ਕਾਂਗਰਸ ਦੇ ਕੁਝ ਆਗੂਆਂ ਤੋਂ ਮੇਰੀ ਰਾਏ ਵੱਖ ਹੈ : ਸ਼ਸ਼ੀ ਥਰੂਰ
Thursday, Jun 19, 2025 - 03:38 PM (IST)

ਤਿਰੁਵਨੰਤਪੁਰਮ- ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੇ ਮੈਂਬਰ ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਲੀਡਰਸ਼ਿਪ 'ਚ ਕੁਝ ਆਗੂਆਂ ਨਾਲ ਉਨ੍ਹਾਂ ਦੇ ਮਤਭੇਦ ਹਨ ਪਰ ਨੀਲਾਂਬੁਰ ਚੋਣ ਖੇਤਰ 'ਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਉਹ ਇਸ ਬਾਰੇ ਗੱਲ ਨਹੀਂ ਕਰਨਗੇ। ਥਰੂਰ ਨੇ ਕਿਹਾ ਕਿ ਕਾਂਗਰਸ, ਉਸ ਦੀਆਂ ਕਦਰਾਂ-ਕੀਮਤਾਂ ਅਤੇ ਉਸ ਦੇ ਵਰਕਰ ਉਨ੍ਹਾਂ ਨੂੰ ਬਹੁਤ ਪ੍ਰਿਯ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 16 ਸਾਲਾਂ ਤੱਕ ਪਾਰਟੀ ਵਰਕਰਾਂ ਨਾਲ ਨਜ਼ਦੀਕੀ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਉਹ ਉਨ੍ਹਾਂ ਨੂੰ ਆਪਣਾ ਕਰੀਬੀ ਦੋਸਤ ਅਤੇ ਭਰਾ ਮੰਨਦੇ ਹਨ। ਥਰੂਰ ਨੇ ਕਿਹਾ,''ਹਾਲਾਂਕਿ ਕਾਂਗਰਸ ਲੀਡਰਸ਼ਿਪ 'ਚ ਕੁਝ ਲੋਕਾਂ ਤੋਂ ਮੇਰੀ ਰਾਏ ਵੱਖ ਹੈ। ਤੁਸੀਂ ਜਾਣਦੇ ਹੋ ਕਿ ਮੈਂ ਕਿਸੇ ਬਾਰੇ ਗੱਲ ਕਰ ਰਿਹਾ ਹੈ, ਕਿਉਂਕਿ ਉਨ੍ਹਾਂ 'ਚੋਂ ਕੁਝ ਮੁੱਦੇ ਜਨਤਕ ਹਨ ਅਤੇ ਤੁਸੀਂ (ਮੀਡੀਆ 'ਚ) ਇਸ ਬਾਰੇ ਖ਼ਬਰਾਂ ਦਿੱਤੀਆਂ ਹਨ।''
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਥਰੂਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਮਤਭੇਦ ਰਾਸ਼ਟਰੀ ਲੀਡਰਸ਼ਿਪ ਨਾਲ ਹਨ ਜਾਂ ਪ੍ਰਦੇਸ਼ ਲੀਡਰਸ਼ਿਪ ਨਾ। ਤਿਰੁਵਨੰਤਪੁਰਮ ਦੇ ਸੰਸਦ ਮੈਂਬਰ ਨੇ ਸੰਕੇਤ ਦਿੱਤਾ ਕਿ ਉਹ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਮਤਭੇਦਾਂ ਬਾਰੇ ਗੱਲ ਕਰ ਸਕਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਜ਼ਿਮਨੀ ਚੋਣ ਲਈ ਪ੍ਰਚਾਰ ਮੁਹਿੰਮ ਦਾ ਹਿੱਸਾ ਕਿਉਂ ਨਹੀਂ ਸਨ ਤਾਂ ਥਰੂਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਸੱਦਾ ਨਹੀਂ ਦਿੱਤਾ ਗਿਆ ਸੀ, ਜਦੋਂ ਕਿ ਪਿਛਲੇ ਸਾਲ ਵਾਇਨਾਡ 'ਚ ਹੋਈਆਂ ਜ਼ਿਮਨੀ ਚੋਣਾਂ ਸਣੇ ਹੋਰ ਜ਼ਿਮਨੀ ਚੋਣਾਂ ਦੌਰਾਨ ਸੱਦਾ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ,''ਮੈਂ ਉੱਥੇ ਨਹੀਂ ਜਾਂਦਾ, ਜਿੱਥੇ ਮੈਨੂੰ ਸੱਦਾ ਨਾ ਦਿੱਤਾ ਗਿਆ ਹੋਵੇ।'' ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਾਰਟੀ ਵਰਕਰਾਂ ਦੀ ਪ੍ਰਚਾਰ ਮੁਹਿੰਮ ਦੀ ਕੋਸ਼ਿਸ਼ ਸਫ਼ਲ ਹੋਵੇ ਅਤੇ ਨੀਲਾਂਬੁਰ ਤੋਂ ਸੰਯੁਕਤ ਲੋਕਤੰਤਰੀ ਮੋਰਚਾ (ਯੂਡੀਐੱਫ) ਉਮੀਦਵਾਰ ਦੀ ਜਿੱਤ ਹੋਵੇ। ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਹਾਲੀਆ ਗੱਲਬਾਤ ਬਾਰੇ ਕਿਹਾ ਕਿ ਇਸ ਦੌਰਾਨ 'ਆਪਰੇਸ਼ਨ ਸਿੰਦੂਰ' ਦੇ ਸਿਲਸਿਲੇ 'ਚ ਵਫ਼ਦਾਂ ਦੀਆਂ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਅਤੇ ਉੱਥੇ ਹੋਈਆਂ ਚਰਚਾਵਾਂ ਨੂੰ ਲੈ ਕੇ ਗੱਲ ਹੋਈ। ਉਨ੍ਹਾਂ ਕਿਹਾ,''ਘਰੇਲੂ ਰਾਜਨੀਤੀ ਦੇ ਕਿਸੇ ਮਾਮਲੇ 'ਤੇ ਚਰਚਾ ਨਹੀਂ ਹੋਈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8