''ਦੂਜਿਆਂ ਦੀ ਡਾਕਟਰੀ ਪਰਚੀ ''ਤੇ ਇਲਾਜ ਕਰਨ ਨਾਲ ਵੱਧ ਰਹੀ ਹੈ ਕੋਰੋਨਾ ਆਫ਼ਤ''

Sunday, Aug 02, 2020 - 06:13 PM (IST)

''ਦੂਜਿਆਂ ਦੀ ਡਾਕਟਰੀ ਪਰਚੀ ''ਤੇ ਇਲਾਜ ਕਰਨ ਨਾਲ ਵੱਧ ਰਹੀ ਹੈ ਕੋਰੋਨਾ ਆਫ਼ਤ''

ਕੋਲਕਾਤਾ (ਭਾਸ਼ਾ)— ਕੋਰੋਨਾ ਵਾਇਰਸ ਤੋਂ ਪੀੜਤ ਹੋਣ ਅਤੇ ਇਸ ਤੋਂ ਬਾਅਦ ਸਮਾਜਿਕ ਬਾਈਕਾਟ ਦੀ ਸੰਭਾਵਨਾ ਦੇ ਡਰ ਤੋਂ ਕੁਝ ਲੋਕ ਤਾਂ ਇਸ ਬੀਮਾਰੀ ਦੇ ਲੱਛਣ ਨਜ਼ਰ ਆਉਣ 'ਤੇ ਸਕੇ-ਸੰਬੰਧੀਆਂ ਦੀ ਸਲਾਹ ਅਤੇ ਦੂਜਿਆਂ ਦੀ ਡਾਕਟਰੀ ਪਰਚੀ ਦੇ ਆਧਾਰ 'ਤੇ ਖ਼ੁਦ ਹੀ ਆਪਣਾ ਇਲਾਜ ਕਰਨ ਲੱਗਦੇ ਹਨ। ਕੁਝ ਲੋਕ ਅਜਿਹਾ ਨਾ ਕਰਨ ਦੀ ਡਾਕਟਰਾਂ ਦੀ ਚਿਤਾਵਨੀ ਦੀ ਅਣਦੇਖੀ ਕਰ ਦਿੰਦੇ ਹਨ। 

ਕੋਲਕਾਤਾ ਦੇ ਨੇੜੇ ਬਾਰਾਸਾਤ ਦੇ ਇਕ ਨਿੱਜੀ ਸੰਸਥਾ ਦੇ ਅਧਿਆਪਕ ਨੇ ਮੰਨਿਆ ਕਿ ਉਸ ਨੇ ਵਾਇਰਸ ਦੇ ਲੱਛਣ ਨਜ਼ਰ ਆਉਣ 'ਤੇ ਜਾਂਚ ਨਹੀਂ ਕਰਵਾਈ ਅਤੇ ਉਹ ਇਕ ਦੋਸਤ ਦੀ ਡਾਕਟਰੀ ਪਰਚੀ ਲੈ ਕੇ ਦਵਾਈਆਂ ਲੈ ਆਇਆ। ਕਰੀਬ 50 ਸਾਲ ਦੇ ਇਸ ਅਧਿਆਪਕ ਨੇ ਕਿਹਾ ਕਿ ਮੇਰੇ ਦੋ ਗੁਆਂਢੀਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਬਾਈਕਾਟ ਕੀਤਾ। ਮੈਂ ਉਸ ਸਥਿਤੀ ਤੋਂ ਨਹੀ ਲੰਘਣਾ ਚਾਹੁੰਦਾ ਸੀ। ਮੈਂ ਕੋਰੋਨਾ ਵਾਇਰਸ ਤੋਂ ਉੱਭਰੇ ਆਪਣੇ ਇਕ ਦੋਸਤ ਨੂੰ ਕਿਹਾ ਕਿ ਮੈਂ ਬਦਬੂ ਅਤੇ ਸੁਆਦ ਦਾ ਪਤਾ ਨਹੀਂ ਚੱਲਦਾ, ਤਾਂ ਉਸ ਨੇ ਮੈਨੂੰ ਆਪਣੀ ਡਾਕਟਰੀ ਪਰਚੀ ਦਿੱਤੀ। ਮੈਂ ਸਥਾਨਕ ਦੁਕਾਨ ਤੋਂ ਦਵਾਈਆਂ ਲੈ ਆਇਆ ਅਤੇ ਹੁਣ ਆਸ ਹੈ ਕਿ ਕੁਝ ਦਿਨਾਂ ਵਿਚ ਮੈਂ ਠੀਕ ਹੋ ਜਾਵਾਂਗਾ। 

ਓਧਰ ਮਸ਼ਹੂਰ ਵਿਗਿਆਨੀ ਡਾਕਟਰ ਅਮਿਤਾਭ ਨੰਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਵਟਸਐਪ 'ਤੇ ਇਕ ਅਜਿਹੀ ਹੀ ਡਾਕਟਰੀ ਪਰਚੀ ਮਿਲੀ ਸੀ ਅਤੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਫੈਲੈ ਇਸ ਤਰ੍ਹਾਂ ਦੇ ਜ਼ਿਆਦਾਤਰ ਪਰਚੇ ਨਕਲੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਦੀ ਕੋਈ ਦਵਾਈ ਨਹੀਂ ਆਈ ਹੈ ਅਤੇ ਮਰੀਜ਼ਾਂ ਦਾ ਮਾਮਲਿਆਂ ਦੇ ਆਧਾਰ 'ਤੇ ਇਲਾਜ ਕੀਤਾ ਜਾ ਰਿਹਾ ਹੈ। ਨੰਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਇਸ ਬੀਮਾਰੀ ਦਾ ਡਰ ਫੈਲ ਰਿਹਾ ਹੈ ਅਤੇ ਲੋਕ ਆਪਣੇ ਸਕੇ-ਸੰੰਬੰਧੀਆਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ, ਉਹ ਸਮਝ ਨਹੀਂ ਸਕਦੇ ਕਿ ਇਕ ਪ੍ਰਕਾਰ ਦੀ ਵਿਵਸਥਾ ਸਾਰਿਆਂ 'ਤੇ ਲਾਗੂ ਨਹੀਂ ਹੋਵੇਗੀ। ਇਕ ਇਨਸਾਨ ਦੂਜਿਆਂ ਤੋਂ ਵੱਖਰਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ 'ਚ ਮੈਡੀਕਲ ਵਿਗਿਆਨ ਵਿਗਿਆਨਕ ਰੂਪ ਨਾਲ ਸੰਚਾਲਤ ਨਹੀਂ ਹੈ। ਬਿਨਾਂ ਜਾਂਚ-ਪਰਖ ਦੇ ਦਵਾਈਆਂ ਲੈਣਾ ਹਾਨੀਕਾਰਕ ਹੈ, ਡਾਕਟਰਾਂ ਵਲੋਂ ਜਾਂਚ-ਪਰਖ ਜ਼ਰੂਰੀ ਹੈ ਪਰ ਬਦਕਿਸਮਤੀ ਨਾਲ ਅਸੀਂ ਮਹਾਮਾਰੀ ਨਾਲ ਠੀਕ ਤਰ੍ਹਾਂ ਨਜਿੱਠ ਨਹੀਂ ਰਹੇ।


author

Tanu

Content Editor

Related News