ਕਾਂਗਰਸ ਨੇ ਜਾਰੀ ਕੀਤੀ 31 ਉਮੀਦਵਾਰਾਂ ਦੀ ਸੂਚੀ, ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਮਿਲੀ ਟਿਕਟ

Friday, Sep 06, 2024 - 10:52 PM (IST)

ਕਾਂਗਰਸ ਨੇ ਜਾਰੀ ਕੀਤੀ 31 ਉਮੀਦਵਾਰਾਂ ਦੀ ਸੂਚੀ, ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਮਿਲੀ ਟਿਕਟ

ਨੈਸ਼ਨਲ ਡੈਸਕ- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 31 ਉਮੀਦਵਾਰਾਂ ਦੇ ਨਾਂ ਹਨ। ਪਾਰਟੀ ਨੇ ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਮੀਦਵਾਰ ਬਣਾਇਆ ਹੈ। ਗੜ੍ਹੀ ਸਾਂਪਲਾ-ਕਿਲੋਈ ਤੋਂ ਭੁਪਿੰਦਰ ਸਿੰਘ ਹੁੱਡਾ, ਮਹਿੰਦਰਗੜ੍ਹ ਤੋਂ ਰਾਓ ਦਾਨ ਸਿੰਘ, ਨੂਹ ਤੋਂ ਆਫਤਾਬ ਅਹਿਮਦ, ਹੋਡਲ ਤੋਂ ਉਦੈ ਭਾਨ ਅਤੇ ਬਾਦਲੀ ਤੋਂ ਮੌਜੂਦਾ ਵਿਧਾਇਕ ਕੁਲਦੀਪ ਵਤਸ ਨੂੰ ਟਿਕਟ ਦਿੱਤੀ ਗਈ ਹੈ।

PunjabKesari

ਕਾਂਗਰਸ ਨੇ ਜੁਲਾਨਾ ਵਿਧਾਨ ਸਭਾ ਤੋਂ ਵਿਨੇਸ਼ ਫੋਗਾਟ ਨੂੰ ਉਮੀਦਵਾਰ ਬਣਾਇਆ ਹੈ। ਅਜਿਹੇ 'ਚ ਵਿਨੇਸ਼ ਦੇ ਮੈਦਾਨ 'ਚ ਆਉਣ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ। ਇੱਥੋਂ 2019 ਵਿੱਚ ਜੇਜੇਪੀ ਆਗੂ ਅਮਰ ਜੀਤ ਡਾਂਡਾ ਨੇ ਚੋਣ ਲੜੀ ਸੀ ਅਤੇ 61942 ਵੋਟਾਂ ਹਾਸਲ ਕੀਤੀਆਂ ਸਨ ਅਤੇ ਭਾਜਪਾ ਨੂੰ 37749 ਵੋਟਾਂ ਮਿਲੀਆਂ ਸਨ ਅਤੇ ਜੇਜੇਪੀ ਨੇ 24193 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

 


author

Rakesh

Content Editor

Related News