ਆਸਾਮ ਦੇ ਕਈ ਹਿੱਸਿਆਂ ’ਚ ਤੂਫ਼ਾਨ ਕਾਰਨ ਤਬਾਹੀ, ਇਕ ਦੀ ਮੌਤ

Tuesday, Apr 21, 2026 - 11:14 PM (IST)

ਆਸਾਮ ਦੇ ਕਈ ਹਿੱਸਿਆਂ ’ਚ ਤੂਫ਼ਾਨ ਕਾਰਨ ਤਬਾਹੀ, ਇਕ ਦੀ ਮੌਤ

ਗੁਹਾਟੀ, (ਭਾਸ਼ਾ)- ਆਸਾਮ ਦੇ ਕਈ ਹਿੱਸਿਆਂ ਵਿਚ ਆਏ ਭਾਰੀ ਤੂਫ਼ਾਨ ਦੌਰਾਨ ਕਾਮਰੂਪ ਜ਼ਿਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਹੂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਆਏ ਭਾਰੀ ਮੀਂਹ ਕਾਰਨ ਨੌਜਵਾਨ ਬਾਕੀ ਲੋਕਾਂ ਦੇ ਨਾਲ ਇਕ ਦਰੱਖਤ ਦੇ ਹੇਠਾਂ ਖੜ੍ਹਾ ਸੀ। ਚਸ਼ਮਦੀਦਾਂ ਅਨੁਸਾਰ, ਦਰੱਖਤ ਦੀ ਇਕ ਟਾਹਣੀ ਟੁੱਟ ਕੇ ਨੌਜਵਾਨ ’ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਭਾਰੀ ਤੂਫ਼ਾਨ, ਤੇਜ਼ ਮੀਂਹ ਅਤੇ ਹਵਾਵਾਂ ਨੇ ਸੂਬੇ ਦੇ ਗੋਲਪਾਰਾ ਅਤੇ ਬੋਂਗਾਈਗਾਂਵ ਵਰਗੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਜਾਇਦਾਦ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ। ਮੋਹਲੇਧਾਰ ਮੀਂਹ ਕਾਰਨ ਗੁਹਾਟੀ ਦੇ ਕਈ ਹਿੱਸੇ ਐਤਵਾਰ ਸ਼ਾਮ ਤੋਂ ਪਾਣੀ ਵਿਚ ਡੁੱਬੇ ਹੋਏ ਹਨ, ਹਾਲਾਂਕਿ ਪਿਛਲੇ 24 ਘੰਟਿਆਂ ਵਿਚ ਮੀਂਹ ਵਿਚ ਕੁਝ ਕਮੀ ਆਈ ਹੈ। ਗੁਹਾਟੀ ਵਿਚ ਐਤਵਾਰ ਰਾਤ ਅਤੇ ਸੋਮਵਾਰ ਤੜਕੇ ਭਾਰੀ ਮੀਂਹ ਪਿਆ, ਜਿਸ ਨਾਲ ਜ਼ਿਆਦਾਤਰ ਸੜਕਾਂ ’ਤੇ ਗੋਡਿਆਂ ਤੱਕ ਪਾਣੀ ਭਰ ਗਿਆ।


author

Rakesh

Content Editor

Related News