ਮੈਨੂੰ ਉਮੀਦ ਹੈ ਕਿ ਮੈਂ 30-40 ਸਾਲ ਹੋਰ ਜਿਊਂਦਾ ਰਹਾਂਗਾ : ਦਲਾਈ ਲਾਮਾ
Saturday, Jul 05, 2025 - 12:34 PM (IST)

ਧਰਮਸ਼ਾਲਾ- ਦਲਾਈ ਲਾਮਾ ਨੇ ਆਪਣੇ ਉੱਤਰਾਧਿਕਾਰੀ ਦੇ ਐਲਾਨ ਨੂੰ ਲੈ ਕੇ ਜਾਰੀ ਅਫ਼ਵਾਹਾਂ 'ਤੇ ਇਕ ਤਰ੍ਹਾਂ ਨਾਲ ਵਿਰਾਮ ਲਗਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਲਈ 30-40 ਸਾਲ ਹੋਰ ਜਿਊਂਦੇ ਰਹਿਣਗੇ। ਮੈਕਲੋਡਗੰਜ 'ਚ ਮੁੱਖ ਦਲਾਈ ਲਾਮਾ ਮੰਦਰ ਸੁਗਲਾਗਖਾਂਗ 'ਚ ਐਤਵਾਰ ਨੂੰ ਆਯੋਜਿਤ ਹੋਣ ਵਾਲੇ ਜਨਮ ਦਿਨ ਪ੍ਰੋਗਰਾਮ ਤੋਂ ਪਹਿਲਾਂ ਲੰਬੀ ਉਮਰ ਪ੍ਰਾਰਥਨਾ ਸਮਾਰੋਹ 'ਚ ਤੇਨਜਿਨ ਗਯਾਤਸੋ ਨੇ ਕਿਹਾ ਕਿ ਉਨ੍ਹਾਂ ਨੂੰ 'ਸਪੱਸ਼ਟ ਸੰਕੇਤ' ਮਿਲ ਰਹੇ ਹਨ ਕਿ ਅਵਲੋਕਿਤੇਸ਼ਵਰ ਦਾ ਆਸ਼ੀਰਵਾਦ ਉਨ੍ਹਾਂ ਨਾਲ ਹੈ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਤਿੱਬਤ ਦੇ ਅਧਿਆਤਮਿਕ ਨੇਤਾ ਨੇ ਕਿਹਾ,''ਕਈ ਭਵਿੱਖਬਾਣੀਆਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਮੇਰੇ 'ਤੇ ਅਵਲੋਕਿਤੇਸ਼ਵਰ ਦਾ ਆਸ਼ੀਰਵਾਦ ਹੈ। ਮੈਂ ਹੁਣ ਤੱਕ ਆਪਣਾ ਸਰਵਸ਼੍ਰੇਸ਼ਠ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਮੈਂ ਅਜੇ 30-40 ਸਾਲ ਹੋਰ ਜਿਊਂਦਾ ਰਹਾਂਗਾ। ਤੁਹਾਡੀਆਂ ਪ੍ਰਾਰਥਨਾਵਾਂ ਹੁਣ ਤੱਕ ਫਲਦਾਇਕ ਰਹੀਆਂ ਹਨ।'' ਉਨ੍ਹਾਂ ਕਿਹਾ,''ਹਾਲਾਂਕਿ ਅਸੀਂ ਆਪਣਾ ਦੇਸ਼ ਗੁਆ ਦਿੱਤਾ ਹੈ ਅਤੇ ਅਸੀਂ ਭਾਰਤ 'ਚ ਰਹਿ ਰਹੇ ਹਾਂ ਅਤੇ ਇੱਥੇ ਹੀ ਮੈਂ ਜੀਵਾਤਮਾਵਾਂ ਨੂੰ ਕਾਫ਼ੀ ਲਾਭ ਪਹੁੰਚਾਉਣ 'ਚ ਸਮਰੱਥ ਰਿਹਾ ਹਾਂ। ਉਹ ਇੱਥੇ ਧਰਮਸ਼ਾਲਾ 'ਚ ਰਹਿ ਰਹੇ ਹਨ। ਮੈਂ ਜਿੰਨਾ ਸੰਭਵ ਹੋ ਸਕੇ, ਜੀਵਾਤਮਾਵਾਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਇੱਛਾ ਰੱਖਦਾ ਹਾਂ।''
ਇਹ ਵੀ ਪੜ੍ਹੋ : ਵੱਡੀ ਖ਼ਬਰ ; ਪਤੀ ਨੇ ਕੌਂਸਲਰ ਪਤਨੀ ਦਾ ਕਰ'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8