ਉਡਦੇ ਜਹਾਜ਼ 'ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ 'ਮਸੀਹਾ', ਬਖਸ਼ੀ ਨਵੀਂ ਜ਼ਿੰਦਗੀ

Monday, Aug 28, 2023 - 02:41 PM (IST)

ਉਡਦੇ ਜਹਾਜ਼ 'ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ 'ਮਸੀਹਾ', ਬਖਸ਼ੀ ਨਵੀਂ ਜ਼ਿੰਦਗੀ

ਨਵੀ ਦਿੱਲੀ- ਡਾਕਟਰਾਂ ਨੂੰ ਧਰਤੀ 'ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਡਾਕਟਰ ਮਰੀਜ਼ ਨੂੰ ਮੌਤ ਦੇ ਮੂੰਹ 'ਚੋਂ ਕੱਢ ਕੇ ਨਵੀਂ ਜ਼ਿੰਦਗੀ ਬਖਸ਼ਦੇ ਹਨ। ਕੁਝ ਅਜਿਹਾ ਹੀ ਮਾਮਲਾ ਬੈਂਗਲੁਰੂ ਤੋਂ ਦਿੱਲੀ ਆ ਰਹੀ ਫਲਾਈਟ 'ਚ ਸਾਹਮਣੇ ਆਇਆ। ਦਰਅਸਲ ਫਲਾਈਟ 'ਚ ਦਿਲ ਦੀ ਬੀਮਾਰੀ ਤੋਂ ਪੀੜਤ ਦੋ ਸਾਲਾ ਬੱਚੀ ਅਚਾਨਕ ਬੇਹੋਸ਼ ਹੋ ਗਈ। ਇਸ ਵਜ੍ਹਾ ਕਾਰਨ ਵਿਸਤਾਰਾ ਏਅਰਲਾਈਨਜ਼ ਵਿਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ। 

ਇਹ ਵੀ ਪੜ੍ਹੋ- ਨੀਰਜ ਚੋਪੜਾ ਦੇ ਸੋਨ ਤਮਗਾ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ, CM ਖੱਟੜ ਤੇ ਭਗਵੰਤ ਮਾਨ ਨੇ ਦਿੱਤੀ ਵਧਾਈ

ਗਨੀਮਤ ਇਹ ਰਹੀ ਕਿ ਇਸ ਫਲਾਈਟ 'ਚ ਏਮਜ਼ ਦੇ 5 ਰੈਜੀਡੈਂਟ ਡਾਕਟਰ ਸਫ਼ਰ ਕਰ ਰਹੇ ਸਨ। ਉਹ ਬੱਚੀ ਦੀ ਜ਼ਿੰਦਗੀ ਬਚਾਉਣ ਵਿਚ ਜੁੱਟ ਗਏ ਅਤੇ ਘੱਟ ਸਾਧਨਾਂ ਦਰਮਿਆਨ ਉਸ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ। ਫਲਾਈਟ ਵਿਚ ਹੀ ਬੱਚੀ ਨੂੰ ਆਕਸੀਜਨ ਅਤੇ ਲਾਈਫ਼ ਸੇਵਿੰਗ ਸਪੋਰਟ ਦਿੱਤਾ। ਜਿਸ ਨਾਲ ਬੱਚੀ ਨੂੰ ਸਥਿਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਜਾ ਸਕਿਆ। 

#Always available #AIIMSParivar
While returning from ISVIR- on board Bangalore to Delhi flight today evening, in Vistara Airline flight UK-814- A distress call was announced

It was a 2 year old cyanotic female child who was operated outside for intracardiac repair , was… pic.twitter.com/crDwb1MsFM

— AIIMS, New Delhi (@aiims_newdelhi) August 27, 2023

ਇਹ ਵੀ ਪੜ੍ਹੋ-  CM ਸ਼ਿਵਰਾਜ ਨੇ 'ਲਾਡਲੀ ਭੈਣਾਂ' ਲਈ ਖੋਲ੍ਹਿਆ ਖਜ਼ਾਨਾ, 450 ਦਾ ਗੈਸ ਸਿਲੰਡਰ, ਰੱਖੜੀ ਲਈ ਮਿਲਣਗੇ 250 ਰੁਪਏ

ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਬੈਂਗਲੁਰੂ ਤੋਂ ਦਿੱਲੀ ਲਈ ਵਿਸਤਾਰਾ ਏਅਰਲਾਈਨ ਦੀ ਫਲਾਈਟ UK-814- ਵਿਚ ਐਮਰਜੈਂਸੀ ਕਾਲ ਦਾ ਐਲਾਨ ਕੀਤਾ ਗਿਆ ਸੀ। ਦੱਸਿਆ ਗਿਆ ਕਿ 2 ਸਾਲ ਦੀ ਬੱਚੀ ਜੋ ਕਿ ਸਾਇਨੋਟਿਕ ਬੀਮਾਰੀ ਨਾਲ ਪੀੜਤ ਹੈ, ਉਹ ਬੇਹੋਸ਼ ਸੀ ਅਤੇ ਉਸ ਦੀ ਮਦਦ ਲਈ ਫਲਾਈਟ 'ਚ ਬੈਠੇ ਏਮਜ਼ ਦੇ ਡਾਕਟਰ ਸਾਹਮਣੇ ਆਏ। ਡਾਕਟਰਾਂ ਨੇ ਬੱਚੀ ਨੂੰ ਸੀ. ਪੀ. ਆਰ. ਦਿੱਤਾ ਅਤੇ ਉਨ੍ਹਾਂ ਕੋਲ ਜੋ ਸਾਧਨ ਮੌਜੂਦ ਸਨ, ਉਸ ਨਾਲ ਬੱਚੀ ਦਾ ਇਲਾਜ ਕੀਤਾ। ਹਾਲਾਂਕਿ ਇਲਾਜ ਦੌਰਾਨ ਬੱਚੀ ਨੂੰ ਦਿਲ ਦਾ ਦੌਰਾ ਵੀ ਪਿਆ। ਇਸ ਦੌਰਾਨ ਕਰੀਬ 45 ਮਿੰਟ ਤੱਕ ਡਾਕਟਰਾਂ ਨੇ ਬੱਚੀ ਦਾ ਇਲਾਜ ਕੀਤਾ ਅਤੇ ਇਲਾਜ ਹੋਣ ਮਗਰੋਂ ਫਲਾਈਟ ਨੂੰ ਨਾਗਪੁਰ ਭੇਜਿਆ ਗਿਆ। 

ਇਹ ਵੀ ਪੜ੍ਹੋ-  ਨੂਹ 'ਚ ਹਿੰਦੂ ਸੰਗਠਨਾਂ ਦੀ ਯਾਤਰਾ ਨੂੰ ਲੈ ਕੇ ਸਿਰਸਾ 'ਚ ਪੁਲਸ ਅਲਰਟ ਮੋਡ 'ਤੇ, ਸਕੂਲ-ਕਾਲਜਾਂ ਦੀ ਛੁੱਟੀ

ਕੀ ਹੈ ਸਾਇਨੋਟਿਕ ਬੀਮਾਰੀ

ਸਾਇਨੋਟਿਕ ਬੀਮਾਰੀ ਵਿਚ ਦਿਲ ਦੀਆਂ ਧਮਨੀਆਂ ਅਤੇ ਸਰੀਰ 'ਚ ਆਕਸੀਜਨ ਦੀ ਘਾਟ ਹੁੰਦੀ ਹੈ। ਜਿਸ ਕਾਰਨ ਚਮੜੀ ਨੀਲੀ ਹੋ ਜਾਂਦੀ ਹੈ, ਅਚਾਨਕ ਸਾਹ ਲੈਣ 'ਚ ਦਿੱਕਤ ਆਉਂਦੀ ਹੈ। ਸਮੇਂ ਸਿਰ ਇਲਾਜ ਨਾ ਮਿਲਣ ਨਾਲ ਮੌਤ ਵੀ ਹੋ ਸਕਦੀ ਹੈ। ਬੱਚਿਆਂ ਵਿਚ ਜ਼ਿਆਦਾਤਰ ਇਹ ਬੀਮਾਰੀ ਪਰਿਵਾਰਕ ਇਤਿਹਾਸ ਅਤੇ ਗਰਭ ਅਵਸਥਾ ਦੌਰਾਨ ਕਿਸੇ ਵੀ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News