Delhi Election: ਚੋਣਾਂ ਤੋਂ ਪਹਿਲਾਂ AAP ਨੇ ਲਾਂਚ ਕੀਤਾ ਪ੍ਰਚਾਰ ਗੀਤ, ਕਿਹਾ-ਵਿਰੋਧੀ ਕਮਰੇ ''ਚ ਬੈਠ ਕੇ ਨੱਚਣਗੇ

Tuesday, Jan 07, 2025 - 01:32 PM (IST)

Delhi Election: ਚੋਣਾਂ ਤੋਂ ਪਹਿਲਾਂ AAP ਨੇ ਲਾਂਚ ਕੀਤਾ ਪ੍ਰਚਾਰ ਗੀਤ, ਕਿਹਾ-ਵਿਰੋਧੀ ਕਮਰੇ ''ਚ ਬੈਠ ਕੇ ਨੱਚਣਗੇ

ਨਵੀਂ ਦਿੱਲੀ : ਚੋਣ ਕਮਿਸ਼ਨ ਅੱਜ ਬੁੱਧਵਾਰ ਦੁਪਹਿਰ 2 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਖ਼ਾਂ ਦਾ ਐਲਾਨ ਕਰਨ ਜਾ ਰਿਹਾ ਹੈ। ਦਿੱਲੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਨੇ ਪਾਰਟੀ ਦਾ ਪ੍ਰਚਾਰ ਗੀਤ ਲਾਂਚ ਕੀਤਾ ਹੈ। ਇਸ ਗੀਤ ਵਿਚ ਦਿੱਲੀ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਿਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ 'ਆਪ' ਦੇ ਪ੍ਰਚਾਰ ਗੀਤ ਨੂੰ ਲਾਂਚ ਕਰਨ ਮੌਕੇ ਭਾਜਪਾ 'ਤੇ ਚੁਟਕੀ ਲੈਂਦੇ ਹੋਏ ਕਿਹਾ, ''ਦੇਸ਼ 'ਚ ਗਾਲ੍ਹਾਂ ਕੱਢਣ ਵਾਲੀ ਪਾਰਟੀ ਨੂੰ ਵੀ ਇਹ ਗੀਤ ਪਸੰਦ ਆਵੇਗਾ, ਉਹ ਬੰਦ ਕਮਰੇ 'ਚ ਬੈਠ ਕੇ ਇਸ ਨੂੰ ਸੁਣ ਕੇ ਨੱਚ ਸਕਦੇ ਹਨ।" ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੋਣਾਂ ਇੱਕ ਤਿਉਹਾਰ ਵਾਂਗ ਹਨ, ਜਿੱਥੇ ਲੋਕ ਨੱਚਦੇ ਅਤੇ ਝੂਮਦੇ ਹਨ।

