ਪੇਸ਼ੀ ''ਤੇ ਆਏ ਗੈਂਗਸਟਰ ਦਾ ਅਦਾਲਤ ''ਚ ਗੋਲ਼ੀਆਂ ਮਾਰ ਕੇ ਕਤਲ ! ਹਿਸਾਰ ਕੋਰਟ ''ਚ ਹੋਈ ਵਾਰਦਾਤ

Thursday, Aug 20, 2026 - 05:57 PM (IST)

ਪੇਸ਼ੀ ''ਤੇ ਆਏ ਗੈਂਗਸਟਰ ਦਾ ਅਦਾਲਤ ''ਚ ਗੋਲ਼ੀਆਂ ਮਾਰ ਕੇ ਕਤਲ ! ਹਿਸਾਰ ਕੋਰਟ ''ਚ ਹੋਈ ਵਾਰਦਾਤ

ਹਰਿਆਣਾ- ਹਿਸਾਰ ਕੋਰਟ 'ਚ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ ਨੂੰ ਅਦਾਲਤ ਦੇ ਗੇਟ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਹਮਲਾਵਰਾਂ ਨੇ ਕਾਨਾ 'ਤੇ ਲਗਭਗ 14 ਰਾਊਂਡ ਫਾਇਰ ਕੀਤੇ। ਗੋਲੀਬਾਰੀ ਨਾਲ ਅਦਾਲਤ ਦੇ ਬਾਹਰ ਦਹਿਸ਼ਤ ਫੈਲ ਗਈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਦੇ ਹੋਏ ਪੂਰੇ ਇਲਾਕੇ ਨੂੰ ਘੇਰ ਲਿਆ।

ਜਾਣਕਾਰੀ ਅਨੁਸਾਰ, ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਹਿਸਾਰ ਅਦਾਲਤ ਕੰਪਲੈਕਸ 'ਚ ਦਹਿਸ਼ਤ ਫੈਲ ਗਈ ਜਦੋਂ ਦੋ ਬਾਈਕ ਸਵਾਰ ਹਮਲਾਵਰਾਂ ਨੇ ਅਦਾਲਤ 'ਚ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ 'ਤੇ ਗੋਲੀਆਂ ਚਲਾਈਆਂ। ਮੁੱਢਲੀ ਜਾਣਕਾਰੀ ਅਨੁਸਾਰ, ਹਮਲਾਵਰਾਂ ਨੇ ਲਗਭਗ 14 ਰਾਊਂਡ ਫਾਇਰ ਕੀਤੇ। ਇਸ ਘਟਨਾ 'ਚ ਕਾਨਾ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗਣ ਦੀ ਖ਼ਬਰ ਹੈ।

ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ

ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਦੋਸ਼ੀ ਦੇ ਕਬਜ਼ੇ 'ਚੋਂ ਅਪਰਾਧ 'ਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੂਜੇ ਦੋਸ਼ੀ ਦੀ ਭਾਲ ਕਰ ਰਹੀ ਹੈ।

31 ਅਪਰਾਧਿਕ ਮਾਮਲਿਆਂ 'ਚ ਨਾਮਜ਼ਦ

ਪੁਲਸ ਦੇ ਅਨੁਸਾਰ, ਵਿਨੋਦ ਪਾਨੂ ਉਰਫ਼ ਕਾਨਾ ਹਿਸਾਰ ਦਾ ਸਭ ਤੋਂ ਵੱਧ ਲੋੜੀਂਦਾ ਗੈਂਗਸਟਰ ਸੀ। ਉਸ 'ਤੇ ਕਤਲ ਸਮੇਤ ਲਗਭਗ 31 ਅਪਰਾਧਿਕ ਮਾਮਲਿਆਂ ਦੇ ਦੋਸ਼ ਦੱਸੇ ਜਾਂਦੇ ਹਨ। ਇਸ 'ਚ ਵਿਧਾਇਕ ਸਾਵਿਤਰੀ ਜਿੰਦਲ ਦੇ ਨਿੱਜੀ ਸਹਾਇਕ ਲਲਿਤ ਸ਼ਰਮਾ ਦੇ ਭਤੀਜੇ ਸੰਜੇ ਉਰਫ਼ ਬਿੱਟੂ ਦਾ ਕਤਲ ਵੀ ਸ਼ਾਮਲ ਹੈ।

ਪੁਲਸ ਰਿਕਾਰਡ ਅਨੁਸਾਰ, ਵਿਨੋਦ ਪਾਨੂ ਉਰਫ਼ ਕਾਨਾ ਨੂੰ 2017 'ਚ ਸੀਆਈਏ ਟੀਮ ਨੇ ਝੱਜਰ ਦੇ ਭਦਾਵਾਸ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਸ 'ਤੇ 7 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਸ ਨੇ ਕਾਨਾ ਨੂੰ ਉਸ ਦੇ 7 ਸਾਥੀਆਂ ਸਮੇਤ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ, ਪੁਲਸ ਨੇ ਮੁਲਜ਼ਮਾਂ ਤੋਂ ਰਿਵਾਲਵਰ, ਕਾਰਬਾਈਨ, 12 ਬੋਰ ਬੰਦੂਕਾਂ, ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਦੇ ਅਨੁਸਾਰ, ਇਹ ਗਿਰੋਹ ਮਨਜੀਤ ਗੈਂਗ ਦੇ ਪ੍ਰਦੀਪ ਸੋਲੰਕੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ।

ਏਐੱਸਪੀ ਮਯੰਕ ਮੁਦਗਿਲ ਨੇ ਜਾਣਕਾਰੀ ਦਿੱਤੀ

ਹਿਸਾਰ ਦੇ ਏਐਸਪੀ ਮਯੰਕ ਮੁਦਗਿਲ ਨੇ ਦੱਸਿਆ ਕਿ ਸ਼ੁਰੂਆਤੀ ਅਨੁਮਾਨ ਅਨੁਸਾਰ ਕੋਰਟ ਕੰਪਲੈਕਸ ਦੇ ਅੰਦਰ 14 ਰਾਉਂਡ ਫਾਇਰਿੰਗ ਹੋਈ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਫੜ ਲਿਆ ਅਤੇ ਹਥਿਆਰ ਬਰਾਮਦ ਕਰ ਲਿਆ। ਗੋਲੀਬਾਰੀ 'ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏਐੱਸਪੀ ਦੇ ਅਨੁਸਾਰ, 2 ਲੋਕਾਂ ਨੂੰ ਗੋਲੀ ਲੱਗੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਸੰਬੰਧੀ ਹੋਰ ਜਾਣਕਾਰੀ ਤਸਦੀਕ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ। ਪੁਲਸ ਇਸ ਸਮੇਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News