8 ਸੂਬਿਆਂ ਦੀਆਂ 19 ਰਾਜ ਸਭਾ ਸੀਟਾਂ ਲਈ ਚੋਣਾਂ, ਕਈ ਦਿੱਗਜ ਚਿਹਰੇ ਦਾਅ ''ਤੇ

06/19/2020 2:43:11 PM

ਨੈਸ਼ਨਲ ਡੈਸਕ- ਦੇਸ਼ ਦੇ 8 ਸੂਬਿਆਂ ਤੋਂ ਰਾਜ ਸਭਾ ਦੀਆਂ 19 ਸੀਟਾਂ ਲਈ ਸ਼ੁੱਕਰਵਾਰ ਨੂੰ ਚੋਣਾਂ ਹੋ ਰਹੀਆਂ ਹਨ। ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਭਾਜਪਾ ਅਤੇ ਕਾਂਗਰਸ ਦਰਮਿਆਨ ਕਰੀਬੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ 18 ਸੀਟਾਂ 'ਤੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਬਾਅਦ 'ਚ ਚੋਣ ਕਮਿਸ਼ਨ ਨੇ ਕਰਨਾਟਕ ਤੋਂ ਚਾਰ ਸੀਟਾਂ ਅਤੇ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਤੋਂ ਇਕ-ਇਕ ਸੀਟ ਲਈ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਰਾਜ ਸਭਾ ਦੀਆਂ 19 ਸੀਟਾਂ 'ਚ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਤੋਂ 4-4, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ 3-3, ਝਾਰਖੰਡ ਤੋਂ 2 ਅਤੇ ਮਣੀਪੁਰ, ਮਿਜ਼ੋਰਮ ਅਤੇ ਮੇਘਾਲਿਆਂ ਤੋਂ ਇਕ-ਇਕ ਸੀਟ ਲਈ ਵੋਟਿੰਗ ਕੀਤੀ ਜਾ ਰਹੀ ਹੈ। ਮੱਧ ਪ੍ਰਦੇਸ਼ 'ਚ ਵੋਟਾਂ ਖਤਮ ਹੋ ਗਈਆਂ ਹਨ। ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਦੁਪਹਿਰ 12 ਵਜੇ ਖਤਮ ਹੋ ਗਈ।

ਮਣੀਪੁਰ 'ਚ ਸੱਤਾਧਾਰੀ ਗਠਜੋੜ ਦੇ 9 ਮੈਂਬਰਾਂ ਦੇ ਅਸਤੀਫ਼ੇ ਕਾਰਨ ਉੱਥੇ ਵੀ ਚੋਣਾਂ ਰੋਚਕ ਹੋਣ ਦੀ ਸੰਭਾਵਨਾ ਹੈ। ਭਾਜਪਾ ਨੇ ਲੀਸੇਂਬਾ ਸਾਨਾਜਾਓਬਾ ਨੂੰ ਅਤੇ ਕਾਂਗਰਸ ਨੇ ਟੀ ਮੰਗੀ ਬਾਬੂ ਨੂੰ ਉਮੀਦਵਾਰ ਬਣਾਇਆ ਹੈ। ਕਰਨਾਟਕ 'ਚ 4 ਸੀਟਾਂ 'ਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ, ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ, ਭਾਜਪਾ ਉਮੀਦਵਾਰ ਇਰੰਨਾ ਕਡਾਡੀ ਅਤੇ ਅਸ਼ੋਕ ਨੂੰ ਪਹਿਲਾਂ ਵੀ ਬਿਨਾਂ ਵਿਰੋਧ ਜੇਤੂ ਐਲਾਨ ਕੀਤਾ ਜਾ ਚੁਕਿਆ ਹੈ। ਅਰੁਣਾਚਲ ਪ੍ਰਦੇਸ਼ ਤੋਂ ਵੀ ਰਾਜ ਸਭਾ ਦੀ ਇਕਲੌਤੀ ਸੀਟ ਤੋਂ ਭਾਜਪਾ ਉਮੀਦਵਾਰ ਨਬਾਮ ਰੇਬੀਆ ਦੀ ਬਿਨਾਂ ਵਿਰੋਧ ਜਿੱਤ ਐਲਾਨ ਕੀਤੀ ਜਾ ਚੁਕੀ ਹੈ।

