ਦਿੱਲੀ 'ਚ ਫ਼ਿਰ ਵਾਪਰਿਆ 'ਨਿਰਭਯਾ' ਵਰਗਾ ਸ਼ਰਮਨਾਕ ਕਾਂਡ ! ਚੱਲਦੀ ਬੱਸ 'ਚ ਡਰਾਈਵਰ ਤੇ ਕੰਡਕਟਰ ਨੇ ...

Monday, Aug 31, 2026 - 02:56 PM (IST)

ਦਿੱਲੀ 'ਚ ਫ਼ਿਰ ਵਾਪਰਿਆ 'ਨਿਰਭਯਾ' ਵਰਗਾ ਸ਼ਰਮਨਾਕ ਕਾਂਡ ! ਚੱਲਦੀ ਬੱਸ 'ਚ ਡਰਾਈਵਰ ਤੇ ਕੰਡਕਟਰ ਨੇ ...

ਨਵੀਂ ਦਿੱਲੀ- ਦਿੱਲੀ 'ਚ ਇਕ ਵਾਰ ਫਿਰ ਨਿਰਭਯਾ ਵਰਗੀ ਦਰਿੰਦਗੀ ਹੋਈ। ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ 'ਚ ਇਕ ਸਲੀਪਰ ਬੱਸ ਦੇ ਅੰਦਰ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਜਿਸ ਤੋਂ ਬਾਅਦ ਪੁਲਸ ਨੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਘਟਨਾ 4 ਅਗਸਤ ਦੀ ਰਾਤ ਦੀ ਹੈ, ਜਦੋਂ ਨੋਇਡਾ 'ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੀ ਕੁੜੀ ਭਾਰੀ ਬਾਰਿਸ਼ ਦੌਰਾਨ ਗਲਤੀ ਨਾਲ ਪਰੀ ਚੌਕ 'ਤੇ ਉਤਰ ਗਈ। ਉਸ ਨੇ ਖ਼ਾਲੀ ਸਲੀਪਰ ਬੱਸ ਨੂੰ ਇਸ਼ਾਰਾ ਕੀਤਾ ਅਤੇ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੇ ਉਸ ਨੂੰ ਬੱਸ 'ਚ ਬਿਠਾ ਲਿਆ। 
ਪੁਲਸ ਨੇ ਕਿਹਾ ਕਿ ਦੋਸ਼ੀਆਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਨੂੰ ਕਸ਼ਮੀਰੀ ਗੇਟ ਕੋਲ ਛੱਡ ਦਿੱਤਾ। ਉਸ ਨੂੰ  ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਬੱਸ ਨੂੰ ਫੋਰੈਂਸਿੰਕ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News