ਰਾਜ ਸਭਾ ਚੋਣਾਂ ਤੋਂ ਬਾਅਦ ਹਿਮਾਚਲ ਕਾਂਗਰਸ 'ਚ ਉਥਲ-ਪੁਥਲ, ਡੀਕੇ ਸ਼ਿਵਕੁਮਾਰ ਨੂੰ ਬਣਾਇਆ ਅਬਜ਼ਰਵਰ
Tuesday, Feb 27, 2024 - 11:22 PM (IST)
ਨੈਸ਼ਨਲ ਡੈਸਕ - ਰਾਜ ਸਭਾ ਚੋਣਾਂ ਤੋਂ ਬਾਅਦ ਹਿਮਾਚਲ ਕਾਂਗਰਸ ਵਿੱਚ ਸਿਆਸੀ ਉਥਲ-ਪੁਥਲ ਮਚੀ ਹੋਈ ਹੈ। ਹਿਮਾਚਲ ਪ੍ਰਦੇਸ਼ 'ਚ ਰਾਜ ਸਭਾ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੇ ਹਰਸ਼ ਮਹਾਜਨ ਨੇ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾਇਆ ਹੈ। ਦੱਸ ਦੇਈਏ ਕਿ ਕਾਂਗਰਸ ਦੇ 6 ਤੋਂ ਵੱਧ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟਿੰਗ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਜੈ ਰਾਮ ਠਾਕੁਰ ਨੇ ਕਿਹਾ ਕਿ ਕਾਂਗਰਸ ਰਾਜ ਸਭਾ ਚੋਣਾਂ ਹਾਰ ਗਈ ਹੈ ਅਤੇ ਪਾਰਟੀ ਉਮੀਦਵਾਰ ਹਰਸ਼ ਮਹਾਜਨ ਨੂੰ ਚੋਣ ਜਿੱਤਣ 'ਤੇ ਵਧਾਈ ਦਿੱਤੀ।
ਇਹ ਵੀ ਪੜ੍ਹੋ - ਹਰਿਆਣਾ ਦੇ ਕੁਝ ਇਲਾਕਿਆਂ 'ਚ ਮੁੜ ਇੰਟਰਨੈੱਟ ਬੰਦ, ਜਾਣੋ ਕਦੋਂ ਤੱਕ ਸੇਵਾਵਾਂ ਰਹਿਣਗੀਆਂ ਮੁਅੱਤਲ
ਉੱਥੇ ਹੀ ਹੁਣ ਕਾਂਗਰਸ ਨੇ ਕਰਨਾਟਕ ਦੇ ਡਿਪਟੀ ਸੀਐੱਮ ਡੀਕੇ ਸ਼ਿਵਕੁਮਾਰ ਨੂੰ ਹਿਮਾਲਚ ਪ੍ਰਦੇਸ਼ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ। ਡੀਕੇ ਸ਼ਿਵਕੁਮਾਰ ਹੁਣ ਬੈਂਗਲੁਰੂ ਤੋਂ ਹਿਮਾਚਲ ਜਾਣਗੇ। ਦੱਸ ਦਈਏ ਕਿ ਕਰਨਾਟਕ ਦੇ ਰਾਜ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਅਜੇ ਮਾਕਨ, ਨਾਸਿਰ ਹੁਸੈਨ ਅਤੇ ਜੀਸੀ ਚੰਦਰਸ਼ੇਖਰ ਨੇ ਜਿੱਤ ਦਰਜ ਕੀਤੀ ਹੈ। ਜਦੋਂ ਕਿ ਇੱਕ ਭਾਜਪਾ ਦੇ ਨਰਾਇਣ ਭਾਂਡੇਗੇ ਅਤੇ ਇੱਕ ਜੇਡੀਐਸ ਦੇ ਕੁਪੇਂਦਰ ਰੈਡੀ ਨੇ ਜਿੱਤੀ ਹੈ। ਰਾਜ ਸਭਾ ਚੋਣਾਂ ਦੌਰਾਨ ਵੀ ਕ੍ਰਾਸ ਵੋਟਿੰਗ ਹੋਈ ਹੈ। ਕਰਨਾਟਕ ਵਿੱਚ ਭਾਜਪਾ ਦੇ ਵਿਧਾਇਕ ਐਸਟੀ ਸੋਮਸ਼ੇਕਰ ਨੇ ਪਾਰਟੀ ਖ਼ਿਲਾਫ਼ ਵੋਟ ਪਾਈ।
ਇਹ ਵੀ ਪੜ੍ਹੋ - ਯੂਪੀ ਰਾਜ ਸਭਾ ਚੋਣਾਂ: 8 ਸੀਟਾਂ 'ਤੇ ਭਾਜਪਾ ਦੀ ਜਿੱਤ, ਸਪਾ ਨੇ ਜਿੱਤੀਆਂ 2 ਸੀਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e