ਦਿੱਲੀ ਵਿਧਾਨ ਸਭਾ ਚੋਣਾਂ 2020 : ਭਾਜਪਾ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ

01/31/2020 3:59:12 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣਾ ਐਲਾਨ ਪੱਤਰ (ਮੈਨੀਫੈਸਟੋ) 'ਸੰਕਲਪ ਪੱਤਰ' ਦੇ ਨਾਂ ਨਾਲ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਅਤੇ ਚੋਣ ਇੰਚਾਰਜ ਪ੍ਰਕਾਸ਼ ਜਾਵਡੇਕਰ, ਨਿਤਿਨ ਗਡਕਰੀ, ਡਾ. ਹਰਸ਼ਵਰਧਨ, ਭਾਜਪਾ ਉੱਪ ਪ੍ਰਧਾਨ ਅਤੇ ਦਿੱਲੀ ਦੇ ਇੰਚਾਰਜ ਸ਼ਾਮ ਜਾਜੂ, ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ, ਚੋਣ ਪ੍ਰਬੰਧਨ ਕਮੇਟੀ ਦੇ ਕਨਵੀਨਰ ਅਤੇ ਰਾਸ਼ਟਰੀ ਮੰਤਰੀ ਤਰੁਣ ਚੁੱਘ ਵੀ ਮੌਜੂਦ ਰਹੇ।
ਭਾਜਪਾ ਦੇ ਐਲਾਨ ਪੱਤਰ 'ਚ ਕੀਤੇ ਗਏ ਵੱਡੇ ਵਾਅਦੇ
ਦਿੱਲੀ 'ਚ ਭ੍ਰਿਸ਼ਟਾਚਾਰ ਮੁਕਤ ਸਰਕਾਰ
ਬਿਜਲੀ-ਪਾਣੀ 'ਤੇ ਸਬਸਿਡੀ ਜਾਰੀ ਰਹੇਗੀ। ਇਸ ਨੂੰ ਨਹੀਂ ਬਦਲਿਆ ਜਾਵੇਗਾ
ਨਵੀਂ ਅਧਿਕ੍ਰਿਤ ਕਾਲੋਨੀ ਲਈ ਡੈਵਲਪਮੈਂਟ ਬੋਰਡ
ਵਪਾਰੀਆਂ 'ਚ ਇਕ ਸਾਲ 'ਚ ਲੀਜ਼ ਹੋਲਡ ਤੋਂ ਫਰੀ ਹੋਲਡ ਦਾ ਕੰਮ ਪੂਰਾ
ਸੀਲਿੰਗ ਨਾ ਹੋਣ ਲਈ ਨਿਯਮ ਅਤੇ ਕਾਨੂੰਨ 'ਚ ਤਬਦੀਲੀ
ਕਿਰਾਏਦਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ
ਜਿਨ੍ਹਾਂ ਨੂੰ ਕਣਕ ਮਿਲਦੀ ਹੈ, ਉਨ੍ਹਾਂ ਨੂੰ 2 ਰੁਪਏ ਕਿਲੋ ਪਿਸਿਆ ਹੋਇਆ ਆਟਾ
ਦਿੱਲੀ ਨੂੰ ਟੈਂਕਰ ਮਾਫੀਆ ਤੋਂ ਮੁਕਤ ਕਰਵਾਵਾਂਗੇ।
ਹਰ ਘਰ ਟੁੱਟੀ ਤੋਂ ਸ਼ੁੱਧ ਪਾਣੀ ਦੇਣ ਦੀ ਯੋਜਨਾ
ਦਿੱਲੀ 'ਚ 200 ਨਵੇਂ ਸਕੂਲ ਖੋਲ੍ਹਣਾ
