ਜ਼ਹਿਰੀਲੇ ਧੂੰਏਂ ਦੀ ਚਾਦਰ ''ਚ ਦਿੱਲੀ, ਕੁਝ ਖੇਤਰਾਂ ''ਚ ''ਗੰਭੀਰ'' ਸ਼੍ਰੇਣੀ ''ਚ ਪੁੱਜਾ AQI

Tuesday, Nov 05, 2024 - 12:06 PM (IST)

ਨਵੀਂ ਦਿੱਲੀ : ਮੰਗਲਵਾਰ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਉੱਚਾ ਰਿਹਾ ਅਤੇ ਕੁਝ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (AQI) ਦੇ ਅੰਕੜਿਆਂ ਮੁਤਾਬਕ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (AQI) 384 ਦਰਜ ਕੀਤਾ ਗਿਆ। ਸੋਮਵਾਰ ਸ਼ਾਮ 4 ਵਜੇ ਤੱਕ ਰਿਕਾਰਡ ਕੀਤੇ ਗਏ ਪਿਛਲੇ 24 ਘੰਟਿਆਂ ਦਾ ਔਸਤ AQI 381 ਸੀ, ਜੋ ਦੇਸ਼ ਦਾ ਦੂਜਾ ਸਭ ਤੋਂ ਜ਼ਿਆਦਾ AQI ਹੈ। ਹਰ ਘੰਟੇ ਹਵਾ ਦੀ ਗੁਣਵੱਤਾ ਦੀ ਜਾਣਕਾਰੀ ਦੇਣ ਵਾਲੇ ਸੀਪੀਸੀਬੀ ਦੇ 'ਸਮੀਰ ਐਪ' ਅਨੁਸਾਰ 38 ਨਿਗਰਾਨੀ ਕੇਂਗਰਾਂ ਵਿੱਚੋਂ 13 ਵਿਚ 400 ਤੋਂ ਵੱਧ ਯਾਨੀ 'ਗੰਭੀਰ' ਸ਼੍ਰੇਣੀ ਵਿੱਚ AQI ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਦੇਖੋ ਤਸਵੀਰਾਂ

ਇਸ ਦੇ ਕੇਂਦਰ ਆਨੰਦ ਵਿਹਾਰ, ਅਸ਼ੋਕ ਵਿਹਾਰ, ਦਵਾਰਕਾ, ਐੱਨਐੱਸਆਈਟੀ ਦਵਾਰਕਾ, ਨਹਿਰੂ ਨਗਰ, ਮੋਤੀ ਮਾਰਗ, ਸੋਨੀਆ ਵਿਹਾਰ, ਵਿਵੇਕ ਵਿਹਾਰ, ਵਜ਼ੀਰਪੁਰ, ਰੋਹਿਣੀ, ਪੰਜਾਬੀ ਬਾਗ, ਮੁੰਡਕਾ ਅਤੇ ਜਹਾਂਗੀਰਪੁਰੀ ਹਨ। ਸੀਪੀਸੀਬੀ ਅਨੁਸਾਰ ਹਵਾ ਦੀ ਗੁਣਵੱਤਾ 400 ਤੋਂ 500 ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਹੋਣੀ ਜ਼ਹਿਰੀਲੀ ਹਵਾ ਨੂੰ ਦਰਸਾਉਂਦੀ ਹੈ, ਜੋ ਸਿਹਤਮੰਦ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਵਾਲੇ ਲੋਕਾਂ 'ਤੇ ਗੰਭੀਰ ਪ੍ਰਭਾਵ ਪਾਉਂਦੀ ਹੈ।

ਇਹ ਵੀ ਪੜ੍ਹੋ - Good News : 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ

AQI ਦੇ ਵਰਗੀਕਰਨ ਅਨੁਸਾਰ 0-50 ਦੀ ਰੇਂਜ ਵਿੱਚ AQI 'ਚੰਗਾ', 51-100 'ਚ 'ਤਸੱਲੀਬਖਸ਼', 101-200 'ਦਰਮਿਆਨੀ', 201-300 'ਖ਼ਰਾਬ', 301-400 'ਬਹੁਤ ਖ਼ਰਾਬ' ਅਤੇ 401-500 ਵਿਚਕਾਰ AQI ਨੂੰ 'ਗੰਭੀਰ' ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਘੱਟੋ-ਘੱਟ ਤਾਪਮਾਨ 17.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸਵੇਰੇ 8.30 ਵਜੇ ਨਮੀ ਦਾ ਪੱਧਰ 94 ਫੀਸਦੀ ਸੀ। ਮੌਸਮ ਵਿਭਾਗ ਨੇ ਦਿਨ ਵੇਲੇ ਆਸਮਾਨ ਸਾਫ਼ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News