ਇਹ ਵੀ ਪੜ੍ਹੋ - ਰਾਮ ਮੰਦਰ ਦੀ ਸੁਰੱਖਿਆ 'ਚ ਵੱਡੀ ਕੁਤਾਹੀ: ਵਿਅਕਤੀ ਦੀ ਹਰਕਤ ਦੇਖ ਪੈ ਗਿਆ ਰੌਲਾ, ਪੁਲਸ ਨੇ ਤੁਰੰਤ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ ਗੀਤ : ਕੇਜਰੀਵਾਲ
ਕੇਜਰੀਵਾਲ ਨੇ ਅੱਗੇ ਕਿਹਾ, "ਚੋਣਾਂ ਦੇ ਪੂਰੇ ਮਾਹੌਲ ਵਿੱਚ ਦਿੱਲੀ ਹੀ ਨਹੀਂ ਸਗੋਂ ਦੇਸ਼ ਦੇ ਲੋਕਾਂ ਨੂੰ ਇੱਕ ਚੀਜ਼ ਦਾ ਸਭ ਤੋਂ ਵੱਧ ਇੰਤਜ਼ਾਰ ਰਹਿੰਦਾ ਹੈ ਅਤੇ ਉਹ ਹੈ 'ਆਪ' ਦਾ ਪ੍ਰਚਾਰ ਗੀਤ। ਮੈਨੂੰ ਲਗਾਤਾਰ ਫੋਨ ਆਉਂਦੇ ਸਨ ਕਿ 'ਆਪ' ਦਾ ਪ੍ਰਚਾਰ ਗੀਤ ਕਦੋਂ ਲਾਂਚ ਹੋ ਰਿਹਾ ਹੈ?' ਹੁਣ ਅਸੀਂ ਇਸ ਗੀਤ ਨੂੰ ਦਿੱਲੀ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਹੁਣ ਇਸ ਗਾਣੇ ਦਾ ਚੰਗੀ ਤਰ੍ਹਾਂ ਪ੍ਰਚਾਰ ਕਰੋ, ਕਿਉਂਕਿ ਇਹ ਸਾਡੇ ਦਿੱਲੀ ਵਾਸੀਆਂ ਲਈ ਹੈ।'' ਅਰਵਿੰਦ ਕੇਜਰੀਵਾਲ ਨੇ ਇਸ ਪ੍ਰਚਾਰ ਗੀਤ ਨੂੰ ਦਿੱਲੀ ਦੇ ਲੋਕਾਂ ਅਤੇ ਪਾਰਟੀ ਦੇ ਪ੍ਰਚਾਰ ਵਿੱਚ ਉਤਸ਼ਾਹ ਵਧਾਉਣ ਲਈ ਇੱਕ ਅਹਿਮ ਕਦਮ ਦੱਸਿਆ।

ਇਹ ਵੀ ਪੜ੍ਹੋ - ਵੱਡੀ ਘਟਨਾ : 300 ਫੁੱਟ ਡੂੰਘੀ ਕੋਲੇ ਦੀ ਖਾਨ ਭਰਿਆ ਪਾਣੀ, ਫਸੇ 9 ਮਜ਼ਦੂਰ, ਬਚਾਅ ਮੁਹਿੰਮ ਜਾਰੀ

ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ "ਭਰੋਸੇਯੋਗ ਸੂਤਰਾਂ" ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਗਲੇ ਕੁਝ ਦਿਨਾਂ ਵਿੱਚ ਪਾਰਟੀ ਨੇਤਾ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕਰੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਦਾਅਵੇ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਦੀ ਹਮਦਰਦੀ ਹਾਸਲ ਕਰਨ ਦੀ ਉਨ੍ਹਾਂ (ਕੇਜਰੀਵਾਲ) ਦੀ 'ਚਾਲ' ਸੀ, ਕਿਉਂਕਿ ਉਨ੍ਹਾਂ ਨੂੰ ਚੋਣਾਂ ਹਾਰਨ ਦਾ ਡਰ ਸੀ। ਸੀਬੀਆਈ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਦਾਅਵੇ ਦੇ ਤੁਰੰਤ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਜੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ 'ਆਪ' ਦੇ ਕੁਝ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਸੀਬੀਆਈ ਅਗਲੇ ਕੁਝ ਦਿਨਾਂ ਵਿੱਚ ਮਨੀਸ਼ ਸਿਸੋਦੀਆ ਜੀ ਦੇ ਘਰ ਛਾਪੇਮਾਰੀ ਕਰੇਗੀ।'' ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਰਹੀ ਹੈ, ਇਸ ਲਈ ਇਹ ਗ੍ਰਿਫ਼ਤਾਰੀਆਂ ਅਤੇ ਛਾਪੇ ਉਨ੍ਹਾਂ ਦੀ ਨਿਰਾਸ਼ਾ ਦਾ ਨਤੀਜਾ ਹਨ। ਕੇਜਰੀਵਾਲ ਨੇ ਕਿਹਾ, ''ਹੁਣ ਤੱਕ ਉਨ੍ਹਾਂ ਨੂੰ ਸਾਡੇ ਖ਼ਿਲਾਫ਼ ਕੁਝ ਨਹੀਂ ਮਿਲਿਆ ਅਤੇ ਨਾ ਹੀ ਭਵਿੱਖ 'ਚ ਕੁਝ ਮਿਲੇਗਾ। 'ਆਪ' ਇਕ ਇਮਾਨਦਾਰ ਪਾਰਟੀ ਹੈ।”

ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News