CISF 'ਚ ਕਾਂਸਟੇਬਲ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ

Tuesday, Aug 27, 2024 - 09:47 AM (IST)

ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਨੇ 1130 ਕਾਂਸਟੇਬਲ ਫਾਇਰਮੈਨ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਸ ਲਈ ਉਮੀਦਵਾਰ 30 ਅਗਸਤ ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਨੋਟੀਫਿਕੇਸ਼ਨ ਅਨੁਸਾਰ 1130 ਫਾਇਰ ਕਾਂਸਟੇਬਲ ਦੀ ਭਰਤੀ 'ਚ 446 ਸੀਟਾਂ ਜਨਰਲ ਕੈਟੇਗਰੀ ਲਈ ਹਨ। ਜਦੋਂ ਕਿ 144 ਈਡਬਲਿਊਐੱਸ, 153 ਐੱਸ.ਸੀ., 161 ਐੱਸ.ਟੀ., 236 ਸੀਟਾਂ ਓ.ਬੀ.ਸੀ. ਲਈ ਰਾਖਵੀਆਂ ਹਨ। 

ਮਹੱਤਵਪੂਰਨ ਤਾਰੀਖ਼ਾਂ

ਆਨਲਾਈਨ ਅਪਲਾਈ 30 ਅਗਸਤ 2024 ਤੋਂ ਸ਼ੁਰੂ ਹੋਵੇਗਾ।
ਉਮੀਦਵਾਰ 30 ਸਤੰਬਰ 2024 ਤੱਕ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਐਪਲੀਕੇਸ਼ਨ ਫ਼ੀਸ

ਉਮੀਦਵਾਰ ਨੂੰ ਇਸ ਲਈ 100 ਰੁਪਏ ਫ਼ੀਸ ਦੇਣੀ ਹੋਵੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News