ਦਾਦਰੀ ਕਾਂਡ ''ਤੇ ਬੋਲਿਆ ਤਾਂ ਅਟਲ ਨੂੰ ਵਧੀਆ ਨਹੀ ਲਗੇਗਾ- ਅਡਵਾਨੀ

10/06/2015 5:07:01 PM

ਆਗਰਾ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਮੋਦੀ ਸਰਕਾਰ ''ਤੇ ਸੰਕੇਤਕ ਭਾਸ਼ਾ ''ਚ ਸੋਮਵਾਰ ਨੂੰ ਨਿਸ਼ਾਨਾ ਲਗਾਇਆ, ਦਾਦਰੀ ਕਾਂਡ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ''ਚ ਉਨ੍ਹਾਂ ਨੇ ਕਿਹਾ ਕਿ ਦਾਦਰੀ ''ਤੇ ਬੋਲਿਆ ਤਾਂ ਅਟਲ ਜੀ ਨੂੰ ਚੰਗਾ ਨਹੀ ਲੱਗੇਗਾ।'' ''ਮੇਰੀ ਕਹਾਣੀ-ਮੇਰੀ ਜ਼ੁਬਾਨੀ'' ਕਿਤਾਬ ਨੂੰ ਰਿਲੀਜ਼ ਕਰਨ ਦੇ ਮੌਕੇ ''ਤੇ ਆਗਰਾ ਪੁਹੰਚੇ ਅਡਵਾਨੀ ਤੋਂ ਜਦੋਂ ਦਾਦਰੀ ਕਾਂਡ ''ਚ ਹੋਈ ਜ਼ਾਲਮਾਨਾ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,''''ਮੈ ਦਾਦਰੀ ਮਾਮਲੇ ''ਚ ਕੁਝ ਨਹੀ ਬੋਲਣਾ ਚਾਹੁੰਦਾ। ਜੇਕਰ ਮੈਂ ਕੁਝ ਬੋਲਿਆ ਤਾਂ ਅਟਲ ਜੀ ਨੂੰ ਚੰਗਾ ਨਹੀ ਲਗੇਗਾ।'''' ਅਜਿਹੇ ਸ਼ਬਦ ਬੋਲ ਕੇ ਅਡਵਾਨੀ ਨੇ ਕੇਂਦਰ ਸਰਕਾਰ ਨੂੰ ਕਟਿਹਰੇ ''ਚ ਖੜ੍ਹੇ ਕਰ ਦਿੱਤਾ । ਉਨ੍ਹਾਂ ਨੇ ਕਿਹਾ,''''ਅੱਜ-ਕੱਲ ਜੋ ਵੀ ਹੋ ਰਿਹਾ ਹੈ,ਉਹ ਭਾਜਪਾ ਸਰਕਾਰ ਦੀ ਕਮੀ ਨੂੰ ਦਰਸਾਉਦਾਂ ਹੈ। ਇਸ ''ਤੇ ਗੌਰ ਕਰਨ ਦੀ ਜ਼ਰੂਰਤ ਹੈ। ਸਰਕਾਰ ਕੰਮ ਕਰ ਰਹੀ ਹੈ ਪਰ ਅੱਗੇ ਬੁਹਤ ਕੁਝ ਕਰਨਾ ਹੋਵੇਗਾ।'''' ਅਡਵਾਨੀ ਨੂੰ ਹਿੰਦੀ ਦਾ ਜ਼ਬਰਦਸਤ ਸਪੀਕਰ ਮੰਨਿਆ ਜਾਦਾ ਹੈ ਪਰ ਉਨ੍ਹਾਂ ਨੇ ਪ੍ਰੋਗਰਾਮ ''ਚ ਇਹ ਖੁਲਾਸਾ ਵੀ ਕੀਤਾ ਹੈ ਕਿ ਉਨ੍ਹਾਂ ਨੇ ਸਿੰਧੀ ਅਤੇ ਅੰਗਰੇਜ਼ੀ ਦੇ ਮੁਕਾਬਲੇ ਹਿੰਦੀ ਘੱਟ ਆਉਦੀ ਹੈ। ਉਨ੍ਹਾਂ ਨੇ ਕਿਹਾ,''''ਮੈ ਮਿਸ਼ਨਰੀ ਸਕੂਲ ਤੋਂ ਪੜ੍ਹਿਆ ਹਾਂ। ਇਸ ਲਈ ਮੈ ਅੰਗਰੇਜ਼ੀ ਜ਼ਿਆਦਾ ਜਾਣਦਾ ਹਾਂ। ਸਿੰਧੀ ਹੋਣ ਦੇ ਕਾਰਨ ਇਸ ਭਾਸ਼ਾ ''ਚ ਮੇਰੀ ਮਜ਼ਬੂਤੀ ਜ਼ਿਆਦਾ ਹੈ ਪਰ ਮੇਰੀ ਹਿੰਦੀ ਜ਼ਿਆਦਾ ਵਧੀਆ ਨਹੀਂ ਹੈ। ''ਭਾਜਪਾ ਦੇ ਭੀਸ਼ਮ ਪਿਤਾਮਾ'' ਨੇ  ਇਹ ਵੀ ਕਿਹਾ ਕਿ ਸਿੰਧੀ ਨੂੰ ਸੰਨ 1700 ਤੱਕ ਦੇਵਨਾਗਰੀ ''ਚ ਲਿਖਿਆ ਜਾਂਦਾ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha