ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪਾਪੜੀ ਚਾਟ ਸਣੇ ਗੋਭੀ ਦਾ ਪਰੌਂਠਾ ਵੀ ਸ਼ਾਮਲ

08/22/2023 6:41:15 PM

ਨਵੀਂ ਦਿੱਲੀ- ਸਟਰੀਟ ਫੂਡਸ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਗੋਲਗੱਪੇ, ਚਾਟ-ਪਾਪੜੀ ਸਣੇ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਖਾਣ ਲਈ ਮਨ ਮਚਲਦਾ ਹੈ। ਮਨ 'ਚ ਹਮੇਸ਼ਾ ਇਹ ਸਵਾਲ ਵੀ ਉਠਦੇ ਹਨ ਕਿ ਸਟਰੀਟ ਫੂਡਸ 'ਚ ਸ਼ਾਮਲ ਕਿਹੜੀ ਅਜਿਹੀ ਚੀਜ਼ ਹੈ ਜਿਸਨੂੰ ਭਾਰਤ 'ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਕਿਹੜੀ ਅਜਿਹੀ ਚੀਜ਼ ਹੈ ਜਿਸਦੀ ਰੇਟਿੰਗ ਚੰਗੀ ਨਹੀਂ ਹੈ। ਟ੍ਰਡੀਸ਼ਨਲ ਫੂਡਸ ਲਈ ਇਕ ਯਾਤਰਾ ਗਾਈਡ ਟੈਸਟ ਐਟਲਸ ਨੇ ਹਾਲ ਹੀ 'ਚ ਸਭ ਤੋਂ ਖਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡਸ ਦੀ ਸੂਚੀ ਜਾਰੀ ਕੀਤੀ ਹੈ। ਹੈਰਾਨੀ ਇਹ ਜਾਣ ਕੇ ਹੋਵੇਗੀ ਕਿ ਮਹਾਰਾਸ਼ਟਰ ਦੀ ਮਸ਼ਹੂਰ ਦਹੀਂ ਪੂੜੀ ਇਸ ਸੂਚੀ 'ਚ ਸਭ ਤੋਂ ਉੱਪਰ ਹੈ। ਯਾਨੀ ਇਸਨੂੰ ਸਭ ਤੋਂ ਖਰਾਬ ਰੇਟਿੰਗ ਮਿਲੀ ਹੈ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

17 ਅਗਸਤ ਦੇ ਰੈਂਕਿੰਗ 'ਤੇ ਬਣਾਈ ਗਈ ਲਿਸਟ

ਰੈਂਕਿੰਗ 17 ਅਗਸਤ ਤਕ ਦਰਜ ਕੀਤੀ ਗਈ 2,508 ਰੇਟਿੰਗ 'ਤੇ ਆਧਾਰਿਤ ਸੀ, ਜਿਨ੍ਹਾਂ 'ਚੋਂ ਸਿਰਫ 1,773 ਨੂੰ ਟੈਸਟ ਐਟਲਸ ਵੱਲੋਂ ਯੋਗ ਮੰਨਿਆ ਗਿਆ ਸੀ। ਵੇਸਨ ਅਤੇ ਮਸਾਲਿਆਂ ਨਾਲ ਬਣਿਆ ਮੱਧ-ਪ੍ਰਦੇਸ਼ ਦਾ ਮਸਾਲੇਦਾਰ ਨਾਸ਼ਤਾ ਸੇਵ ਇਸ ਸੂਚੀ 'ਚ ਦੂਜੇ ਸਥਾਨ 'ਤੇ ਸੀ, ਉਸਤੋਂ ਬਾਅਦ ਗੁਜਰਾਤ ਦਾ ਦਾਬੇਲੀ ਸੀ। ਤੁਹਾਨੂੰ ਇਹ ਜਾਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਕਿ ਮੁੰਬਈ ਦੀ ਮਸ਼ਹੂਰ ਡਿਸ਼ ਬਾਂਬੇ ਸੈਂਡਵਿਚ ਨੂੰ ਵੀ ਇਸ ਸੂਚੀ 'ਚ ਜਗ੍ਹਾ ਮਿਲੀ ਹੈ। ਹੋਰ ਡਿਸ਼ 'ਚ ਆਂਡਾ ਭੁਰਜੀ ਨੂੰ 5ਵਾਂ ਸਥਾਨ, ਦਹੀਂ ਵੜਾ ਨੂੰ 6ਵਾਂ ਸਥਾਨ, ਸਾਬੂਦਾਨਾ ਵੜਾ ਨੂੰ 7ਵਾਂ ਸਥਾਨ ਮਿਲਿਆ ਹੈ। 