ਦਿੱਲੀ 'ਚ 10 ਨਵੇਂ ਵੱਡੇ ਕਾਲਜ ਖੋਲ੍ਹਣਾ
ਦਿੱਲੀ 'ਚ ਆਯੂਸ਼ਮਾਨ, ਪੀ.ਐੱਮ. ਰਿਹਾਇਸ਼, ਕਿਸਾਨ ਸਨਮਾਨ ਫੰਡ ਯੋਜਨਾ ਲਾਗੂ ਕਰਨਾ
ਗਰੀਬ ਪਰਿਵਾਰ 'ਚ ਬੇਟੀ ਦੇ ਜਨਮ ਸਮੇਂ ਅਕਾਊਂਟ ਖੁੱਲ੍ਹਾਂਗੇ, 21 ਸਾਲ ਦੀ ਹੋਣ 'ਤੇ 2 ਲੱਖ ਰੁਪਏ।
ਕਾਲਜ ਜਾਣ ਵਾਲੇ ਗਰੀਬ ਵਿਦਿਆਰਥੀਆਂ ਨੂੰ ਇਲੈਕਟ੍ਰਿਕ ਸਕੂਟੀ ਫ੍ਰੀ 'ਚ ਦੇਵਾਂਗੇ।
9ਵੀਂ ਜਮਾਤ 'ਚ ਗਏ ਵਿਦਿਆਰਥੀਆਂ ਨੂੰ ਮੁਫ਼ਤ 'ਚ ਸਾਈਕਲ
ਗਰੀਬ ਵਿਧਵਾ ਔਰਤ ਦੀ ਬੇਟੀ ਦੇ ਵਿਆਹ ਲਈ 51 ਹਜ਼ਾਰ ਰੁਪਏ
2 ਸਾਲ 'ਚ ਦਿੱਲੀ ਤੋਂ ਕੂੜੇ ਦੇ ਪਹਾੜ ਨੂੰ ਖਤਮ ਕਰਾਂਗੇ।
10 ਲੱਖ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ। 
ਨੌਜਵਾਨ-ਮਹਿਲਾ-ਪਿਛੜਾ ਦੇ ਕਲਿਆਣ ਲਈ ਵੱਖ ਤੋਂ ਬੋਰਡ।
ਰਾਣੀ ਲਕਸ਼ਮੀਬਾਈ ਮਹਿਲਾ ਸੁਰੱਖਿਆ ਯੋਜਨਾ
ਦਿੱਲੀ ਪੁਲਸ ਦੇ ਸਹਿਯੋਗ ਨਾਲ 10 ਲੱਖ ਵਿਦਿਆਰਥਣਾਂ ਨੂੰ ਸੁਰੱਖਿਆ ਦੀ ਟਰੇਨਿੰਗ
ਦਿੱਲੀ ਯਮੁਨਾ ਵਿਕਾਸ ਬੋਰਡ ਦਾ ਐਲਾਨ
ਯਮੁਨਾ, ਰਿਵਰਫਰੰਟ, ਯਮੁਨਾ ਆਰਤੀ ਸ਼ੂਰ ਹੋਵੇਗੀ।
ਰੇਹੜੀ-ਪੱਟੜੀ ਵਾਲਿਆਂ ਨੂੰ ਨਿਯਮਿਤ ਕਰਨ ਦਾ ਐਲਾਨ
ਕਿਸਾਨਾਂ 'ਤੇ ਲੱਗੀ ਧਾਰਾ 33 ਅਤੇ 81ਏ ਖਤਮ ਕਰਾਂਗੇ।
ਹਰ ਵਾਰਡ 'ਚ ਵਿਦਿਆਰਥੀ ਲਈ ਵਿਸ਼ੇਸ਼ ਲਾਇਬਰੇਰੀ
ਸਫ਼ਾਈ ਕਰਮਚਾਰੀਆਂ ਨੂੰ ਏਰੀਅਰ ਦਾ ਭੁਗਤਾਨ
ਅਪਾਹਜ਼, ਵਿਧਵਾ, ਬਜ਼ੁਰਗ ਅਤੇ 1984 ਦੇ ਦੰਗਾ ਪੀੜਤਾਂ ਦੀ ਪੈਨਸ਼ਨ 'ਚ ਵਾਧਾ
ਗਰੁੱਪ ਹਾਊਸਿੰਗ ਸੋਸਾਇਟੀ ਦਾ ਵਿਕਾਸ
ਮੁੜ ਵਸੇਬਾ ਕਾਲੋਨੀਆ ਨੂੰ ਮਾਲਕਾਨਾ ਹੱਕ
ਸਟਾਰਟਅੱਪ ਨੂੰ ਦਿੱਲੀ 'ਚ ਉਤਸ਼ਾਹ ਦੇਣਾ
ਦਿੱਲੀ 'ਚ ਫਿਟ ਇੰਡੀਆ ਯੋਜਨਾ ਨੂੰ ਮਨਜ਼ੂਰੀ
