋਵੇਗਾ ਕਿ ਦਿੱਲੀ ਵਿਚ ਕੌਣ ਜਿੱਤੇਗਾ ਪਰ ਕੁਝ ਰੁਝਾਨ ਸਪੱਸ਼ਟ ਹਨ।

ਇਹ ਵੀ ਪੜ੍ਹੋ - ਸਰਕਾਰੀ ਡਿਪੂ ਤੋਂ ਨਹੀਂ ਮਿਲੇਗਾ ਮੁਫ਼ਤ ਰਾਸ਼ਨ, ਸਰਕਾਰ ਨੇ ਕੱਟੇ 45 ਹਜ਼ਾਰ ਤੋਂ ਵੱਧ ਲੋਕਾਂ ਦੇ ਨਾਂ

‘ਆਪ’ ਅਤੇ ਭਾਜਪਾ ਦੇ ਵੋਟ ਸ਼ੇਅਰ ਵਿਚ ਲੱਗਭਗ 20 ਫ਼ੀਸਦੀ ਦਾ ਅੰਤਰ
‘ਆਪ’ ਅਤੇ ਭਾਜਪਾ ਦੇ ਵੋਟ ਸ਼ੇਅਰ ਵਿਚ ਲੱਗਭਗ 20 ਫ਼ੀਸਦੀ ਦਾ ਅੰਤਰ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਵੱਲੋਂ ਆਪਣੀਆਂ ਕੁਝ ਪੁਰਾਣੀਆਂ ਵੋਟਾਂ ਨੂੰ ਵਾਪਸ ਪਾਉਣਾ ਭਾਜਪਾ ਦੀ ਜਿੱਤ ਲਈ ਕਾਫ਼ੀ ਨਹੀਂ ਹੋਵੇਗਾ। ਨਵੀਂ ਦਿੱਲੀ ਦੇ ਕਸਤੂਰਬਾ ਨਗਰ ਹਲਕੇ ਵਿਚ ਕਾਂਗਰਸ ਉਮੀਦਵਾਰ ਅਭਿਸ਼ੇਕ ਦੱਤ ਸਖ਼ਤ ਟੱਕਰ ਦੇ ਰਹੇ ਹਨ ਅਤੇ ਆਪਣੀ ਪ੍ਰਸਿੱਧੀ ਅਤੇ ਨਗਰ ਕੌਂਸਲਰ ਵਜੋਂ ਸਾਲਾਂ ਦੇ ਕੰਮ ਦੇ ਆਧਾਰ ’ਤੇ ਜਿੱਤ ਸਕਦੇ ਹਨ। ਇਸ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇਗਾ, ਕਿਉਂਕਿ 2013 ਤੋਂ ਇਹ ਸੀਟ ਉਨ੍ਹਾਂ ਕੋਲ ਹੈ।

ਇਹ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਭਾਰੀ ਬਰਫ਼ਬਾਰੀ, ਸਾਹਮਣੇ ਆਇਆ ਮਨਮੋਹਕ ਨਜ਼ਾਰਾ (ਵੀਡੀਓ)

ਰਾਹੁਲ ਗਾਂਧੀ ਨੂੰ ਜਿੱਤ ਦਾ ਭਰੋਸਾ
ਜੇਕਰ ਕੇਜਰੀਵਾਲ ਤੀਜੀ ਵਾਰ ਜਿੱਤਦੇ ਹਨ ਤਾਂ ਇਹ ਇਕ ਵੱਡੀ ਜਿੱਤ ਹੋਵੇਗੀ, ਕਿਉਂਕਿ ਉਨ੍ਹਾਂ ਨੇ ਮੌਜੂਦਾ ਚੋਣ ਨਤੀਜਿਆਂ ’ਤੇ ਆਪਣਾ ਰਾਜਨੀਤਿਕ ਕਰੀਅਰ ਦਾਅ ’ਤੇ ਲਾ ਦਿੱਤਾ ਹੈ। ਉਨ੍ਹਾਂ ਦੀ ਸੀਟਾਂ ਦੀ ਗਿਣਤੀ ’ਚ ਗਿਰਾਵਟ ਭਾਜਪਾ ਦੇ ਇਸ ਪ੍ਰਚਾਰ ਨੂੰ ਮਜ਼ਬੂਤੀ ਦੇਵੇਗੀ ਕਿ ਆਬਕਾਰੀ ਨੀਤੀ ਮਾਮਲੇ ’ਚ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ੍ਹ ’ਚ ਰਹਿਣ ਤੋਂ ਬਾਅਦ ਉਨ੍ਹਾਂ ਦੀ ਅਪੀਲ ਫਿੱਕੀ ਪੈ ਰਹੀ ਹੈ। ਕਾਂਗਰਸ ਪੂਰੀ ਤਰ੍ਹਾਂ ਜਾਣਦੀ ਹੈ ਕਿ ਉਸ ਦਾ ਚੰਗਾ ਪ੍ਰਦਰਸ਼ਨ ਭਾਜਪਾ ਦੇ ਹੱਕ ਵਿਚ ਜਾ ਸਕਦਾ ਹੈ, ਇਸ ਲਈ ਉਸ ਨੇ ਆਪਣੀ ਮੁਹਿੰਮ ਨੂੰ ਹੌਲੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ

ਪਾਰਟੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਸੰਕੇਤ ਦਿੱਤਾ ਹੈ ਕਿ ਜਿਨ੍ਹਾਂ ਸੀਟਾਂ ’ਤੇ ਪਾਰਟੀ ਨੂੰ ਜਿੱਤ ਦਾ ਭਰੋਸਾ ਹੈ, ਉਨ੍ਹਾਂ ਨੂੰ ਛੱਡਕੇ ਦੂਸਰੀਆਂ ਸੀਟਾਂ ’ਤੇ ਹਮਲਾਵਰ ਢੰਗ ਨਾਲ ਅੱਗੇ ਨਹੀਂ ਵਧਣਾ ਚਾਹੀਦਾ। ਇਹ ਦਲੀਲ ਕਾਂਗਰਸੀ ਵਰਕਰਾਂ ਲਈ ਮਨੋਬਲ ਤੋੜਨ ਵਾਲੀ ਹੈ ਪਰ ਉਹ ਸਮਝਦੇ ਹਨ ਕਿ ਉਨ੍ਹਾਂ ਦੀ ਵੱਡੀ ਰਾਜਨੀਤਿਕ ਲੜਾਈ ਭਾਜਪਾ ਵਿਰੁੱਧ ਹੈ ‘ਆਪ’ ਵਿਰੁੱਧ ਨਹੀਂ। ਇਸ ਗਣਿਤ ਨੇ ਮੁਹਿੰਮ ਦੀ ਚਮਕ ਲੱਗਭਗ ਖੋਹ ਲਈ ਹੈ। ਵੋਟਰਾਂ ਦਾ ਮੂਡ ਵੀ ਉਦਾਸੀਨ ਹੈ। ਵੈਸੇ ਵੀ ਦਿੱਲੀ ਦੀਆਂ ਜ਼ਿਆਦਾਤਰ ਸ਼ਕਤੀਆਂ ਉਪ ਰਾਜਪਾਲ ਕੋਲ ਹਨ, ਮੁੱਖ ਮੰਤਰੀ ਕੋਲ ਨਹੀਂ। ਤਾਂ ਇਸ ਤੋਂ ਕੀ ਫ਼ਰਕ ਪੈਂਦਾ ਹੈ ਕਿ ਕੌਣ ਜਿੱਤੇਗਾ?

ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News