ਕ੍ਰਿਕਟਰ ਰਿੰਕੂ ਸਿੰਘ ਤੇ ਸਪਾ ਸਾਂਸਦ ਪ੍ਰਿਆ ਸਰੋਜ ਦੀ ਹੋਈ ਮੰਗਣੀ, ਵੇਖੋ ਖੂਬਸੂਰਤ ਤਸਵੀਰਾਂ
Sunday, Jun 08, 2025 - 03:04 PM (IST)

ਨੈਸ਼ਨਲ ਡੈਸਕ- ਭਾਰਤੀ ਕ੍ਰਿਕਟਰ ਰਿੰਕੂ ਸਿੰਘ ਨੇ ਅੱਜ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਨਾਲ ਮੰਗਣੀ ਕਰਵਾ ਲਈ। ਸਮਾਰੋਹ ਵਿੱਚ ਬਹੁਤ ਸਾਰੇ ਵੀਵੀਆਈਪੀ ਮਹਿਮਾਨ ਸ਼ਾਮਲ ਹੋਏ।
ਰਿੰਕੂ ਸਿੰਘ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਸੀ। ਪ੍ਰਿਆ ਸਰੋਜ ਹਲਕੇ ਗੁਲਾਬੀ ਰੰਗ ਦੀ ਲਹਿੰਗਾ ਚੁੰਨੀ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ।
ਰਿੰਕੂ ਸਿੰਘ ਪ੍ਰਿਆ ਸਰੋਜ ਦਾ ਹੱਥ ਫੜ ਕੇ ਸਟੇਜ 'ਤੇ ਦਾਖਲ ਹੋਇਇਆ। ਇਸ ਦੌਰਾਨ 'ਖੁਸ਼ੀਆਂ ਦਾ ਚੜ੍ਹਿਆ' ਗੀਤ ਚੱਲ ਰਿਹਾ ਸੀ।
ਇਸ ਤੋਂ ਬਾਅਦ, ਰਿੰਕੂ ਸਿੰਘ ਨੇ ਪ੍ਰਿਆ ਸਰੋਜ ਨੂੰ ਅੰਗੂਠੀ ਪਹਿਨਾਈ। ਰਿੰਕੂ ਨੇ ਪ੍ਰਿਆ ਦਾ ਹੱਥ ਫੜ ਕੇ ਉੱਪਰ ਚੁੱਕਿਆ, ਦੋਵੇਂ ਬਹੁਤ ਖੁਸ਼ ਸਨ। ਹਾਲਾਂਕਿ, ਇਸ ਦੌਰਾਨ ਪ੍ਰਿਆ ਭਾਵੁਕ ਹੋ ਗਈ।
ਪ੍ਰਿਆ ਸਰੋਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਉਹ ਇਸਨੂੰ ਰੋਕ ਨਹੀਂ ਸਕੀ। ਫਿਰ ਇੱਕ ਵਿਅਕਤੀ ਨੇ ਉਸਨੂੰ ਰੁਮਾਲ ਲਿਆਂਦਾ, ਉਸਨੇ ਆਪਣੇ ਹੰਝੂ ਪੂੰਝੇ।
ਇਸ ਤੋਂ ਬਾਅਦ, ਰਿੰਕੂ ਸਿੰਘ ਨੇ ਪ੍ਰਿਆ ਨਾਲ ਗੱਲ ਕੀਤੀ ਅਤੇ ਉਸਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਫਿਰ ਪ੍ਰਿਆ ਦੇ ਚਿਹਰੇ 'ਤੇ ਮੁਸਕਰਾਹਟ ਵਾਪਸ ਆ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8