ਹਾਏ ਓ ਰੱਬਾ! ਆ ਗਿਆ 2 ਅਰਬ ਰੁਪਏ ਦਾ ਬਿਜਲੀ ਦਾ ਬਿੱਲ
Friday, Jan 10, 2025 - 03:43 PM (IST)
ਹਮੀਰਪੁਰ- ਦੇਸ਼ ਭਰ 'ਚ ਬਿਜਲੀ ਦੇ ਬਿੱਲਾਂ 'ਚ ਹੋਣ ਵਾਲੀਆਂ ਬੇਨਿਯਮੀਆਂ ਦੇ ਮਾਮਲੇ ਆਮ ਹੋ ਗਏ ਹਨ। ਅਜਿਹੇ ਮਾਮਲੇ ਹਰ ਮਹੀਨੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਬਿਜਲੀ ਵਿਭਾਗ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੰਕਰੀਟ ਤੋਂ ਇੱਟਾਂ ਬਣਾਉਣ ਵਾਲੇ ਇਕ ਕਾਰੋਬਾਰੀ ਨੂੰ ਬਿਜਲੀ ਵਿਭਾਗ ਤੋਂ 2 ਅਰਬ ਰੁਪਏ ਤੋਂ ਵੱਧ ਦਾ ਬਿੱਲ ਆਇਆ ਹੈ, ਜਿਸ ਨਾਲ ਕਾਰੋਬਾਰੀ ਸਮੇਤ ਨੇੜੇ-ਤੇੜੇ ਦੇ ਲੋਕਾਂ ਦੇ ਵੀ ਹੋਸ਼ ਉੱਡ ਗਏ। ਉੱਥੇ ਹੀ ਕਾਰੋਬਾਰੀ ਨੇ ਤੁਰੰਤ ਇਸ ਬਾਰੇ ਬਿਜਲੀ ਦਫ਼ਤਰ ਨੂੰ ਸੂਚਿਤ ਕੀਤਾ ਅਤੇ ਜਿਸ ਤੋਂ ਬਾਅਦ ਬੋਰਡ ਨੇ ਇਸ ਤਕਨੀਕੀ ਖਰਾਬੀ ਦਾ ਹਵਾਲਾ ਦਿੰਦੇ ਹੋਏ ਗ਼ਲਤੀ 'ਚ ਸੁਧਾਰ ਕੀਤਾ। ਉੱਥੇ ਹੀ ਇਸ ਗੜਬੜ ਵਾਲੇ ਬਿੱਲ ਦੀ ਕਾਪੀ ਵੀ ਸਾਹਮਣੇ ਆਈ ਹੈ। ਇਹ ਮਾਮਲਾ ਹਮੀਰਪੁਰ ਜ਼ਿਲ੍ਹਾ ਦੇ ਉਪਮੰਡਲ ਭੋਰੰਜ ਦੇ ਬਹੜਵੀ ਜੱਟਾ ਪਿੰਡ ਦਾ ਹੈ, ਜਿੱਥੇ ਇੱਟ ਬਣਾਉਣ ਵਾਲੇ ਕਾਰੋਬਾਰੀ ਲਲਿਤ ਧੀਮਾ ਦੇ ਹੋਸ਼ ਉੱਡ ਗਏ, ਜਦੋਂ ਉਸ ਨੇ ਆਪਣਾ ਬਿਜਲੀ ਦਾ ਬਿੱਲ ਦੇਖਿਆ। ਕਾਰੋਬਾਰੀ ਨੇ ਬਿਜਲੀ ਦੇ ਬਿੱਲ 'ਚ ਦੇਖਿਆ ਕਿ ਉਸ ਨੂੰ 2 ਅਰਬ 10 ਕਰੋੜ 42 ਲੱਖ 8 ਹਜ਼ਾਰ ਅਤੇ 405 ਰੁਪਏ ਦਾ ਬਿੱਲ ਮਿਲਿਆ ਹੈ। ਕਾਰੋਬਾਰੀ ਬਿੱਲ ਦੇਖ ਕੇ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਖ਼ੁਦ ਨਹੀਂ ਸਮਝ ਸਕਿਆ ਕਿ ਆਖ਼ਰ ਬਿੱਲ 'ਚ ਆਈ ਇਹ ਰਕਮ ਕਿੰਨੀ ਹੈ। ਅਜਿਹੇ 'ਚ ਕਾਰੋਬਾਰੀ ਨੇ ਖ਼ੁਦ ਨੂੰ ਤਸੱਲੀ ਦੇਣ ਲਈ ਬਿਜਲੀ ਦਫ਼ਤਰ 'ਚ ਇਸ ਦੀ ਤੁਰੰਤ ਸੂਚਨਾ ਦਿੱਤੀ।
ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ
ਦੂਜੇ ਪਾਸੇ ਇਸ ਹੈਰਾਨ ਕਰਨ ਵਾਲੇ ਬਿਜਲੀ ਦੇ ਬਿੱਲ 'ਤੇ ਕਾਰੋਬਾਰੀ ਦੇ ਪੁੱਤ ਨੇ ਪੂਰੀ ਕਹਾਣੀ ਦੱਸੀ ਹੈ। ਉਸ ਨੇ ਕਿਹਾ,''ਜਦੋਂ ਅਸੀਂ ਇਹ ਬਿਜਲੀ ਦਾ ਬਿੱਲ ਦੇਖਿਆ ਤਾਂ ਅਸੀਂ ਹੈਰਾਨ ਰਹਿ ਗਏ। ਪਹਿਲਾਂ ਤਾਂ ਸਾਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇੰਨਾ ਵੱਡਾ ਬਿੱਲ ਕਿਵੇਂ ਆਇਆ। ਫਿਰ ਅਸੀਂ ਤੁਰੰਤ ਬਿਜਲੀ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ। ਫਿਰ ਬਿਜਲੀ ਵਿਭਾਗ ਨੇ ਸਾਨੂੰ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਬਿੱਲ ਵਿਚ ਇਕ ਵੱਡੀ ਗਲਤੀ ਹੋਈ ਹੈ। ਫਿਰ ਸਾਨੂੰ ਤਿੰਨ ਤੋਂ ਚਾਰ ਘੰਟਿਆਂ ਬਾਅਦ ਇਕ ਨਵਾਂ ਬਿੱਲ ਆਇਆ ਅਤੇ ਸਾਡਾ ਕੁੱਲ ਬਿੱਲ 4047 ਰੁਪਏ ਸੀ, ਨਵਾਂ ਬਿਜਲੀ ਬਿੱਲ ਦੇਖ ਕੇ ਅਸੀਂ ਸੁੱਖ ਦਾ ਸਾਹ ਲਿਆ। ਉੱਥੇ ਹੀ ਕਾਰੋਬਾਰੀ ਲਲਿਤ ਧੀਮਾਨ ਦਾ ਕਹਿਣਾ ਹੈ ਕਿ ਹਰ ਮਹੀਨੇ ਉਨ੍ਹਾਂ ਦਾ ਔਸਤਨ ਬਿੱਲ ਚਾਰ ਤੋਂ 5 ਹਜ਼ਾਰ ਰੁਪਏ ਹੀ ਆਉਂਦਾ ਹੈ ਪਰ ਇਸ ਵਾਰ ਜਦੋਂ ਉਨ੍ਹਾਂ ਨੇ ਆਪਣਾ ਨਵਾਂ ਬਿੱਲ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਿਜਲੀ ਦਫ਼ਤਰ ਦੀ ਇਸ ਗੜਬੜੀ 'ਤੇ ਬਿਜਲੀ ਬੋਰਡ ਭੋਰੰਜ ਦੇ ਐੱਸ.ਡੀ.ਓ. ਅਨੁਰਾਗ ਚੰਦੇਲ ਦਾ ਕਹਿਣਾ ਹੈ, ਬਿਜਲੀ ਬਿੱਲ 'ਚ ਇਹ ਵੱਡੀ ਗਲਤੀ ਤਕਨੀਕੀ ਕਾਰਨਾਂ ਕਰ ਕੇ ਹੋਈ ਹੈ। ਕਾਰੋਬਾਰੀ ਦੇ ਬਿੱਲ 'ਚ ਸੁਧਾਰ ਕਰ ਕੇ ਉਨ੍ਹਾਂ ਨੂੰ 4047 ਰੁਪਏ ਦਾ ਨਵਾਂ ਦੇ ਦਿੱਤਾ ਗਿਆ ਹੈ। ਨਾਲ ਹੀ ਕਿਹਾ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਗਲਤੀਆਂ 'ਤੇ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8