ਪੰਜਾਬ ਦਾ ਗੋਭੀ ਪਰੌਂਠਾ 8ਵੇਂ ਸਥਾਨ 'ਤੇ ਰਿਹਾ। ਜਦਕਿ ਪਾਪੜੀ ਚਾਟ ਇਸ ਸੂਚੀ 'ਚ 9ਵੇਂ ਸਥਾਨ 'ਤੇ ਹੈ। ਉਥੇ ਹੀ ਦੱਖਣੀ ਭਾਰਤ ਦਾ ਬੋਂਡਾ ਜਾਂ ਆਲੂ ਬੋਂਡਾ ਆਖਰੀ ਸਥਾਨ 'ਤੇ ਰਿਹਾ। 

ਇਹ ਵੀ ਪੜ੍ਹੋ– 48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3, 1.5 ਇੰਚ ਲੰਬਾ ਮਾਡਲ ਕੀਤਾ ਤਿਆਰ

ਇਹ ਹਨ ਸਭ ਤੋਂ ਖਰਾਬ ਰੇਟਿੰਗ ਵਾਲੇ 10 ਸਟਰੀਟ ਫੂਡਸ

1. ਦਹੀਂ ਪੂੜੀ

2. ਮਸਾਲੇਦਾਰ ਨਾਸ਼ਤਾ ਸੇਵ

3. ਦਾਬੇਲੀ

4. ਬਾਂਬੇ ਸੈਂਡਵਿਚ

5. ਆਂਡਾ ਭੁਰਜੀ

6. ਦਹੀਂ ਵੜਾ

7. ਸਾਬੂਦਾਨਾ ਵੜਾ

8. ਗੋਭੀ ਪਰੌਂਠਾ

9. ਪਾਪੜੀ ਚਾਟ

10. ਆਲੂ ਬੋਂਡਾ

ਇਹ ਵੀ ਪੜ੍ਹੋ– ਭਾਰਤ ਦੇ ਸਭ ਜ਼ਿਆਦਾ ਉਮਰ ਦੇ ਪਾਲਤੂ ਹਾਥੀ ਦੀ ਮੌਤ

ਉਂਝ ਤਾਂ ਕੁਝ ਸਟਰੀਟ ਫੂਡ ਸਿਹਤ ਲਈ ਠੀਕ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਬਣਾਇਆ ਜਾਂਦਾ। ਗੰਦਾ ਪਾਣੀ ਅਤੇ ਵਾਰ-ਵਾਰ ਇਸਤੇਮਾਲ ਕੀਤਾ ਗਿਆ ਤੇਲ ਡਿਸ਼ ਨੂੰ ਅਸ਼ੁੱਧ ਬਣਾ ਦਿੰਦੇ ਹਨ। ਆਂਡਾ ਭੂਰਜੀ ਸਣੇ ਕਈ ਅਜਿਹੀਆਂ ਡਿਸ਼ ਵੀ ਹਨ ਜੋ ਸਹੀ ਤਰੀਕੇ ਨਾਲ ਅਤੇ ਸਾਫ ਥਾਂ 'ਤੇ ਬਣਾਈਆਂ ਜਾਣ ਤਾਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਪਰ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਇਸਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ। 

ਇਹ ਵੀ ਪੜ੍ਹੋ– ਆਮ ਆਦਮੀ ਮੁਹੱਲਾ ਕਲੀਨਿਕ 'ਚ ਅਮੀਰ ਲੋਕ ਵੀ ਕਰਵਾ ਰਹੇ ਇਲਾਜ, ਉੱਥੇ ਡਾਕਟਰ ਤੇ ਸੇਵਾਵਾਂ ਬਿਹਤਰ: ਕੇਜਰੀਵਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News