ਕੋਰੋਨਾ ਵਾਇਰਸ ਦੇ ਮੱਦੇਜਨਜ਼ਰ ਚੋਣ ਕਮਿਸ਼ਨ ਨੇ ਵੋਟਿੰਗ ਲਈ ਪੂਰੇ ਪ੍ਰਬੰਧ ਕੀਤੇ ਹਨ। ਹਰੇਕ ਵੋਟਰ (ਵਿਧਾਇਕ) ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਗੁਜਰਾਤ 'ਚ ਮੁਕਾਬਲਾ ਰੋਚਕ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੋਹਾਂ 'ਚ ਕਸਿ ਕੋਲ ਵੀ ਆਪਣੀ ਬਦੌਲਤ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਵਿਧਾਨ ਸਭਾ 'ਚ ਪੂਰੀ ਗਿਣਤੀ ਨਹੀਂ ਹੈ। ਰਾਜ ਸਭਾ 'ਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਭਾਜਪਾ ਨੇ ਇਕ-ਦੂਜੇ 'ਤੇ ਵਿਧਾਇਕਾਂ ਨੂੰ ਲਾਲਚ ਦੇਣ ਦਾ ਦੋਸ਼ ਲਗਾਉਂਦੇ ਹੋਏ ਆਪਣੇ-ਆਪਣੇ ਵਿਧਾਇਕਾਂ ਨੂੰ ਵੱਖ-ਵੱਖ ਹੋਟਲਾਂ 'ਚ ਰੱਖਿਆ ਹੈ। ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਲਈ ਚਾਰ ਮੈਂਬਰਾਂ ਦੀਆਂ ਚੋਣਾਂ ਹੋਣਗੀਆਂ।

ਰਾਜ ਵਿਧਾਨ ਸਭਾ 'ਚ ਪੂਰੀ ਗਿਣਤੀ ਰਹਿਣ ਕਾਰਨ ਸੱਤਾਧਾਰੀ ਵਾਈ.ਐੱਸ.ਆਰ. ਕਾਂਗਰਸ ਦੀਆਂ ਚਾਰ ਸੀਟਾਂ 'ਤੇ ਜਿੱਤ ਹਾਸਲ ਕਰਨ ਦੇ ਆਸਾਰ ਹਨ। ਸਾਲ 2014 'ਚ ਸੂਬੇ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਇੱਥੇ ਰਾਜ ਸਭਾ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਉੱਪਰੀ ਸਦਨ ਦੀਆਂ 55 ਸੀਟਾਂ ਲਈ 26 ਮਾਰਚ ਨੂੰ ਹੀ ਚੋਣਾਂ ਹੋਣ ਵਾਲੀਆਂ ਸਨ ਪਰ 37 ਉਮੀਦਵਾਰ ਪਹਿਲਾਂ ਹੀ ਬਿਨਾਂ ਵਿਰੋਧ ਜਿੱਤ ਚੁਕੇ ਹਨ। ਮੱਧ ਪ੍ਰਦੇਸ਼ 'ਚ 3 ਸੀਟਾਂ ਲਈ ਭਾਜਪਾ ਅਤੇ ਕਾਂਗਰਸ ਨੇ 2-2 ਉਮੀਦਵਾਰ ਉਤਾਰੇ ਹਨ। ਭਾਜਪਾ ਨੇ ਜਿਓਤਿਰਾਦਿਤਿਆ ਸਿੰਧੀਆ ਅਤੇ ਸੁਮੇਰ ਸਿੰਘ ਸੋਲੰਕੀ ਨੂੰ ਉੱਥੇ ਕਾਂਗਰਸ ਨੇ ਦਿਗਵਿਜੇ ਸਿੰਘ ਅਤੇ ਦਲਿਤ ਨੇਤਾ ਫੂਲ ਸਿੰਘ ਬਰੈਯਾ ਨੂੰ ਉਮੀਦਵਾਰ ਬਣਾਇਆ ਹੈ। ਝਾਰਖੰਡ 'ਚ ਰਾਜ ਸਭਾ ਦੀਆਂ 2 ਸੀਟਾਂ ਲਈ ਝਾਮੁਮੋ ਪ੍ਰਧਾਨ ਸ਼ਿਬੂ ਸੋਰੇਨ, ਕਾਂਗਰਸ ਉਮੀਦਵਾਰ ਸ਼ਹਿਜਾਦਾ ਅਨਵਰ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਦੀਪਕ ਪ੍ਰਕਾਸ਼ ਮੁਕਾਬਲੇ 'ਚ ਹਨ।

DIsha

This news is Content Editor DIsha