ਕੋਰੋਨਾਵਾਇਰਸ ਨਾਲ ਆਈ. ਪੀ. ਓ. ਯੋਜਨਾ ''ਤੇ ਅਸਰ

Tuesday, Feb 04, 2020 - 05:44 PM (IST)

ਕੋਰੋਨਾਵਾਇਰਸ ਨਾਲ ਆਈ. ਪੀ. ਓ. ਯੋਜਨਾ ''ਤੇ ਅਸਰ

ਮੁੰਬਈ— ਕੋਰੋਨਾਵਾਇਰਸ ਦੇ ਫੈਲਣ ਦੀ ਵਜ੍ਹਾ ਕਰਕੇ ਇਸ ਵਿੱਤੀ ਸਾਲ 'ਚ ਕੰਪਨੀਆਂ ਦੀ ਪੂੰਜੀ ਜੁਟਾਉਣ ਦੀਆਂ ਗਤੀਵਿਧੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਮਾਮਲੇ ਦੇ ਜਾਣਕਾਰ ਤਿੰਨ ਲੋਕਾਂ ਨੇ ਦੱਸਿਆ ਕਿ ਭਾਰਤੀ ਕੰਪਨੀਆਂ ਪੂੰਜੀ ਵਧਾਉਣ ਲਈ ਏਸ਼ੀਆ ਪ੍ਰਸ਼ਾਂਤ ਖੇਤਰ, ਖਾਸ ਤੌਰ 'ਤੇ ਸਿੰਗਾਪੁਰ ਅਤੇ ਹਾਂਗਕਾਂਗ 'ਚ ਆਯੋਜਿਤ ਹੋਣ ਵਾਲੇ ਰੋਡਸ਼ੋ ਨੂੰ ਰੱਦ ਕਰ ਰਹੀਆਂ ਹਨ ਜਾਂ ਉਸ ਨੂੰ ਟਾਲ ਰਹੀਆਂ ਹਨ।  ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਰਾਹੀਂ ਵਿਦੇਸ਼ੀ ਨਿਵੇਸ਼ਕਾਂ ਨੂੰ ਪ੍ਰਮੋਟਰਜ਼ ਨਾਲ ਮਿਲਣ ਅਤੇ ਕੰਪਨੀ ਦੀਆਂ ਸੰਭਾਵਨਾਵਾਂ ਦੇ ਬਾਰੇ 'ਚ ਸਵਾਲ-ਜਵਾਬ ਕਰਨ ਦਾ ਮੌਕਾ ਮਿਲਦਾ ਹੈ। ਫੰਡ ਇਕੱਠਾ ਕਰਨ ਦੀ ਗਤੀਵਿਧੀ ਤੋਂ ਇਕ ਮਹੀਨਾਂ ਪਹਿਲਾਂ ਜਾਂ ਕੁਝ ਹਫਤੇ ਪਹਿਲਾਂ ਕੰਪਨੀਆਂ ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ।PunjabKesari ਅਮਰੀਕਾ ਅਤੇ ਬ੍ਰਿਟੇਨ ਤੋਂ ਇਲਾਵਾ ਹਾਂਗਕਾਂਗ ਭਾਰਤੀ ਕੰਪਨੀਆਂ ਲਈ ਅਹਿਮ ਖੇਤਰਾਂ 'ਚ ਹਨ ਕਿਉਂਕਿ ਕਈ ਵੱਡੇ ਸੰਸਥਾਗਤ ਨਿਵੇਸ਼ਕ ਇਨਾਂ ਦੇਸ਼ਾਂ ਤੋਂ ਹੀ ਆਪਣੇ ਕਾਰੋਬਾਰ ਦਾ ਪਰਿਚਾਲਨ ਕਰਦੇ ਹਨ। ਇਕ ਸੀਨੀਅਰ ਨਿਵੇਸ਼ ਬੈਂਕਰ ਨੇ ਕਿਹਾ, ਕੰਪਨੀ ਦੇ ਅਧਿਕਾਰੀ ਸਿਹਤ ਜੋਖਮਾਂ ਦੇ ਚੱਲਦੇ ਫਿਲਹਾਲ ਇਨਾਂ ਇਲਾਕਿਆਂ ਦੀ ਯਾਤਰਾ ਨਹੀਂ ਕਰਨਾ ਚਾਅ ਰਹੇ ਹਨ। ਇਸ ਦੀ ਵਜ੍ਹਾ ਨਾਲ ਗਲੋਬਲੀ ਪੱਧਰ 'ਤੇ ਰੋਡਸ਼ੋ ਰੱਦ ਕੀਤੇ ਜਾ ਸਕਦੇ ਹਨ, ਉਥੇ ਹੀ ਫੰਡ ਇਕੱਠਾ ਕਰਨ ਦੀ ਯੋਜਨਾ 'ਚ ਵੀ ਕੁਝ ਦੇਰੀ ਹੋ ਸਕਦੀ ਹੈ। 

ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਤੋਂ ਵੱਖਰੀਆਂ ਕੰਪਨੀਆਂ ਦੇ ਕਰੀਬ 17,300 ਕਰੋੜ ਰੁਪਏ ਦੇ ਆਈ. ਪੀ. ਓ. ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਕਰੀਬ 24,000 ਕਰੋੜ ਰੁਪਏ ਦੇ ਆਈ. ਪੀ. ਓ. ਦੀ ਮਨਜ਼ੂਰੀ ਬਕਾਇਆ ਹੈ। ਸਰਕਾਰ ਵੀ 2019-20 ਦੇ ਐਂਟਰੀ ਟੀਚੇ ਨੂੰ ਪੂਰਾ ਕਰਨ ਲਈ ਸ਼ੇਅਰਾਂ ਦੀ ਵਿਕਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਆਈ. ਪੀ. ਓ. ਲਿਆਉਣ ਦੀ ਲਾਈਨ 'ਚ ਸ਼ਾਮਲ ਕੰਪਨੀਆਂ 'ਚ ਐੱਸ. ਬੀ. ਆਈ. ਕਾਡਰਸ ਐਂਡ ਪੇਮੈਂਟ ਸਰਵੀਸਿਸ, ਹੋਮ ਫਰਸ‍ਟ ਫਾਇਨੈਂਸ, ਬਜਾਜ ਐਨਰਜੀ, ਈਜੀ ਟ੍ਰਿਪ ਪਲਾਨਰਸ, ਇਕਵਿਟਾਸ ਸਮਾਲ ਫਾਇਨੈਂਸ ਬੈਂਕ, ਸ਼੍ਰੀ-ਰਾਮ ਪ੍ਰਾਪਰਟੀਜ਼, ਮਝਗਾਂਵ ਸ਼ਿਪਬਿਲਡਰਸ, ਈ. ਐੱਸ. ਏ. ਐੱਫ ਸਮਾਲ ਫਾਇਨੈਂਸ ਬੈਂਕ ਅਤੇ ਆਈ. ਆਰ. ਐੱਫ. ਸੀ. ਪ੍ਰਮੁੱਖ ਹਨ। ਐਵੇਨੀਊ ਸੁਪਰਮਾਟਰਸ ਵੀ ਪ੍ਰਮੋਟ ਹਿੱਸੇਦਾਰੀ ਘੱਟ ਕਰਨ ਲਈ ਇਸ ਮਹੀਨੇ 7,000 ਕਰੋੜ ਰੁਪਏ ਦਾ ਕਿਊ. ਆਈ. ਪੀ. ਲਿਆ ਸਕਦੀ ਹੈ ਪਰ ਕੋਰੋਨਾਵਾਈਰਸ ਦੀ ਵਜ੍ਹਾ ਕਰਕੇ ਕੁਝ ਕੰਪਨੀਆਂ ਦੀ ਪੂੰਜੀ ਵਧਾਉਣ ਦੀ ਸਮਾਂ ਸੀਮਾ ਪ੍ਰਭਾਵਿਤ ਹੋ ਸਕਦੀ ਹੈ।


Related News