ਫਾਸਟੈਗ ਕੇ. ਵਾਈ. ਸੀ. ਅਪਡੇਟ ਕਰਨ ਦੀ ਡੈੱਡਲਾਈਨ ਇਕ ਮਹੀਨੇ ਲਈ ਵਧੀ
Sunday, Mar 03, 2024 - 12:51 PM (IST)
ਨਵੀਂ ਦਿੱਲੀ- ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨੇ ਫਾਸਟੈਗ ਕੇ. ਵਾਈ. ਸੀ. ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ 1 ਮਹੀਨੇ ਲਈ ਅੱਗੇ ਵਧਾ ਦਿੱਤਾ ਹੈ। ਹੁਣ ਤੁਸੀਂ 31 ਮਾਰਚ ਤੱਕ ਫਾਸਟੈਗ ਦੀ ਕੇ. ਵਾਈ. ਸੀ. ਅਫਡੇਟ ਕਰਵਾ ਸਕਦੇ ਹੋ। ਪਹਿਲਾਂ ਇਹ ਡੈੱਡਲਾਈਨ 29 ਫਰਵਰੀ ਤੱਕ ਰੱਖੀ ਗਈ ਸੀ।
ਐੱਨ. ਐੱਚ. ਏ. ਆਈ. ਦੀ ‘ਵਨ ਵ੍ਹੀਕਲ, ਵਨ ਫਾਸਟੈਗ’ ਪਹਿਲ ਤਹਿਤ ਹੁਣ ਇਕ ਗੱਡੀ ਲਈ ਇਕ ਫਾਸਟੈਗ ਰਹੇਗਾ। ਇਸ ਫਾਸਟੈਗ ਦੀ ਵਰਤੋਂ ਕਿਸੇ ਹੋਰ ਗੱਡੀ ਲਈ ਨਹੀਂ ਕੀਤਾ ਜਾ ਸਕੇਗੀ। ਜਿਹੜੇ ਲੋਕ ਫਾਸਟੈਗ ਕੇ. ਵਾਈ. ਸੀ. ਡਿਟੇਲ ਅਪਡੇਟ ਨਹੀਂ ਕਰਨਗੇ, ਉਨ੍ਹਾਂ ਦਾ ਫਾਸਟੈਗ 31 ਮਾਰਚ ਤੋਂ ਬਾਅਦ ਬਲੈਕਲਿਸਟ ਹੋ ਸਕਦਾ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਹੁਕਮ ਅਨੁਸਾਰ ਆਖਰੀ ਤਰੀਕ ਤੱਕ ਆਪਣਾ ਕੇ. ਵਾਈ. ਸੀ. ਅਪਡੇਟ ਨਾ ਹੋਣ ’ਤੇ ਬੈਂਕ ਗਾਹਕਾਂ ਦੇ ਫਾਸਟੈਗ ਨੂੰ ਡੀਐਕਟੀਵੇਟ ਕਰ ਦੇਵੇਗਾ।