ਆਟੋ ਟੈਕਸੀ ਸਟੈਂਡ ਬਣਵਾਉਣਾ। 

ਪ੍ਰੈੱਸ ਕਾਨਫਰੰਸ ਦੀਆਂ ਵੱਡੀਆਂ ਗੱਲਾਂ
ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੰਕਲਪ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਤਕਦੀਰ ਨੂੰ ਅਸੀਂ ਬਦਲਣ ਵਾਲੇ ਹਾਂ। ਦਿੱਲੀ 'ਚ ਹਵਾ-ਪਾਣੀ ਪ੍ਰਦੂਸ਼ਣ ਸਭ ਤੋਂ ਵੱਡੀ ਸਮੱਸਿਆ ਹੈ, ਸਾਡੀ ਕੇਂਦਰ ਸਰਕਾਰ ਵਲੋਂ ਦੋਹਾਂ ਹੀ ਦਿਸ਼ਾ 'ਚ ਵੱਡੇ ਕੰਮ ਕੀਤੇ ਜਾ ਰਹੇ ਹਨ। ਨਿਤਿਨ ਗਡਕਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਫੋਕਸ ਦਿੱਲੀ 'ਚ ਸਾਫ਼ ਪਾਣੀ ਦੀ ਵਿਵਸਥਾ ਕਰਨਾ ਹੈ। ਕੇਂਦਰ ਸਰਕਾਰ ਨੇ ਜੋ ਨਿਰਮਲ ਗੰਗਾ ਦੇ ਅਧੀਨ 7 ਹਜ਼ਾਰ ਕਰੋੜ ਦਾ ਪ੍ਰਾਜੈਕਟ ਚਲਾਇਆ ਹੈ, ਉਸ ਦੇ ਅਧੀਨ ਦਿੱਲੀ 'ਚ 2070 ਤੱਕ ਸਾਫ਼ ਪਾਣੀ ਦੀ ਸਹੂਲਤ ਮਿਲੇਗੀ। ਸਾਡੀ ਸਰਕਾਰ ਨੇ ਵੈਸਟਰਨ-ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ ਬਣਾਉਣ ਦਾ ਕੰਮ ਕੀਤਾ ਹੈ। ਦੁਨੀਆ ਦਾ ਸਭ ਤੋਂ ਵੱਡਾ ਐਕਸਪ੍ਰੈੱਸ-ਵੇਅ ਦਿੱਲੀ ਤੋਂ ਮੁੰਬਈ ਲਈ ਬਣਾਇਆ ਜਾ ਰਿਹਾ ਹੈ। ਦਿੱਲੀ ਦੇ ਲੋਕ 12 ਘੰਟੇ 'ਚ ਮੁੰਬਈ ਪਹੁੰਚ ਜਾਣਗੇ। ਇਸ ਰਾਹੀਂ ਦਿੱਲੀ ਦੇ ਨੇੜੇ-ਤੇੜੇ ਪਿੰਡਾਂ ਨੂੰ ਵੀ ਫਾਇਦਾ ਪਹੁੰਚੇਗਾ। ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਕੰਮ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਹੁਣ 40 ਮਿੰਟ 'ਚ ਲੋਕ ਦਿੱਲੀ ਤੋਂ ਮੇਰਠ ਜਾ ਸਕਣਗੇ।

DIsha

This news is Content Editor DIsha