ਅਰਵਿੰਦ ਕੇਜਰੀਵਾਲ ਹਾਰੇ

Saturday, Feb 08, 2025 - 02:41 PM (IST)

ਅਰਵਿੰਦ ਕੇਜਰੀਵਾਲ ਹਾਰੇ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਰੀ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਹਾਰ ਗਏ ਹਨ। ਕੇਜਰੀਵਾਲ ਦੀ ਇਹ ਚੌਥੀ ਚੋਣ ਸੀ ਅਤੇ ਉਹ ਪਹਿਲੀ ਵਾਰ ਚੋਣ ਹਾਰੇ ਹਨ। ਭਾਜਪਾ ਦੇ ਪ੍ਰਵੇਸ਼ ਵਰਮਾ ਨੂੰ ਕੁੱਲ 30088 ਵੋਟਾਂ ਮਿਲੀਆਂ। ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ 4089 ਵੋਟਾਂ ਦੇ ਫਰਕ ਨਾਲ ਹਰਾਇਆ ਹੈ।  ਕੇਜਰੀਵਾਲ ਦਾ ਮੁਕਾਬਲਾ ਭਾਜਪਾ ਦੇ ਪ੍ਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਨਾਲ ਸੀ।   ਦੱਸਿਆ ਜਾ ਰਿਹਾ ਹੈ ਕਿ ਪ੍ਰਵੇਸ਼ ਵਰਮਾ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ- ਕੇਜਰੀਵਾਲ ਨੇ ਨਹੀਂ ਮੰਨੀ ਮੇਰੀ ਗੱਲ, ਦਿੱਲੀ ਨਤੀਜਿਆਂ 'ਤੇ ਬੋਲੇ ਅੰਨਾ ਹਜ਼ਾਰੇ

ਦੱਸ ਦੇਈਏ ਕਿ ਦਿੱਲੀ ਵਿਚ ਕੁੱਲ 70 ਸੀਟਾਂ ਹਨ ਅਤੇ ਬਹੁਮਤ ਲਈ 36 ਸੀਟਾਂ ਦਾ ਹੋਣਾ ਜ਼ਰੂਰੀ ਹੈ। ਆਮ ਆਦਮੀ ਪਾਰਟੀ ਨੇ 2013, 2015 ਅਤੇ 2020 ਵਿਚ ਦਿੱਲੀ 'ਚ ਸਰਕਾਰ ਬਣਾਈ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। ਆਤਿਸ਼ੀ ਸਤੰਬਰ 2024 ਤੋਂ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ 1998, 2003 ਅਤੇ 2008 'ਚ ਕਾਂਗਰਸ ਦੀ ਜਿੱਤ ਹੋਈ ਸੀ ਅਤੇ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਬਣੀ ਸੀ। ਭਾਜਪਾ ਨੇ 1993 ਵਿਚ ਪਹਿਲੀ ਵਾਰ ਦਿੱਲੀ ਵਿੱਚ ਜਿੱਤ ਹਾਸਲ ਕੀਤੀ ਸੀ। ਰਾਜਧਾਨੀ ਵਿਚ 5 ਫਰਵਰੀ ਨੂੰ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਕੁੱਲ 60.54 ਫੀਸਦੀ ਵੋਟਾਂ ਪਈਆਂ।

ਇਹ ਵੀ ਪੜ੍ਹੋ- ਦਿੱਲੀ ਚੋਣ ਨਤੀਜੇ: ਰੁਝਾਨਾਂ 'ਚ ਸੱਤਾ ਦਾ ਉਲਟਫੇਰ, ਖਿੜ ਰਿਹਾ 'ਕਮਲ'

ਰੁਝਾਨਾਂ 'ਚ ਭਾਜਪਾ ਦਾ 'ਕਮਲ' 47 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦਾ 'ਝਾੜੂ' ਪਛੜ ਗਿਆ ਹੈ। ਉਹ ਸਿਰਫ਼ 23 ਸੀਟਾਂ 'ਤੇ ਹੀ ਅੱਗੇ ਹੈ। ਜਦੋਂਕਿ ਕਾਂਗਰਸ ਲਗਾਤਾਰ ਤੀਜੀ ਵਾਰ 'ਜ਼ੀਰੋ' 'ਤੇ ਸਿਮਟਦੀ ਨਜ਼ਰ ਆ ਰਹੀ ਹੈ। ਭਾਜਪਾ ਨੇ 1993 ਵਿਚ ਪਹਿਲੀ ਵਾਰ ਦਿੱਲੀ ਵਿੱਚ ਜਿੱਤ ਹਾਸਲ ਕੀਤੀ ਸੀ। ਭਾਜਪਾ 27 ਸਾਲਾਂ ਤੋਂ ਰਾਸ਼ਟਰੀ ਰਾਜਧਾਨੀ 'ਚ ਬਨਵਾਸ ਝੱਲ ਰਹੀ ਹੈ। ਅੰਨਾ ਅੰਦੋਲਨ ਤੋਂ ਆਗੂ ਬਣ ਕੇ ਉੱਭਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 2015 ਵਿਚ 67 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ ਅਤੇ 2020 ਵਿਚ 62 ਸੀਟਾਂ ਜਿੱਤ ਕੇ ਸੱਤਾ ਵਿੱਚ ਵਾਪਸੀ ਕੀਤੀ ਸੀ। ਇਸ ਤੋਂ ਪਹਿਲਾਂ 2013 ਦੀਆਂ ਪਹਿਲੀਆਂ ਚੋਣਾਂ 'ਚ 'ਆਪ' ਨੇ 31 ਸੀਟਾਂ ਜਿੱਤੀਆਂ ਸਨ ਪਰ ਸੱਤਾ ਤੋਂ ਦੂਰ ਰਹੀ ਸੀ। ਬਾਅਦ ਵਿਚ ਕਾਂਗਰਸ ਦੇ ਸਮਰਥਨ ਨਾਲ ਕੇਜਰੀਵਾਲ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News